ਕਲਮ ‘ਚੋਂ ਕਿਰੇ ਅੱਖਰ
ਹਰ ਕੋਈ ਸ਼ੋਸ਼ਣ ਕਰਨਾ ਚਾਹੁੰਦੈ, ਅਬਲਾ ਨਾਰੀ ਦਾ
ਕਿੱਥੇ ਰਹਿ ਸਤਿਕਾਰ ਗਿਆ ,ਹੁਣ ਕਰਮਾਂ ਮਾਰੀ ਦਾ,
ਹਰ ਕੋਈ ਸ਼ੋਸ਼ਣ ਕਰਨਾ ਚਾਹੁੰਦੈ,,
ਜੁਲਮ ਤਸ਼ੱਦਦ ਸਾਰੇ ਹੀ , ਔਰਤ ਤੇ ਢਹਿੰਦੇ ਨੇ,
ਮਮਤਾ ਦੀ ਮੂਰਤ ਲੋਕੀ , ਜਿਸ ਨੂੰ ਕਹਿੰਦੇ ਨੇ ,
ਸਿਰ ਦਿੱਤਿਆਂ ਵੀ ਏਦ੍ਹਾ ਕਰਜਾ, ਨਹੀਂ ਉਤਾਰੀ ਦਾ
ਹਰ ਕੋਈ ਸ਼ੋਸ਼ਣ ਕਰਨਾ ਚਾਹੁੰਦੈ,,,
ਜੰਮਣ ਵੇਲੇ ਘਰ ਦੇ ਅੰਦਰ , ਸੋਗ ਜਿਹਾ ਪੈ ਜਾਂਦੈ ,
ਪੱਥਰ ਡਿੱਗਿਆ ਮੰਨਕੇ,ਸਾਰਾ ਟੱਬਰ ਬਹਿ ਜਾਂਦੈ,
ਬਣ ਸਕਿਆ ਨਹੀਂ ਇਲਾਜ਼, ਕਹਿਣ ਸਾਡੀ ਕਿਸਮਤ ਹਾਰੀ ਦਾ ,
ਹਰ ਕੋਈ ਸ਼ੋਸ਼ਣ ਕਰਨਾ ਚਾਹੁੰਦੈ,,
ਜੋਬਨ ਰੁੱਤੇ ਹਰ ਕੋਈ , ਮੈਲੀ ਨਿਗ੍ਹਾ ਟਿਕਾ ਲੈਂਦਾ,
ਵਰਤਣ ਵਾਲੀ ਚੀਜ਼ ਸਮਝਕੇ,ਹੱਥ ਵਧਾ ਬੈਂਹਦਾ,
ਮਖੌਲ ਬਣਾ ਧਰਿਆ ਲੋਕਾਂ,ਨੇ ਹੁਣ ਯਾਰੀ ਦਾ,
ਹਰ ਕੋਈ ਸ਼ੋਸ਼ਣ ਕਰਨਾ ਚਾਹੁੰਦੈ,,,
ਸ਼ਾਦੀ ਬਾਅਦ ਵੀ “ਨਿੱਕਿਆ” ਕੋਈ ਘੱਟ ਨਹੀਂ ਕਰਦਾ,
ਪੈਰ ਦੀ ਜੁੱਤੀ ਸਮਝਕੇ ਇਸ ਨੂੰ, ਬੰਦਾ ਕੁੱਟ ਧਰਦਾ,
ਭੁਗਤਨਾ ਪੈਂਦਾ ਹਰਜ਼ਾਨਾ, ਫਿਰ ਗਲਤੀ ਭਾਰੀ ਦਾ,
ਹਰ ਕੋਈ ਸ਼ੋਸ਼ਣ ਕਰਨਾ ਚਾਹੁੰਦੈ ,,,,,,
ਹਰਿੰਦਰ ਨਿੱਕਾ-98550-03666