ਰਾਜੇਸ਼ ਗੋਤਮ , ਪਟਿਆਲਾ 29 ਨਵੰਬਰ 2022
ਨਸ਼ਿਆਂ ਦੇ ਵਹਿੰਦੇ ਦਰਿਆ ਨੂੰ ਠੱਲ੍ਹਣ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ , ਪੱਬਾਂ ਭਾਰ ਹੋਈ ਪੁਲਿਸ ਨੇ ਪਿਉ-ਪੁੱਤ ਸਣੇ ਚਾਰ ਜਣਿਆਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਫੀਮ ਅਤੇ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਸਾਰੇ ਜਣਿਆਂ ਖਿਲਾਫ ਕੇਸ ਦਰਜ਼ ਕਰਕੇ,ਵੱਡੇ ਸਪਲਾਇਰਾਂ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਨਾਭਾ ਦੇ ਸਹਾਇਕ ਥਾਣੇਦਾਰ ਚਮਕੋਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੈਹਸ ਗੇਟ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਗਸ਼ਤ ਤੇ ਸੀ। ਥਾਣੇਦਾਰ ਚਮਕੌਰ ਨੂੰ ਇਤਲਾਹ ਮਿਲੀ ਕਿ ਤੇਜ ਪਾਲ ਪੁੱਤਰ ਹਰੀ ਸੰਕਰ ਅਤੇ ਹਰੀ ਸ਼ੰਕਰ ਪੁੱਤਰ ਛਦੱਮੀ ਲਾਲ ਵਾਸੀ ਪਿੰਡ ਨਬੱਦੀਆ ਚਾਦਪੁਰ ਥਾਣਾ ਭਮੋਰਾ ਜਿਲਾ ਬਰੇਲੀ ਯੂ.ਪੀ ਹਾਲ ਕਿਰਾਏਦਾਰ ਬਿਸ਼ਨ ਨਗਰ ਪਟਿਆਲਾ ਪੁਰਾਣਾ ਕਿਲਾ ਨਾਭਾ ਨੇੜੇ ਪੈਦਲ ਤੁਰ ਫਿਰ ਕੇ ਅਫੀਮ ਵੇਚਦੇ ਫਿਰਦੇ ਹਨ। ਪੁਲਿਸ ਪਾਰਟੀ ਨੇ ਰੇਡ ਕਰਕੇ,ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ,ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਿਲੋ ਅਫੀਮ ਬਾਰਮਦ ਕਰ ਲਈ। ਦੋਵਾਂ ਜਣਿਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ਼ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸੇ ਤਰਾਂ ਥਾਣਾ ਪਾਤੜਾਂ ਵਿਖੇ ਤਾਇਨਾਤ ਸ:ਥ ਲਾਭ ਸਿੰਘ ਨੇ ਪੁਲਿਸ ਪਾਰਟੀ ਸਣੇ ਕੁਲਦੀਪ ਸਿੰਘ ਪੁੱਤਰ ਰੋਡਾ ਸਿੰਘ ਵਾਸੀ ਪਿੰਡ ਦਿਉਗੜ੍ਹ , ਵਿਖੇ ਛਾਪਾਮਾਰੀ ਕਰਕੇ, ਉਸ ਦੇ ਬਾਗਲ ਵਿੱਚ ਲੁਕੋ ਕੇ ਰੱਖੀ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਲ ਲਈ, ਦੋਸ਼ੀ ਵਿਰੁੱਧ ਥਾਣਾ ਪਾਤੜਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਉੱਧਰ ਥਾਣਾ ਸਦਰ ਪਟਿਆਲਾ ਦੇ ਏ.ਐਸ.ਆਈ. ਮਸ਼ਹੂਰ ਸਿੰਘ ਦੀ ਅਗਵਾਈ ਵਿੱਚ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੁਲਿਸ ਪਾਰਟੀ ਨੇ ਸੂਆ ਪੁਲੀ ਭੁਨਰਹੇੜੀ ਵਿਖੇ ਕੀਤੀ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਪਾਰਟੀ ਨੇ ਨਾਕੇ ਪਰ ਦੋਸ਼ੀ ਅਨਿਲ ਕੁਮਾਰ ਪੁੱਤਰ ਹੇਮ ਚੰਦ ਵਾਸੀ ਪਿੰਡ ਬਹਾਦਰਪੁਰ ਫਕੀਰਾਂ ਦੇਵੀਗੜ੍ਹ ਹਾਲ ਆਬਾਦ ਸ਼ਰਮਾ ਕੰਡਾ ਪੇਹਵਾ ਰੋਡ ਪਟਿਆਲਾ ਦੀ ਗੱਡੀ ਨੂੰ ਸ਼ੱਕ ਦੇ ਅਧਾਰ ਰੋਕ ਕੇ ਤਲਾਸ਼ੀ ਕੀਤੀ, ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 250 ਗ੍ਰਾਮ ਅਫੀਮ ਬ੍ਰਾਮਦ ਹੋਈ। ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਤਾਂਕਿ ਹੋਰ ਵੱਡੇ ਨਸ਼ਾ ਸਪਲਾਇਰਾਂ ਬਾਰੇ ਪੁਖਤਾ ਸੁਰਾਗ ਮਿਲ ਸਕੇ।