ਸੋਨੀ/ ਬਰਨਾਲਾ, 21 ਅਕਤੂਬਰ 2022
ਮੈਡੀਕਲ ਖੋਜਾਂ ਲਈ ਮੑਿਤਕ ਸਰੀਰ ਭੇਟ ਕਰਨ ਵਾਲੇ ਪੰਡਤ ਕੇਦਾਰ ਨਾਥ ਯਾਦਗਾਰੀ ਸਨਮਾਨ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਵਿਖੇ ਕਰਵਾਇਆ ਗਿਆ। ਇਸ ਸਾਦੇ ਪੵਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਮਨਦੀਪ ਸਿੰਘ ਪੑਿੰਸੀਪਲ, ਦਲਵੀਰ ਸਿੰਘ, ਸ਼ਕੁੰਤਲਾ ਦੇਵੀ, ਰੁਪਿੰਦਰ ਭੰਡਾਲ, ਅਸ਼ਵਨੀ ਕੁਮਾਰ ਆਦਿ ਅਧਿਆਪਕ ਸਹਿਬਾਨਾਂ ਨੇ ਪੜੵਾਈ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਪੑੀਵਾਰ ਵੱਲੋਂ ਨਗਦ ਰਾਸ਼ੀ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਸਬੰਧਿਤ ਕਿਤਾਬਾਂ ਦੇਕੇ ਸਨਮਾਨ ਕਰਨ ਬਦਲੇ ਧੰਨਵਾਦ ਕੀਤਾ।
ਬਲਦੇਵ ਸਿੰਘ ਰਿਟਾਇਰਡ ਪੑਿੰਸੀਪਲ, ਪਿਸ਼ੌਰਾ ਸਿੰਘ ਰਿਟਾਇਰਡ ਸੀ ਐਚ ਟੀ ਵੱਲੋਂ ਨਿਵੇਕਲੀਆਂ ਉਸਾਰੂ ਪਿਰਤਾਂ ਪਾਉਂਦਿਆਂ 21-10-2006 ਨੂੰ ਪੰਡਤ ਕੇਦਾਰ ਨਾਥ ਜੀ ਦੀ ਮੌਤ ਤੋਂ ਬਾਅਦ ਮੈਡੀਕਲ ਖੋਜਾਂ ਲਈ ਸਰੀਰ ਭੇਟ ਕਰਨ ਅਤੇ ਅੱਜ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਪਹਿਲੀ ਅਤੇ ਦੂਜੀ ਪੁਜੀਸ਼ਨਾਂ ਹਾਸਲ ਕਰਨ ਵਾਲੇ ਬਾਰਵੀਂ, ਦਸਵੀਂ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਰਾਜ ਸਿੰਘ ਹਮੀਦੀ, ਗੋਪਾਲ ਕੑਿਸ਼ਨ ਹਮੀਦੀ ਨੇ ਪਰੀਵਾਰ ਦੇ ਇਸ ਉਪਰਾਲੇ ਦੀ ਜੋਰਦਾਰ ਸ਼ਲਾਘਾ ਕੀਤੀ। ਇਸ ਸਮੇਂ ਪਰਿਵਾਰਿਕ ਮੈਂਬਰਾਂ ਜਤਿੰਦਰ ਕੁਮਾਰ, ਸ਼ਿਵ ਕੁਮਾਰ, ਸੁਦੇਸ਼ ਰਾਣੀ, ਨੀਲਮ ਰਾਣੀ, ਕਾਂਤਾ ਦੇਵੀ ਅਤੇ ਪਰਨੀਤ ਸ਼ਰਮਾਂ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ +2 ਦੇ ਮਨਦੀਪ ਕੌਰ ਪਹਿਲਾ ਸਥਾਨ ਲਈ 1500 ਰੁ, ਰਾਜਵੀਰ ਕੌਰ ਦੂਸਰਾ ਸਥਾਨ ਲਈ 1200 ਰੁ, ਦਸਵੀਂ ਪਹਿਲਾ ਸਥਾਨ ਲਈ ਗਗਨਦੀਪ ਕੌਰ 1000 ਰੁ, ਦੂਸਰਾ ਸਥਾਨ ਲਈ ਸ਼ਗਨਦੀਪ ਸਿੰਘ 800 ਰੁ, ਪੰਜਵੀਂ ਪਹਿਲਾ ਸਥਾਨ ਲਈ ਹਰਪ੍ਰੀਤ ਕੌਰ 700 ਰੁ, ਦੂਸਰਾ ਸਥਾਨ ਲਈ 500 ਰੁ ਇਸ ਨਗਦ ਇਨਾਮ ਦੀ ਰਾਸ਼ੀ ਦੇ ਨਾਲ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ।
ਇਸ ਸਮੇਂ ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾਈ ਪੑਧਾਨ ਨਰਾਇਣ ਦੱਤ ਨੇ ਬੱਚਿਆਂ ਅੰਦਰ ਵਿਗਿਆਨਕ ਰੁਚੀਆਂ ਪੈਦਾ ਕਰਨ ਅਤੇ ਨਵੀਆਂ ਨਰੋਈਆਂ ਕਦਰਾਂ ਕੀਮਤਾਂ ਸਿਰਜਣ ਦੀ ਲੋੜ ਤੇ ਜੋਰ ਦਿੱਤਾ। ਵਿਸ਼ਵਾਸ ਦਿਵਾਇਆ ਕਿ ਹਰ ਸਾਲ ਇਹ ਸਨਮਾਨ ਸਮਾਗਮ ਕਰਵਾਕੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾਇਆ ਕਰੇਗੀ। ਇਸ ਤਰ੍ਹਾਂ ਇਹ ਸਾਦਾ ਪੵਭਾਵਸ਼ਾਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੇ ਵਿਹੜੇ ਵਿੱਚ ਨਵੀਂ ਉਮੰਗ ਤੇ ਉਤਸ਼ਾਹ ਨਾਲ ਸਮਾਪਤ ਹੋਇਆ।