ਕਰਿਆ ਅਜਨਬੀ ਤੇ ਯਕੀਨ, ਗੁਆ ਲਈ 3 ਏਕੜ ਜਮੀਨ ਤੇ

Advertisement
Spread information

ਜੀਵਨ ਬੀਮੇ ਦੇ ਨਾਂ ਤੇ 1.50 ਕਰੋੜ ਰੁਪਏ ਦੀ ਠੱਗੀ

ਹਰਿੰਦਰ ਨਿੱਕਾ , ਪਟਿਆਲਾ 4 ਅਕਤੂਬਰ 2022

           ਜਿੰਦਗੀ ਸੌਖੀ ਜਿਊਣ ਦੀ ਉਮੀਦ ਨਾਲ ਇੱਕ ਅਜਨਬੀ ਤੇ ਯਕੀਨ ਕਰਕੇ ਇੱਕ ਪੇਂਡੂ ਬਾਬੇ ਨੇ ਆਪਣੀ ਰਹਿੰਦੀ ਜਿੰਦਗੀ ਨੂੰ ਦੁੱਖ ਸਹੇੜ ਲਏ ਅਤੇ ਹੋਰ ਰੁਪਏ ਆਉਣ ਦੀ ਝਾਕ ਵਿੱਚ ਆਪਣੀ ਵਿਰਾਸਤੀ 3 ਏਕੜ ਜਮੀਨ ਵੀ ਗੁਆ ਲਈ। ਖੁਦ ਨੂੰ ਮੁੰਬਈ ਦਾ ਰਹਿਣ ਵਾਲਾ ਦੱਸ ਰਹੇ ਅਜਨਬੀ ਨੇ ਬਾਬੇ ਨਾਲ ਸ਼ੁਰੂ ਕੀਤੀ ਠੱਗੀ, ਇੱਕ ਦੋ ਦਿਨ ਜਾਂ ਇੱਕ ਦੋ ਮਹੀਨਿਆਂ ਵਿੱਚ ਨਹੀਂ ਵੱਜੀ , ਸਗੋਂ ਠੱਗੀ ਦਾ ਸਿਲਸਿਲਾ ਲਗਾਤਾਰ ਕਰੀਬ ਚਾਰ ਸਾਲ ਤੱਕ ਚਲਦਾ ਰਿਹਾ। ਧਰਮ ਦੀਆਂ ਅਖੌਤੀ ਗੱਲਾਂ ਵਿੱਚ ਅੱਖਾਂ ਬੰਦ ਕਰਕੇ , ਅਜਨਬੀ ਤੇ ਭਰੋਸਾ ਬਣਾਈ ਬੈਠੇ, ਬਾਬੇ ਦੀਆਂ ਅੱਖਾਂ ਉਦੋਂ ਖੁੱਲ੍ਹੀਆਂ ਨੂੰ ਜਦੋਂ ਅਜਨਬੀ ਨੇ ਆਪਣਾ ਮੋਬਾਇਲ ਫੋਨ ਬੰਦ ਕਰ ਲਿਆ। ਆਖਿਰ ਪੁਲਿਸ ਕੋਲ ਸ਼ਕਾਇਤ ਪਹੁੰਚੀ ਤਾਂ ਉਨ੍ਹਾਂ 2 ਮਹੀਨਿਆਂ ਤੱਕ ਚੱਲੀ ਲੰਬੀ ਪੜਤਾਲ ਤੋਂ ਬਾਅਦ ਅਣਪਛਾਤੇ ਦੋਸ਼ੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ਼ ਕਰਕੇ, ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਵਿੱਢ ਦਿੱਤੀ। ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਬਾਬਾ ਤਰਲੋਚਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਵਜੀਦਪੁਰ ਸੈਣੀਮਾਜਰਾ , ਥਾਣਾ ਪਸਿਆਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਕਤੂਬਰ 2018 ਵਿੱਚ ਉਸ ਨੂੰ  ਇੱਕ ਅਜਨਬੀ ਵਿਅਕਤੀ ,ਜਿਸ ਨੇ ਆਪਣਾ ਨਾਂ ਬਲਵੀਰ ਸਿੰਘ ਗਿੱਲ ਵਾਸੀ ਮੁੰਬਈ ਦੱਸਿਆ ਤੇ ਗੁਰੂ ਫਤਿਹ ਬੁਲਾ ਕੇ ਗੁਰੂ ਇਤਿਹਾਸ ਤੇ ਸਿੱਖ ਧਰਮ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਗੱਲਾਂ ਗੱਲਾਂ ਵਿੱਚ ਜਾਹਿਰ ਕਰਦਾ ਬਲਵੀਰ ਸਿੰਘ ਗਿੱਲ ਨੇ, ਧਰਮ ਦੀਆਂ ਗੱਲਾਂ ਸੁਣਾ ਸੁਣਾ ਕੇ,  ਆਪਣੇ ਭਰੋਸੇ ਵਿੱਚ ਲੈ ਲਿਆ। ਬਲਵੀਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਜੀਵਨ ਬੀਮਾ ਲੋਕਪਾਲ, ਮੁੰਬਈ ਵਿੱਚ ਵੱਡਾ ਅਫਸਰ ਲੱਗਿਆ ਹੋਇਆ ਹੈ। ਫੋਨ ਕਰਕੇ, ਧਾਰਮਿਕ ਗੱਲਾਂ ਕਰਨ ਦਾ ਸਿਲਸਿਲਾ ਲਗਾਤਾਰ ਕਾਫੀ ਦਿਨ ਚਲਦਾ ਰਿਹਾ। ਆਖਿਰ ਇੱਕ ਦਿਨ ਉਸ ਨੇ ਜੀਵਨ ਬੀਮਾ ਲੋਕਪਾਲ ਵਿੱਚ ਇਨਵੈਸਟਮੈਂਟ ਕਰਨ ਅਤੇ ਉਸ ਦੇ ਫਾਇਦਿਆਂ ਬਾਰੇ ਦੱਸ ਦੱਸ ਕੇ ਪ੍ਰੇਰਣਾ ਸ਼ੁਰੂ ਕਰ ਦਿੱਤਾ। ਬਾਬਾ ਤਰਲੋਚਨ ਸਿੰਘ ਨੇ ਦੱਸਿਆ ਕਿ ਅਜਨਬੀ ਦੀਆਂ ਗੱਲਾਂ ਤੇ ਭਰੋਸਾ ਕਰਕੇ, ਉਸ ਨੇ ਲੱਖਾਂ ਰੁਪਏ ਦੀ ਇਨਵੈਸਟਮੈਂਟ ਸ਼ੁਰੂ ਕਰ ਦਿੱਤੀ। 2018 ਤੋਂ ਲੈ ਕੇ ਜੁਲਾਈ 2022 ਤੱਕ ਉਨ੍ਹਾਂ ਬਲਵੀਰ ਸਿੰਘ ਗਿੱਲ ਮੁੰਬਈ ਦੇ ਕਹਿਣ ਤੇ ਜੀਵਨ ਬੀਮਾ ਲੋਕਪਾਲ ਵਿੱਚ 1 ਕਰੋੜ 50 ਲੱਖ ਰੁਪਏ ਦੀ ਇਨਵੈਸਟਮੈਂਟ ਕਰ ਦਿੱਤਾ । ਹਰ ਵਾਰ ਉਸ ਨੂੰ ਆਖਿਰੀ ਕਿਸ਼ਤ ਕਹਿ ਕਹਿ ਕੇ ਹੀ, ਇਨਵੈਸਟਮੈਂਟ ਕੀਤੀ। ਇਨਵੈਸਟਮੈਂਟ ਦੀ ਸਾਰੀ ਰਾਸ਼ੀ ਹੀ, ਬਲਵੀਰ ਸਿੰਘ ਗਿੱਲ ਦੁਆਰਾ ਦੱਸੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਈ ਗਈ। ਤਰਲੋਚਨ ਸਿੰਘ ਨੇ ਦੱਸਿਆ ਕਿ ਜਦੋਂ ਬਲਵੀਰ ਸਿੰਘ ਨੇ ਦਿੱਤੇ ਹੋਏ ਸਾਰੇ ਹੀ ਫੋਨ ਬੰਦ ਕਰ ਲਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਨਾਲ  ਸਾਜਿਸ਼ ਰਚ ਕੇ ਧੋਖਾਧੜੀ ਕੀਤੀ ਗਈ ਹੈ। ਤਰਲੋਚਨ ਸਿੰਘ ਨੇ ਦੱਸਿਆ ਕਿ ਉਸਨੇ ਲੋਕਾਂ ਤੋਂ ਰੁਪਏ ਉਧਾਰ, ਕਰਜ਼ ਲੈ ਲੈ ਕੇ, ਇਨਵੈਸਟ ਕੀਤੇ, ਜਿਹੜੇ ਆਪਣੀ ਤਿੰਨ ਏਕੜ ਜਮੀਨ ਵੇਚ ਕੇ ਵਾਪਿਸ ਕੀਤੇ, ਜਦੋਂਕਿ ਹਾਲੇ ਵੀ ਕੁੱਝ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਉਧਾਰ ਫੜ੍ਹੇ ਰੁਪਏ ਮੋੜਨੇ ਹਨ, ਜਿੰਨ੍ਹਾ ਦੀ ਚਿੰਤਾ ਦਿਨ ਰਾਤ ਵੱਢ ਵੱਢ ਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਪਟਿਆਲਾ ਨੇ ਮੇਰੇ ਨਾਲ ਹੋਈ ਠੱਗੀ ਦੀ ਸ਼ਕਾਇਤ ਬਾਰੇ ਪੜਤਾਲ ਸਾਈਬਰ ਕਰਾਈਮ ਵਿੰਗ ਨੂੰ ਸੌਂਪ ਦਿੱਤੀ ਗਈ। ਥਾਣਾ ਪਸਿਆਣਾ ਦੇ ਐਸਐਚੳ ਨੇ ਦੱਸਿਆ ਕਿ ਤਰਲੋਚਨ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਪੜਤਾਲ ਉਪਰੰਤ FIR No. 174 DTD 03-10-22 U/S 406,419, 420,120-B IPC ਤਹਿਤ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਸ਼ਨਾਖਤ , ਤਲਾਸ਼ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਬੇਨਕਾਬ ਕਰ ਦਿੱਤਾ ਜਾਵੇਗਾ।

Advertisement
Advertisement
Advertisement
Advertisement
Advertisement
Advertisement
error: Content is protected !!