ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਮੇਟੀ ਦੀ ਮੀਟਿੰਗ
ਰਵੀ ਸੈਣ , ਬਰਨਾਲਾ, 15 ਦਸੰਬਰ 2022
ਸੀਨੀਅਰ ਸਿਟੀਜ਼ਨਾਂ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਜ਼ੁਰਗਾਂ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ ਬਜ਼ੁਰਗਾਂ ਲਈ ਮੈਗਾ ਸਿਹਤ ਕੈਂਪ ਲਾਉਣ ਲਈ ਆਖਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਬਜ਼ੁਰਗਾਂ ਨੂੰ ਹੱਕਾਂ ਬਾਰੇ ਜਾਗਰੂਕ ਕਰਨ ਅਤੇ ਜਿਹੜੇ ਮਸਲੇ ਐਸਡੀਐਮ ਦੀ ਕੋਰਟ ’ਚ ਨਿਬੇੜੇ ਜਾ ਸਕਦੇ ਹਨ, ਉਨ੍ਹਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਾਉਣ ਬਾਰੇ ਆਖਿਆ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ/ਮਹਿਲਾਵਾਂ ਦੀ ਮਦਦ ਲਈ ਹੈਲਪਲਾਈਨ ਨੰਬਰ 112 ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਂਝ ਕੇਂਦਰ ਰਾਹੀਂ ਬਜ਼ੁਰਗਾਂ ਦੀ ਮਦਦ ਵਾਸਤੇ ਹੈਲਪਲਾਈਨ ਨੰਬਰਾਂ ’ਤੇ ਹੋਰ ਪੱਖਾਂ ’ਤੇ ਜਾਗਰੂਕ ਕਰਨ ਲਈ ਕਿਹਾ।
ਇਸ ਮੌਕੇ ਇਕ ਕਮੇਟੀ ਮੈਂਬਰ ਵੱਲੋਂ ਸਿਵਲ ਹਸਪਤਾਲ ਵਿਚ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ’ਤੇ ਡਾਕਟਰੀ ਨਿਰੀਖਣ ਲਈ ਪ੍ਰਬੰਧ ਕਰਨ ਦਾ ਸੁਝਾਅ ਦਿੱਤਾ ਤੇ ਹੋਰ ਥਾਵਾਂ ’ਤੇ ਬਜ਼ਰਗਾਂ ਲਈ ਵੱਖਰੀ ਕਤਾਰ ਦਾ ਸੁਝਾਅ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਢਿੱਲਵਾਂ ਨੇੜੇ ਬਣ ਰਹੇ ਬਿਰਧ ਆਸ਼ਰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ, ਡੀਐਸਪੀ ਕੁਲਵੰਤ ਸਿੰਘ, ਐਡਵੋਕੇਟ ਦਿਲਪ੍ਰੀਤ ਸਿੰਘ ਸੰਧੂ, ਸਰਵਣ ਸਿੰਘ, ਰਾਜ ਕੁਮਾਰ ਜਿੰਦਲ, ਸੰਦੀਪ ਕੌਰ, ਸੁਰਿੰਦਰ ਰਾਣੀ, ਅੰਮ੍ਰਿਤਪਾਲ ਗੋਇਲ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।