ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵੱਲੋੰ ਅਰਥੀ ਫੂਕ ਮੁਜਾਹਰਾ ਅਤੇ ਅਗਲੇ ਸੰਘਰਸ਼ ਦਾ ਐਲਾਨ
7 ਜਨਵਰੀ ਨੂੰ ਸਮੁੱਚੇ ਪੰਜਾਬ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਾਰਚ ਕਰਕੇ ਦਿੱਤੇ ਜਾਣਗੇ ਮੰਗ ਪੱਤਰ:-ਮੋਰਚਾ ਆਗੂ
21 ਜਨਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਕੀਤਾ ਜਾਵੇਗਾ ਅਗਲੇ ਸੰਘਰਸਾਂ ਦਾ ਐਲਾਨ:-ਮੋਰਚਾ ਆਗੂ
ਸੋਨੀ ਪਨੇਸਰ , ਬਰਨਾਲਾ 4 ਜਨਵਰੀ 2023
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅਤੇ ਸੂਬਾ ਆਗੂ ਰਮਨਪ੍ਰੀਤ ਕੌਰ ਮਾਨ ਦੀ ਅਗਵਾਈ ਵਿੱਚ ਅੱਜ ਬਰਨਾਲਾ ਵਿਖੇ ਜੀਰਾ ਘੋਲ ਦੀ ਹਮਾਇਤ ਵਿੱਚ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ।ਪਿਛਲੇ ਕਾਫੀ ਸਮੇਂ ਤੋਂ ਜੀਰਾ ਵਿਖੇ ਸਰਾਬ ਫੈਕਟਰੀ ਦੇ ਖਿਲਾਫ ਜੋ ਕਿਸਾਨ ਘੋਲ ਚੱਲ ਰਿਹਾ ਹੈ ਉਸ ਘੋਲ ਦੀ ਹਮਾਇਤ ਵਿੱਚ ਅੱਜ ਦਾ ਇਹ ਪ੍ਰਦਰਸ਼ਨ ਕੀਤਾ ਗਿਆ । ਅੱਜ ਦੇ ਇਸ ਪਰਦਸ਼ਨ ਵਿੱਚ ਡੀ ਸੀ ਦਫਤਰ ਬਰਨਾਲਾ ਵਿਖੇ ਪਿਛਲੇ 13 ਸਾਲਾਂ ਤੋਂ ਆਊਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜਮਾਂ ਦੀ ਛਾਂਟੀ ਦਾ ਵੀ ਵਿਰੋਧ ਕੀਤਾ ਗਿਆ ਅਤੇ ਮਿਤੀ 30.12.2022 ਤੋਂ ਇਹਨਾਂ ਆਊਟਸੋਰਸਿੰਗ ਮੁਲਾਜਮਾਂ ਵੱਲੋਂ ਡੀ ਸੀ ਦਫਤਰ ਬਰਨਾਲਾ ਦੇ ਗੇਟ ਤੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਹਾਜਰ ਆਈਆ ਜਥੇਬੰਦੀਆਂ ਨੇ ਇਸ ਮੋਰਚੇ ਦੀ ਹਮਾਇਤ ਦਾ ਭਰੋਸਾ ਦਿੱਤਾ । ਅੱਜ ਦੇ ਇਸ ਪਰੋਗਰਾਮ ਵਿੱਚ ਆਊਟਸੋਰਸਿੰਗ ਕਰਮਚਾਰੀ ਯੂਨੀਅਨ,ਦਫਤਰ ਡਿਪਟੀ ਕਮਿਸ਼ਨਰ(ਪੰਜਾਬ) ਤੋਂ ਵੀਰਪਾਲ ਕੌਰ,ਮਨਦੀਪ ਸਿੰਘ,ਭਰਾਤਰੀ ਜਥੈਬੰਦੀਆਂ ਬੀਕੇਯੂ ੳਗਰਾਹਾਂ ਤੋਂ ਕਮਲਜੀਤ ਕੌਰ,ਇੰਨਕਲਾਬੀ ਕੇਂਦਰ ਤੋਂ ਰਜਿੰਦਰ ਸਿੰਘ,ਇਸਤਰੀ ਜਾਗਰਤੀ ਮੰਚ ਤੋਂ ਚਰਨਜੀਤ ਕੌਰ,ਬੀਕੇਯੂ ਰਾਜੇਵਾਲ ਤੋਂ ਨਿਰਭੈ ਸਿੰਘ,ਬੀਕੇਯੂ ਕਾਦੀਆਂ ਤੋਂ ਬਿੱਟੂ ਝਲੂਰ,ਬੀਕੇਯੂ ਡਕੋਦਾਂ ਤੋਂ ਬਾਬੂ ਸਿੰਘ, ਮੁਲਾਜਮ ਡਿਫੈਂਸ ਕਮੇਟੀ ਅਤੇ ਕਲਾਸਫੋਰ ਯੂਨੀਅਨ ਤੋਂ ਰਾਮੇਸ ਕੁਮਾਰ ਨੇ ਸੰਬੋਧਨ ਕੀਤਾ।