ਅਸ਼ੋਕ ਵਰਮਾ/ ਬਠਿੰਡਾ, 1 ਨਵੰਬਰ 2022
ਸੰਗੀਤ ਨਾਟਕ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਨਾਟਿਅਮ ਪੰਜਾਬ ਦੁਆਰਾ ਲੋਹ-ਪੁਰਖ ਸ. ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਡਾਇਰੈਕਟਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਪ੍ਰਸਿੱਧ ਲੋਕ ਕਹਾਣੀ ‘ਏਕੇ ਚ ਬਰਕਤ ਹੈ’ ਉੱਪਰ ਅਧਾਰਿਤ ਇੱਕ ਨੁੱਕੜ ਨਾਟਕ -‘ਏਕਾ ਹੈ ਤਾਂ ਭਾਰਤ ਹੈ’ ਬਠਿੰਡਾ ਵਿਖੇ ਵੱਖ ਵੱਖ ਚੌਂਕਾਂ/ਸੜਕਾਂ ‘ਤੇ ਖੇਡਦਿਆਂ ਵੱਖਰੇਵਿਆਂ ਨੂੰ ਮਿਟਾਉਣ ਅਤੇ ਭਾਰਤ ਦੀ ਇੱਕ-ਜੁੱਟਤਾ ਦਾ ਸੱਦਾ ਦਿੱਤਾ ਗਿਆ। ਕੀਰਤੀ ਕਿਰਪਾਲ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਏਕਤਾ ਦਿਵਸ ਮੌਕੇ ਖੇਡਿਆ ਗਿਆ ਇਹ ਨੁੱਕੜ ਨਾਟਕ ਡਾ. ਕੁਲਬੀਰ ਮਲਿਕ ਦਾ ਲਿਖਿਆ ਹੋਇਆ ਹੈ।
ਜਿਸ ਵਿੱਚ ਲੋਕ ਕਹਾਣੀ ਜਿਸ ਵਿੱਚ ਇੱਕ ਕਿਸਾਨ ਵੱਖ ਵੱਖ ਲੱਕੜਾਂ ਦੇ ਇੱਕ ਹੋਣ ‘ਤੇ ਮਜਬੂਤ ਹੋ ਜਾਣ ਦੀ ਉਦਾਹਰਣ ਆਪਣੇ ਪੁੱਤਰਾਂ ਅੱਗੇ ਪੇਸ਼ ਕਰਦਾ ਹੈ, ਉਸੇ ਤਰ੍ਹਾਂ ਨਾਟਕ ਰਾਹੀਂ ਭਾਰਤ ਦੇਸ਼ ਦੀ ਸੰਤਾਨ ਇੱਥੋਂ ਦੇ ਲੋਕਾਂ ਨੂੰ ਕਲਾਤਮਿਕ ਤਰੀਕੇ ਆਪਣੇ ਵੱਖਰੇਵੇਂ ਅਤੇ ਭੇਦ ਭਾਵ ਮਿਟਾਉਂਦੇ ਹੋਏ ਇੱਕ ਹੋਣ ਦਾ ਸੰਦੇਸ਼ ਦਿੰਦਿਆ ਦਿਖਾਇਆ ਗਿਆ ਕਿ ਜੇਕਰ ਭਾਰਤ ਦੇ ਲੋਕ ਇੱਕ ਰਹਿਣਗੇ ਤਾਂ ਹੀ ਦੇਸ਼ ਦੀ ਸੁੰਦਰਤਾ ਅਤੇ ਸ਼ਾਂਤੀ ਕਾਇਮ ਰਹੇਗੀ।