ਰਾਘਵ ਤੇ ਲੱਗਿਆ ਸਕੂਲੀ ਵਿੱਦਿਆਰਥਣ ਨਾਲ ਛੇੜਛਾੜ ਦਾ ਦੋਸ਼ 

Advertisement
Spread information

ਵਿਰੋਧ ਕੀਤਾ ਤਾਂ ਕਰ ਦਿੱਤਾ ਕਿਰਪਾਨ ਨਾਲ ਜਾਨਲੇਵਾ ਹਮਲਾ


ਹਰਿੰਦਰ ਨਿੱਕਾ , ਪਟਿਆਲਾ 8 ਅਕਤੂਬਰ 2022

    ਸ਼ਹਿਰ ਦੇ ਪਾਸੀ ਰੋਡ ਤੇ ਸਥਿਤ ਮਲਟੀਪਰਪਜ਼ ਸਕੂਲ ‘ਚ 9 ਵੀਂ ਕਲਾਸ ਦੀ ਵਿਦਿਆਰਥਣ ਨੂੰ ਰਾਘਵ ਸ਼ਰਮਾ ਵੱਲੋਂ ਕਥਿਤ ਤੌਰ ਤੇ ਛੇੜਛਾੜ ਤੇ ਵਿਰੋਧ ਕਰਨ ਉੱਤੇ ਜਾਨਲੇਵਾ ਹਮਲਾ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਜਾਨਲੇਵਾ ਹਮਲੇ ਵਿੱਚ ਜਖਮੀ ਵਿਦਿਆਰਥਣ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਸੰਗੀਨ ਜੁਰਮਾਂ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਵੀ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਸਕੂਲੀ ਵਿਦਿਆਰਥਣ ਨੇ ਦੱਸਿਆ ਕਿ ਉਹ ਮਲਟੀਪਰਪਜ਼ ਸਕੂਲ ਵਿੱਚ ਪੜ੍ਹਦੀ ਹੈ। ਹਮਲਾਵਰ ਰਾਘਵ ਸ਼ਰਮਾ ਪੁੱਤਰ ਸ਼ਮਿੰਦਰ ਕੁਮਾਰ, ਵਾਸੀ ਲਹਿਲ ਕਲੋਨੀ ਵੀ ਪਹਿਲਾਂ ਸਕੂਲ ਵਿੱਚ ਹੀ ਪੜ੍ਹਦਾ ਸੀ। ਜਿਸ ਨੂੰ ਉਸ ਦੀਆਂ ਭੈੜੀਆਂ ਆਦਤਾਂ ਕਰਕੇ, ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ। ਰਾਘਵ ਉਸ ਨੂੰ ਕਾਫੀ ਸਮੇਂ ਤੋਂ ਰਾਹ ਵਿੱਚ ਘੇਰ ਕੇ, ਅਸ਼ਲੀਲ ਹਰਕਤਾਂ ਕਰਦਾ ਸੀ ਅਤੇ ਉਸ ਪਰ, ਦੋਸਤੀ ਕਰਨ ਲਈ ਦਬਾਅ ਪਾ ਰਿਹਾ ਸੀ। ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ  ਰੋਕਿਆ ਅਤੇ ਸਖਤ ਵਿਰੋਧ ਕੀਤਾ ਤਾਂ  ਲੰਘੀ ਕੱਲ੍ਹ ਸਵੇਰੇ ਕਰੀਬ 8 ਵਜੇ, ਰਾਘਵ ਨੇ ਸਕੂਲ ਅੰਦਰ ਵੜ੍ਹ ਕੇ, ਉਸ ਤੇ ਪਿੱਛੋਂ ਆ ਕੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਕਿਰਪਾਨ ਦਾ ਵਾਰ ਕੀਤਾ। ਪਰੰਤੂ ਸਕੂਲੀ ਬੈਗ ਕਾਰਣ, ਉਸ ਦਾ ਬਚਾਅ ਹੋ ਗਿਆ, ਫਿਰ ਉਸ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਅੱਗੇ ਹੋ ਕੇ, ਕਿਰਪਾਨ ਦਾ ਦੂਜਾ ਵਾਰ ਮੂੰਹ ਵੱਲ ਕਰਿਆ, ਬਚਾਅ ਲਈ ਮੈਂ ਹੱਥ ਅੱਗੇ ਕਰ ਕੀਤਾ ਤਾਂ ਕਿਰਪਾਨ ਨਾਲ ਮੇਰੀਆਂ ਉਂਗਲੀਆਂ ਕਾਫੀ ਜਖਮੀ ਹੋ ਗਈਆਂ। ਗੰਭੀਰ ਹਾਲਤ ਵਿੱਚ , ਮੈਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਰਾਘਵ ਮੌਕੇ ਤੋਂ ਫਰਾਰ ਹੋ ਗਿਆ। ਡੀਐਸਪੀ ਸਿਟੀ 1 ਸੰਜੀਵ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੇ ਜਖਮੀ ਵਿਦਿਆਰਥਣ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਰਾਘਵ ਸ਼ਰਮਾ ਖਿਲਾਫ ਅਧੀਨ ਜੁਰਮ 354,341, 323,324,307,506 IPC ਤਹਿਤ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਕੇਸ ਦਰਜ਼ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸਿੰਗਲਾ ਨੇ                                                                    ਦੱਸਿਆ ਕਿ ਪੀੜਤ ਸਕੂਲੀ ਵਿਦਿਆਰਥਣ ਦੀ ਉਮਰ ਕਰੀਬ15-16 ਸਾਲ ਹੈ ਅਤੇ ਦੋਸ਼ੀ ਰਾਘਵ ਦੀ ਉਮਰ ਵੀ ਕਰੀਬ ਸਾਢੇ 17 ਸਾਲ ਹੀ ਹੈ। ਉਨ੍ਹਾਂ ਦੱਸਿਆ ਕਿ ਰਾਘਵ ਨੂੰ ਗਿਰਫਤਾਰ ਕਰ ਲਿਆ ਹੈ, ਉਸ ਨੂੰ ਅੱਜ ਹੀ ਜੁਵੀਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਰਾਘਵ ਅਪਰਾਧਿਕ ਪ੍ਰਵਿਰਤੀ ਦਾ ਵਿਅਕਤੀ ਹੈ। ਉਸ ਦੇ ਖਿਲਾਫ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਪਹਿਲਾਂ ਵੀ ਅਸਲਾ ਐਕਟ ਦੇ ਤਹਿਤ ਕੇਸ ਦਰਜ਼ ਹੈ। ਇੱਥੇ ਹੀ ਬੱਸ ਨਹੀਂ, ਸਕੂਲ ਪ੍ਰਿੰਸੀਪਲ ਨੇ ਜਦੋਂ ਰਾਘਵ ਦਾ ਨਾਮ ਸਕੂਲ ਵਿੱਚੋਂ ਕੱਟਿਆ ਸੀ ਤਾਂ ਉਦੋਂ ਉਸ ਨੇ ਆਪਣਾ ਲਾਂ ਕੱਟ ਦੇਣ ਖਿਲਾਫ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਸੀ। ਜਦੋਂ ਪ੍ਰਿੰਸੀਪਲ ਅਦਾਲਤ ਵਿੱਚ ਬਿਆਨ ਦੇਣ ਪਹੁੰਚਿਆਂ ਤਾਂ ਰਾਘਵ ਨੇ ਜੱਜ ਦੇ ਸਾਹਮਣੇ ਪ੍ਰਿੰਸੀਪਲ ਨੂੰ ਵੀ ਧਮਕੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪ੍ਰਿੰਸੀਪਲ ਨੂੰ ਸੁਰੱਖਿਆ ਦੇ ਕੇ, ਘਰ ਤੱਕ ਭਿਜਵਾਇਆ ਸੀ।

Advertisement
Advertisement
Advertisement
Advertisement
Advertisement
Advertisement
error: Content is protected !!