ਫਸਲੀ ਵਿੰਭਨਤਾ ਪ੍ਰੋਗਰਾਮ ਤਹਿਤ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੱਢੇ ਗਏ ਡਰਾਅ
ਰਘਵੀਰ ਹੈਪੀ , ਬਰਨਾਲਾ, 4 ਫਰਵਰੀ 2023
ਫਸਲੀ ਵਿਭੰਨਤਾ ਪ੍ਰੋਗਰਾਮ ਤਹਿਤ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਸ੍ਰੀ ਸੁਖਪਾਲ ਸਿੰਘ ਸਹਾਇਕ ਕਮਿਸ਼ਨਰ ਬਰਨਾਲਾ ਦੀ ਪ੍ਰਧਾਨਗੀ ਹੇਠ ਕੰਪਿਊਟਰ ਰੈਡੀਮਾਈਜੇਸ਼ਨ ਵਿਧੀ ਰਾਂਹੀ ਗਠਿਤ ਕੀਤੀ ਗਈ ਕਮੇਟੀ ਤੇ ਕਿਸਾਨਾਂ ਦੀ ਨਿਗਰਾਨੀ ਹੇਠ ਡਰਾਅ ਕੱਢੇ ਗਏ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ ਜਗਦੀਸ਼ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਫਸਲੀ ਵਿਭੰਨਤਾ ਪ੍ਰੋਗਰਾਮ ਤਹਿਤ ਨੈਪਸੈਪ ਸਪਰੇਅਰ, ਟਰੈਕਟਰ ਵਾਲੇ ਸਪਰੇਅ ਪੰਪ, ਮਲਟੀ ਕਰਾਪ ਪਲਾਟਰ, ਫੋਰੇਜ਼ ਹਰਵੈਸ਼ਟਰ, ਫੋਰੇਜ਼ ਬੇਲਰ, ਨੂਮੈਟਿਕ ਪਲਾਂਟਰ ਆਦਿ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੇ ਜਾਣੇ ਹਨ।
ਇਹਨਾਂ ਮਸ਼ੀਨਾਂ ਪੰਜਾਬ ਸਰਕਾਰ ਦੇ ਖੇਤੀ ਮਸ਼ੀਨਰੀ ਪੋਰਟਲ ਤੇ ਅਰਜੀਆਂ ਦੀ ਮੰਗ ਕੀਤੀ ਗਈ ਸੀ, ਹਰ ਜਿਲ੍ਹੇ ਲਈ ਸਰਕਾਰ ਵੱਲੋਂ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜ਼ਿਨ੍ਹਾਂ ਮਸ਼ੀਨਾਂ ਦੀਆਂ ਅਰਜੀਆਂ ਟੀਚਿਆਂ ਤੋਂ ਜਿਆਦਾ ਪ੍ਰਾਪਤ ਹੋਈਆਂ ਹਨ, ਉਹਨਾਂ ਦੇ ਡਰਾਅ ਕੱਢੇ ਗਏ ਹਨ। ਇਸ ਡਰਾਅ ਨੂੰ ਪਾਰਦਰਸ਼ੀ ਢੰਗ ਨਾਲ ਕਰਾਉਂਦੇ ਹੋਏ ਸਹਾਇਕ ਕਮਿਸ਼ਨਰ ਬਰਨਾਲਾ ਸ੍ਰੀ ਸੁਖਪਾਲ ਸਿੰਘ ਨੇ ਗਠਿਤ ਟੀਮ ਤੇ ਕਿਸਾਨਾਂ ਦੀ ਤਸੱਲੀ ਹੋਣ ਤੋਂ ਬਾਅਦ ਹੀ ਕੰਪਿਊਟਰ ਰੈਂਡੀਮਾਈਜੇਸ਼ਨ ਕਰਵਾਈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਡਰਾਅ ਨਿਕਲੇ ਹਨ, ਉਹ ਕਿਸਾਨ ਆਪਣੀਆਂ ਮਸ਼ੀਨਾਂ ਜਲਦੀ ਖਰੀਦ ਲੈਣ ਤਾਂ ਜੋ ਸਮੇਂ ਸਿਰ ਸਬਸਿਡੀ ਜਾਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਡਰਾਅ ਦੀ ਵੇਟਿੰਗ ਲਿਸਟ ਤਿਆਰ ਕਰ ਲਈ ਜਾਵੇ ਤਾਂ ਜੋ ਸਰਕਾਰ ਵੱਲੋਂ ਹੋਰ ਹਦਾਇਤਾਂ ਆਉਣ ਤੇ ਹੋਰ ਕਿਸਾਨਾਂ ਨੂੰ ਵੀ ਲਾਭ ਦਿੱਤਾ ਜਾ ਸਕੇ। ਇਸ ਡਰਾਅ ਸੰਬੰਧੀ ਕਿਸਾਨਾਂ ਨੇ ਵੀ ਆਪਣੀ ਤਸੱਲੀ ਪ੍ਰਗਟਾਈ।
ਇਸ ਮੌਕੇ ਡਾ ਪ੍ਰਹਲਾਦ ਸਿੰਘ ਤੰਨਵਰ ਐਸੋਸੀਏਟ ਡਾਇਰੈਕਟਰ ਕੇ ਵੀ ਕੇ, ਸ੍ਰੀ ਹਰਜੀਤ ਸਿੰਘ ਏ ਆਰ ਬਰਨਾਲਾ, ਲੀਡ ਬੈਂਕ ਦੇ ਅਧਿਕਾਰੀ, ਡਾ ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸਹਿਣਾ, ਸ੍ਰੀ ਗੁਰਇੰਦਰ ਸਿੰਘ ਸਹਾਇਕ ਇੰਜੀਨੀਅਰ, ਸ੍ਰੀ ਬੇਅੰਤ ਸਿੰਘ ਤਕਨੀਸ਼ੀਅਨ ਗਰੇਡ —1,ਸ੍ਰੀਮਤੀ ਸੁਨੀਤਾ ਰਾਣੀ, ਸ੍ਰੀ ਹਰਵਿੰਦਰ ਸਿੰਘ ਕਿਸਾਨ ਤੇ ਹੋਰ ਕਿਸਾਨ ਹਾਜਰ ਸਨ।