ਸਰਕਾਰੀ ਆਈ.ਟੀ.ਆਈ ਨਾਭਾ ਰੋਡ ( ਲੜਕੇ ) ਪਟਿਆਲਾ ਵਿਖੇ ਮਨਾਇਆ ਗਿਆ ਭਗਤ ਸਿੰਘ ਦਾ ਜਨਮ ਦਿਹਾੜਾ
ਰਿਚਾ ਨਾਗਪਾਲ
ਸਰਕਾਰੀ ਆਈ.ਟੀ.ਆਈ ਨਾਭਾ ਰੋਡ ( ਲੜਕੇ ) ਪਟਿਆਲਾ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਡਾ : ਵੀ . ਕੇ ਬਾਂਸਲ ਡਿਪਟੀ ਡਾਇਰੈਕਟਰ – ਕਮ – ਪ੍ਰਿੰਸੀਪਲ ਦੀ ਅਗਵਾਈ ਹੇਠ ਅਤੇ ਇੰਜ : ਯੁਧਜੀਤ ਸਿੰਘ ( ਜ.ਸ. ) ਪ੍ਰਿੰਸੀਪਲ ਦੀ ਦੇਖ – ਰੇਖ ਹੇਠ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਚਰਨ ਸਿੰਘ ਗਿੱਲ ਸੰਸਥਾ ਮੀਡੀਆ ਇੰਚਾਰਜ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਉਪਰ ਚਾਨਣਾ ਪਾਉ ਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਦੇ ਹਿੰਦੂਸਤਾਨ ਦੀ ਸਿਰਜਣਾ ਲਈ ਨੌਜਵਾਨਾ ਨੂੰ ਲਾਮਬਧ ਹੋ ਸਮਾਜਿਕ ਬੁਰਾਈਆਂ ਖਿਲਾਫ ਇੱਕਮੁੱਠ ਹੋ ਕੇ ਕਰਮ ਕਰਨ ਲਈ ਪ੍ਰੇਰਿਤ ਕੀਤਾ । ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸਾਨੂੰ ਨੌਜਵਾਨ ਪੀੜ੍ਹੀ ਅੰਦਰ ਭਗਤ ਸਿੰਘ ਦੇ ਵਿਚਾਰਾਂ ਖਾਸ ਕਰ ਉਹਨਾਂ ਦੁਆਰਾ ਹਥਿਆਰਾਂ ਨਾਲੋਂ ਵਿਚਾਰਾਂ ਨੂੰ ਪ੍ਰਮੁੱਖਤਾ ਦੇਣ ਵਾਲੀ ਸੋਚ ਤੋਂ ਵਾਕਫ ਕਰਵਾਉਣ ਦੀ ਵੱਡੀ ਲੋੜ ਹੈ । ਸੰਸਥਾ ਦੇ ਸਿਖਿਆਰਥੀਆ ਨੇ ਸ਼ਹੀਦ ਭਗਤ ਸਿੰਘ ਉਪਰ ਗੀਤ ਅਤੇ ਲੈਕਚਰ ਦੇ ਕੇ ਸਿਖਿਆਰਥੀਆਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ । ਸਮਾਗਮ ਦੇ ਅੰਤ ਵਿਚ ਸ੍ਰ : ਬਲਵੰਤ ਸਿੰਘ ਢਿੱਲੋ ਟਰੇਨਿੰਗ ਅਫ਼ਸਰ ਨੇ ਭਾਰਤ ਦੀ ਆਜਾਦੀ ਬਾਰੇ ਸ਼ਹੀਦਾ ਦੀਆਂ ਕੁਰਬਾਨੀਆ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ , ਕਿਵੇ ਅਜਾਦੀ ਲਈ ਆਪਣੀਆ ਜਾਨਾ ਕੁਰਬਾਨ ਕੀਤੀਆ , ਜਿਹਨਾ ਕਰਕੇ ਅਸੀਂ ਅੱਜ ਅਜਾਦੀ ਮਾਣ ਰਿਹਾ ਹੈ । ਇਸ ਤੋਂ ਇਲਾਵਾ ਡੀ.ਪੀ ਸਿੰਘ ਟੀ.ਉ. , ਸੰਜੇ ਧੀਰ ਟੀ.ਊ , ਜਗਦੀਪ ਸਿੰਘ ਜ਼ੋਸੀ ( ਐਨ.ਸੀ.ਸੀ ਅਫ਼ਸਰ ) , ਨਿਰਮਲ ਸਿੰਘ , ਹਰੀਸ਼ ਕੁਮਾਰ , ਮੈਡਮ ਸਤਵਿੰਦਰ ਕੌਰ , ਜਗਵੰਤ ਸਿੰਘ , ਨਿਰਮਲ ਖਾਨ ਆਦਿ ਹੋਰ ਸਟਾਫ ਮੈਂਬਰ ਹਾਜ਼ਰ ਹੈ ।