ਵਿਸ਼ਵ ਦਿਲ ਦਿਵਸ ਮੌਕੇ ਦਿਲ ਰੋਗ ਬਾਰੇ ਜਾਗਰੂਕ ਕੀਤਾ
ਅਸ਼ੋਕ ਵਰਮਾ
ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਾਮਿਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਦਿਲ ਦਿਵਸ ਮੌਕੇ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਅਤੇ ਜਾਂਚ ਕੈਂਪ ਆਯੋਜਿਤ ਕੀਤੇ ਗਏ। ਇਸ ਮੌਕੇ ਸ਼ਹੀਦ ਸਿਪਾਹੀ ਜੈਲਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਦਿਲ ਨੂੰ ਤੰਦਰੁਸਤ ਰੱਖਣਾ ਪਹਿਲਾਂ ਨਾਲੋਂ ਵੀ ਜਿਆਦਾ ਜਰੂਰੀ ਹੋ ਗਿਆ ਹੈ, ਫਿਰ ਭਾਵੇਂ ਤੁਹਾਡੀ ਉਮਰ ਘੱਟ ਹੋਵੇ ਜਾਂ ਜਿਆਦਾ। ਉਨ੍ਹਾਂ ਕਿਹਾ ਕਿ ਵਿਸਵ ਦਿਲ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਦਿਲ ਨੂੰ ਤੰਦਰੁਸਤ ਰੱਖਣ ਲਈ ਇਕ ਸੰਤੁਲਿਤ ਜੀਵਨ ਸੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਤੰਦਰੁਸਤ ਜੀਵਨ ਜਿਊਣ ਲਈ ਸਾਨੂੰ ਜੰਕ ਫੂਡ, ਸਿਗਰੇਟ, ਤੰਬਾਕੂ ਆਦਿ ਤੋਂ ਦੂਰ ਰਹਿਣ ਅਤੇ ਸੰਤੁਲਿਤ ਭੋਜਨ, ਕਸਰਤ, ਤਨਾਅ ਤੋਂ ਮੁਕਤੀ ਨੂੰ ਅਪਨਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਮੋਟਾਪਾ ਦਿਲ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੋ ਕਿ ਸੂਗਰ, ਬੀ.ਪੀ. ਅਤੇ ਕੌਲੈਸਟਰੋਲ ਵਰਗੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ।
ਕੰਵਲਜੀਤ ਕੌਰ ਹੈਲਥ ਸੁਪਰਵਾਈਜ਼ਰ ਅਤੇ ਵੀਰਪਾਲ ਕੋਰ ਏ ਐਨ ਐਮ ਨੇ ਕਿਹਾ ਕਿ
ਉਨਾਂ ਕਿਹਾ ਕਿ ਰੋਜਾਨਾ ਦੇ ਕੰਮਾਂ ਨੂੰ ਪੈਦਲ ਚੱਲਕੇ ਕਰਨ ਦੀ ਆਦਤ ਪਾਈ ਜਾਵੇ ਅਤੇ ਘਰੇਲੂ ਕੰਮ ਵੀ ਆਪਣੇ ਹੱਥੀ ਕੀਤੇ ਜਾਣ ਤਾਂ ਜੋ ਮੋਟਾਪਾ ਨਾ ਆਵੇ ਤੇ ਸਾਡਾ ਸ਼ਰੀਰ ਤੰਦਰੁਸਤ ਰਹੇ। ਉਨਾਂ ਕਿਹਾ ਕਿ ਕੁੱਝ ਸਰੀਰਕ ਕਿਰਿਆਵਾ ਜਿਵੇਂ ਕਿ ਤੇਜ ਤੁਰਨਾ, ਹੋਲੀ ਹੋਲੀ ਤੁਰਨਾ ਆਦਿ ਦੀ ਆਦਤ ਬਣਾਈ ਜਾਵੇ। ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਰੋਜਾਨਾ ਸਰੀਰਕ ਕਸਰਤ ਜਰੂਰ ਕਰਨੀ ਚਾਹੀਦੀ ਹੈ। ਕਸਰਤ ਨਾਲ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ ਤੇ ਦਿਲ ਵੀ ਤੰਦਰੂਸਤ ਰਹਿੰਦਾ ਹੈ।
ਇਸ ਮੌਕੇ ਪ੍ਰਿੰਸੀਪਲ ਪ੍ਰਦੀਪ ਕੁਮਾਰ, ਲੈਕਚਰਾਰ ਰੁਪਿੰਦਰ ਕੌਰ, ਕੁਲਦੀਪ ਕੌਰ ਹੈਲਥ ਕੇਅਰ ਟੀਚਰ ਅਤੇ ਸੁਖਵਿੰਦਰ ਕੌਰ ਨੇ ਸੰਬੋਧਨ ਅਤੇ ਸਿਹਤ ਵਿਭਾਗ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।