ਡੀ.ਸੀ. ਦੀ ਮੰਜੂਰੀ ਦੇ 54 ਦਿਨ ਬਾਅਦ ਬੀਡੀਪੀੳ ਅਤੇ ਸਾਬਕਾ ਸਰਪੰਚ ਸਣੇ 3 ਤੇ ਕੇਸ ਦਰਜ਼ – ਐਸਐਚੳ ਸ਼ਹਿਣਾ
ਹਰਿੰਦਰ ਨਿੱਕਾ ਬਰਨਾਲਾ 25 ਬਰਨਾਲਾ 2020
ਪੰਚਾਇਤੀ ਫੰਡ ਚ, 4 ਲੱਖ 86 ਹਜ਼ਾਰ 930 ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਪਿੰਡ ਉੱਗੋਕੇ ਦੇ ਸਾਬਕਾ ਸਰਪੰਚ, ਬਲਾਕ ਸ਼ਹਿਣਾ ਦੇ ਤਤਕਾਲੀਨ ਬੀਡੀਪੀਉ ਅਤੇ ਗ੍ਰਾਮ ਸੇਵਕ ਦੇ ਖਿਲਾਫ ਕੇਸ ਦਰਜ਼ ਕੀਤਾ ਹੈ। ਇਹ ਕੇਸ ਦਰਜ਼ ਕਰਨ ਦੀ ਮੰਜੂਰੀ ਜਿਲ੍ਹੇ ਦੇ ਡੀ.ਸੀ ਦੁਆਰਾ 54 ਦਿਨ ਪਹਿਲਾਂ ਦਿੱਤੀ ਗਈ ਸੀ। ਥਾਣਾ ਸ਼ਹਿਣਾ ਚ, ਦਰਜ਼ ਕੇਸ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਡੋਗਰ ਸਿੰਘ, ਬਲਾਕ ਸ਼ਹਿਣਾ ਦੇ ਤਤਕਾਲੀਨ ਬੀਡੀਪੀੳ ਜਸਪ੍ਰੀਤ ਸਿੰਘ ਅਤੇ ਵੀਡੀੳ ਮੇਲ ਹੁਣ ਗ੍ਰਾਮ ਸੇਵਕ ਪੱਖੋਵਾਲ ਨੇ ਮਿਲੀਭੁਗਤ ਨਾਲ ਪਿੰਡ ਦੇ ਪੰਚਾਇਤੀ ਫੰਡ ਵਿੱਚੋਂ 4 ਲੱਖ 86 ਹਜ਼ਾਰ 930 ਰੁਪਏ ਸੈਲਫ ਚੈਕ ਤੇ ਵਿਡਰਾਲ ਫਾਰਮ ਰਾਂਹੀ ਬੈਂਕ ਚੋਂ ਕਢਵਾ ਲਏ ਸਨ। ਜਦੋਂ ਕਿ ਲੱਖਾਂ ਰੁਪਏ ਦੀ ਇਹ ਰਾਸ਼ੀ ਪਿੰਡ ਦੇ ਕਿਸੇ ਵੀ ਵਿਕਾਸ ਕੰਮ ਤੇ ਖਰਚ ਹੀ ਨਹੀਂ ਕੀਤੀ ਗਈ ਸੀ। ਵਿਭਾਗ ਦੀ ਲੰਬੀ ਚੱਲੀ ਪੜਤਾਲ ਤੋਂ ਬਾਅਦ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ 31 ਮਾਰਚ 2020 ਨੂੰ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਲਈ ਮੰਜੂਰੀ ਦੇ ਕੇ ਐਸਐਸਪੀ ਬਰਨਾਲਾ ਨੂੰ ਕੇਸ ਦਰਜ਼ ਕਰਨ ਲਈ ਪੱਤਰ ਭੇਜਿਆ ਸੀ। ਆਖਿਰ ਹੁਣ ਪੁਲਿਸ ਨੇ ਡੀਸੀ ਦੀ ਮੰਜੂਰੀ ਦੇ ਪੱਤਰ ਭੇਜਣ ਤੋਂ 54 ਦਿਨ ਬਾਅਦ ਉਕਤ ਤਿੰਨੋਂ ਦੋਸ਼ੀਆਂ ਖਿਲਾਫ ਅਧੀਨ ਜੁਰਮ 420/409/120 ਬੀ ਆਈਪੀਸੀ ਦੇ ਤਹਿਤ ਕੇਸ ਦਰਜ਼ ਕਰ ਲਿਅ ਹੈ। ਥਾਣਾ ਸ਼ਹਿਣਾ ਦੇ ਐਸਐਚੳ ਅਜ਼ਾਇਬ ਸਿੰਘ ਨੇ ਦੱਸਿਆ ਕਿ ਕੇਸ ਦੀ ਤਫਤੀਸ਼ ਚੱਲ ਰਹੀ ਹੈ, ਕੇਸ ਨਾਲ ਸਬੰਧਿਤ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਦੋਸ਼ੀਆਂ ਦੀ ਗਿਰਫਤਾਰੀ ਲਈ ਵੀ ਯਤਨ ਜਾਰੀ ਹਨ। ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਵਰਣਨਯੋਗ ਹੈ ਕਿ ਇਹ ਗਬਨ ਸਾਲ 1/1/2008 ਤੋਂ 31/12/2013 ਦੇ ਦਰਮਿਆਨ ਹੋਇਆ ਦੱਸਿਆ ਜਾ ਰਿਹਾ ਹੈ।