ਸਾਫਟਬਾਲ ਵਿੱਚ ਜ਼ੋਨ ਪਟਿਆਲਾ-2 ਦੀ (ਅੰਡਰ-19) ਕੁੜੀਆਂ ਦੀ ਟੀਮ ਨੇ ਹਾਸਲ ਕੀਤਾ ਗੋਲਡ ਮੈਡਲ
ਪਟਿਆਲਾ (ਰਿਚਾ ਨਾਗਪਾਲ)
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪਟਿਆਲਾ) ਵਿਖੇ ਹੋਏ ਜ਼ਿਲ੍ਹਾ ਪੱਧਰੀ ਅੰਡਰ-19 ਕੁੜੀਆਂ ਦੇ ਸਾਫਟਬਾਲ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਜ਼ੋਨ ਪਟਿਆਲਾ 3 ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ।ਜ਼ੋਨ ਪਟਿਆਲਾ-2 ਦੀ ਟੀਮ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਰੇਨੂੰ, ਮਨਪ੍ਰੀਤ ਕੌਰ, ਨੇਹਾ ਤੇ ਐੱਸ.ਡੀ.ਕੇ.ਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਦੀ ਪ੍ਰਿੰਯਕਾ , ਪੂਨਮ, ਤਨੀਸ਼ਾ, ਮਨਿਤ, ਨਿਸ਼ਾ, ਮੁਸਕਾਨ, ਸ਼ਵਿਨਾ, ਨੇਹਾ, ਰੀਆ, ਹੀਸ਼ਿਕਾ, ਅਰਚਨਾ, ਰੱਜੀ ਰਾਣੀ ਅਤੇ ਪਲੇ ਵੇ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਦੀ ਭੂਮਿਕਾ ਸ਼ਾਮਲ ਸਨ। ਜ਼ੋਨ ਪਟਿਆਲਾ-2 ਦੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਅਤੇ ਸ੍ਰੀਮਤੀ ਸੁਸ਼ੀਲਾ ਵਸ਼ਿਸਟ (ਡੀ.ਪੀ.ਈ) ਐੱਸ.ਡੀ.ਕੇ.ਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਦਾ ਅਹਿਮ ਯੋਗਦਾਨ ਰਿਹਾ। ਸ੍ਰੀਮਤੀ ਸੁਸ਼ਿਲਾ ਵਸ਼ਿਸਟ ਨੇ ਕਿਹਾ ਕਿ ਇਸ ਟੂਰਾਨਮੈਂਟ ਲਈ ਕੁੜੀਆਂ ਨੇ ਬਹੁਤ ਸਖਤ ਮਿਹਨਤ ਕੀਤੀ ਸੀ ਅਤੇ ਇਸ ਮਿਹਨਤ ਦੇ ਫਲਸਰੂਪ ਹੀ ਇਨ੍ਹਾ ਨੂੰ ਇਹ ਜਿੱਤ ਪ੍ਰਾਪਤ ਹੋਈ ਹੈ।ਸ੍ਰੀਮਤੀ ਮਮਤਾ ਰਾਣੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਸ੍ਰੀ ਸ਼ਸ਼ੀ ਮਾਨ, ਸ੍ਰੀ ਹਰੀਸ਼ ਸਿੰਘ, ਸ੍ਰੀ ਗੁਰਜੀਤ ਸਿੰਘ, ਸ੍ਰੀਮਤੀ ਸੀਮਾ, ਸ੍ਰੀਮਤੀ ਇੰਦਰਜੀਤ ਕੌਰ , ਮਿਸ ਕਿਰਨਜੀਤ ਕੌਰ, ਸ੍ਰੀਮਤੀ ਕਮਲਜੀਤ ਕੌਰ ਅਤੇ ਹੋਰ ਕੋਚ ਸਾਹਿਬਾਨ ਮੋਜੂਦ ਸਨ।