ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ. ਸ਼ਮਸ਼ੇਰ ਸਿੰਘ ਮਾਲਰਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਵਸੁੰਧਰਾ ਕਪਿਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਵਿਖੇ ਹੈੱਡ ਟੀਚਰ ਸੁਖਬੀਰ ਸਿੰਘ ਦੀ ਅਗਵਾਈ ਅਤੇ ਮੈਡਮ ਕਿਰਨਜੀਤ ਕੌਰ ਮੈਡਮ ਬਲਜੀਤ ਕੌਰ ਦੀ ਦੇਖ ਰੇਖ ਵਿੱਚ ਮਿਤੀ 03 ਜੁਲਾਈ 2023 ਤੋਂ ਸਮਰ ਕੈਂਪ ਚੱਲ ਰਿਹਾ ਹੈ। ਇਹਨਾਂ ਪੰਜ ਦਿਨਾਂ ਦੌਰਾਨ ਬੱਚਿਆਂ ਦੁਆਰਾ ਕੀਤੀਆਂ ਗਤੀਵਿਧੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਮੁੱਖ ਮਹਿਮਾਨ ਦੇ ਤੌਰ ਤੇ ਮੈਡਮ ਰਿੰਪੀ ਰਾਣੀ ਸੈਂਟਰ ਹੈਡ ਟੀਚਰ ਵਜੀਦਕੇ ਕਲਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਬੋਧਨ ਕਰਦੇ ਹੋਏ ਉਹਨਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ । ਉਹਨਾਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮਰ ਕੈਂਪ ਦੌਰਾਨ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਹੋਵੇਗਾ। ਬੱਚਿਆਂ ਦੇ ਮਾਨਸਿਕ ਵਿਕਾਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਰੂਚੀ ਪੈਦਾ ਹੋਵੇਗੀ। ਇਸ ਮੌਕੇ ਮੈਡਮ ਬਲਵਿੰਦਰ ਕੌਰ ਅਤੇ ਮੈਡਮ ਨੀਲਮ ਰਾਣੀ ਜੀ ਵੱਲੋਂ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀਆਂ ਗਤੀਵਿਧੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸ੍ਰੀ ਰਜਿੰਦਰ ਸਿੰਘ ਨਿੱਝਰ ਅਤੇ ਮੈਡਮ ਰੋਜੀ ਜੀ ਨੇ ਦੱਸਿਆ ਕਿ ਸਪੈਸ਼ਲ ਬੱਚਿਆਂ ਦੁਆਰਾ ਇਸ ਸਮਰ ਕੈਂਪ ਨੂੰ ਲੈਕੇ ਕਾਫੀ ਉਤਸ਼ਾਹ ਹੈ ਅਤੇ ਇਹਨਾਂ ਬੱਚਿਆਂ ਦੇ ਕੀਤੇ ਕੰਮਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਮੈਡਮ ਪਰਮਿੰਦਰ ਕੌਰ ਮੈਡਮ ਮੁਮਤਾਜ ਬੇਗਮ ਮੈਡਮ ਸੁਜਿੰਦਰ ਕੌਰ ਮੈਡਮ ਕਿਰਨ ਰਾਣੀ ਮੈਡਮ ਹਰਵਿੰਦਰ ਕੌਰ ਸ੍ਰੀ ਨਵਦੀਪ ਸਿੰਘ ਸ੍ਰੀ ਸੰਦੀਪ ਕੁਮਾਰ ਸ੍ਰੀ ਨੀਤਿਨ ਕੁਮਾਰ ਆਦਿ ਹਾਜ਼ਰ ਸਨ।
ਸਮਰ ਕੈਂਪ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਵਿਖੇ ਲਗਾਈ ਗਈ ਪ੍ਰਦਰਸ਼ਨੀ
ਗਗਨ ਹਰਗੁਣ, ਬਰਨਾਲਾ 9 ਜੁਲਾਈ 2023