ਰਾਜੇਸ਼ ਛਿੱਬਰ ਬਣੇ ਨਾਭਾ ਸਬ ਡਿਵੀਜਨ ਦੇ ਡੀ.ਐਸ.ਪੀ.
ਹਰਿੰਦਰ ਨਿੱਕਾ ਬਰਨਾਲਾ 25 ਮਈ 2020
ਜਿਲ੍ਹੇ ਦੇ ਵੱਖ ਵੱਖ ਥਾਣਿਆਂ ਦੇ ਐਸਐਚਉ ਦੇ ਤੌਰ ਤੇ ਪੰਜ ਵਰ੍ਹਿਆਂ ਤੱਕ ਸਫਲਤਾ ਪੂਰਵਕ ਸੇਵਾਵਾਂ ਨਿਭਾਉਣ ਵਾਲੇ ਪਰਮਜੀਤ ਸਿੰਘ ਸੰਧੂ ਹੁਣ ਪੰਜਾਬ ਬਿਊਰੋ ਆਫ ਇਨਵੇਸਟੀਗੇਸ਼ਨ ਬਰਨਾਲਾ ਦੇ ਡੀਐਸਪੀ ਦੇ ਤੌਰ ਤੇ ਮੰਗਲਵਾਰ ਨੂੰ ਅਹੁਦਾ ਸੰਭਾਲਣਗੇ। ਸ੍ਰੀ ਸੰਧੂ ਦਾ ਤਬਾਦਲਾ ਡੀਐਸਪੀ ਮੋਗਾ ਤੋਂ ਡੀਐਸਪੀ ਪੀਬੀਆਈ ਬਰਨਾਲਾ ਦਾ ਹੋਇਆ ਹੈ। ਵਰਨਣਯੋਗ ਹੈ ਕਿ ਪਰਮਜੀਤ ਸਿੰਘ ਸੰਧੂ, ਬਰਨਾਲਾ ਸਿਟੀ, ਬਰਨਾਲਾ ਸਦਰ, ਧਨੌਲਾ, ਸ਼ਹਿਣਾ , ਭਦੌੜ ਤੇ ਸ਼ੇਰਪੁਰ ਆਦਿ ਥਾਣਿਆਂ ਦੇ ਮੁੱਖ ਅਫਸਰ ਦੇ ਤੌਰ ਤੇ ਆਪਣੀ ਕਾਰਜ਼ ਕੁਸ਼ਲਤਾ ਨਾਲ ਅਮਿੱਟ ਛਾਪ ਛੱਡ ਚੁੱਕੇ ਹਨ। ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੰਧੂ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਬਰਨਾਲਾ ਵਿਖੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲਣਗੇ। ਜਿਕਰਯੋਗ ਹੈ ਕਿ ਸਰਦਾਰ ਸੰਧੂ ਨੂੰ ਡੀਐਸਪੀ ਪੀਬੀਆਈ ਤੇ ਐਨਡੀਪੀਐਸ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਧੂ ਨੂੰ ਜਿਲ੍ਹੇ ਦੇ ਸਪੈਸ਼ਲ ਕਰਾਈਮ ਨੂੰ ਵੀ ਕੰਟਰੋਲ ਕਰਨ ਦੀ ਵਾਧੂ ਜਿੰਮੇਵਾਰੀ ਸੌਂਪੀ ਗਈ ਹੈ। ਉੱਧਰ ਡੀਐਸਪੀ ਬਰਨਾਲਾ ਰਾਜੇਸ਼ ਛਿੱਬਰ ਨੂੰ ਡੀਐਸਪੀ ਸਬ ਡਿਵੀਜਨ ਨਾਭਾ ਤਾਇਨਾਤ ਕੀਤਾ ਗਿਆ ਹੈ। ਸ੍ਰੀ ਛਿੱਬਰ ਕਾਫੀ ਸਖਤ ਸੁਭਾਅ ਦੇ ਅਫਸਰ ਦੇ ਤੌਰ ਤੇ ਜ਼ਾਣੇ ਜਾਂਦੇ ਹਨ ਅਤੇ ਅਪਰਾਧੀਆਂ ਚ, ਛਿੱਬਰ ਦੇ ਨਾਮ ਦਾ ਖੌਫ ਆਮ ਦੇਖਿਆ ਜਾਂਦਾ ਹੈ।