ਆਮ ਘਰਾਂ ਵਿਚ, ਰੌਲਾ-ਰੱਪਾ

Advertisement
Spread information

ਆਮ ਘਰਾਂ ਵਿਚ,
ਰੌਲਾ -ਰੱਪਾ ਰਹਿੰਦਾ ਹੈ।
ਤੂੰ – ਤੂੰ, ਮੈਂ – ਮੈਂ
ਇਕ-ਦੂਜੇ ਨੂੰ ਕਹਿੰਦਾ ਹੈ।

ਦੋ ਭਾਂਡੇ ਨੇ ਜਿੱਥੇ
ਉਹ ਫਿਰ ਖੜਕਣਗੇ
ਖੱੜਕਾ – ਧੱੜਕਾ
ਥੋੜਾ ਬਹੁਤਾ ਰਹਿੰਦਾ ਹੈ।

Advertisement

ਤਮਾਸ਼ਬੀਨ ਵੀ
ਕੋਠੇ ਉਤੇ ਚੜ੍ਹ ਵੇਖਣ
ਕਿਸੇ ਕਿਸੇ ਨਾਲ
ਜੋ ਵੀ ਅੰਦਰੋਂ ਖਹਿੰਦਾ ਹੈ।

ਜ਼ੋਰਾਵਰ ਦਾ ,ਤਾਂ
ਸੱਤੀਂ- ਵੀਂਹ,ਹੈ ਸੌ ਹੁੰਦਾ
ਪਤਾ ਉਸਨੂੰ ਲਗੇ
ਜਦ ਉਹ ਢਹਿੰਦਾ ਹੈ।

‘ਸੁਹਲ’ ਤਿੱਖੇ ਬੋਲ
ਕਲੇਜਾ ਪਾੜ ਗਏ ਸੀ
ਦੁੱਖ ਪਰਾਇਆਂ ਦੇ
ਕੋਈ-ਕੋਈ ਸਹਿੰਦਾ ਹੈ।

ਮਲਕੀਅਤ ‘ਸੁਹਲ’ 9872848610
ਨੋਸ਼ਹਿਰਾ(ਤਿੱਬੜੀ) ਗੁਰਦਾਸਪੁਰ

Advertisement
Advertisement
Advertisement
Advertisement
Advertisement
error: Content is protected !!