ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ
ਫਿਰੋਜ਼ਪੁਰ, 24 ਸਤੰਬਰ (ਬਿੱਟੂ ਜਲਾਲਾਬਾਦੀ)
ਸ਼ਹੀਦੇ ਆਜਮ ਸ. ਭਗਤ ਸਿੰਘ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਤੋਂ ਨਵੀਂ ਪੀੜੀ ਨਾਲ ਜਾਣੂ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀਮਤੀ ਅਮ੍ਰਿਤ ਸਿੰਘ ਆਈ. ਏ.ਐਸ. ਅਤੇ ਵਧੀਕ ਡਿਪਟੀ ਕਮਿਸ਼ਨਰ(ਜ) ਸਾਗਰ ਸੇਤੀਆ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿੱਚ ਕਰਵਾਏ ਗਏ,ਜਿਸ ਵਿੱਚ ਤਹਿਸੀਲ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ । ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਚਮਕੌਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਐ) ਰਾਜੀਵ ਛਾਬੜਾ, ਡਿਪਟੀ ਡੀਈਓ ਕੋਮਲ ਅਰੋੜਾ ਦੀ ਦੇਖ-ਰੇਖ ਵਿੱਚ ਪਹਿਲਾ ਇਹ ਮੁਕਾਬਲੇ ਜਿੰਨਾ ਵਿੱਚ ਲੇਖ ਮੁਕਾਬਲੇ , ਵਾਦ ਵਿਵਾਦ ਪ੍ਰਤਿਯੋਗਤਾ , ਪੇਂਟਿੰਗ ਮੁਕਾਬਲੇ ਆਦਿ ਸ਼ਾਮਿਲ ਸਨ , ਤਿੰਨਾਂ ਤਹਿਸੀਲਾਂ ਫਿਰੋਜਪੁਰ ਗੁਰੂਹਰਸਹਾਏ ਅਤੇ ਜ਼ੀਰਾ ਵਿੱਖੇ ਕਰਵਾਏ ਗਏ ਅਤੇ ਅੱਜ ਤਹਿਸੀਲ ਪੱਧਰੀ ਜੇਤੂਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਕਰਵਾਏ ਵਿਸ਼ਾਲ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸਾਗਰ ਸੇਤੀਆ ਆਈ ਏ ਐਸ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਭਗਤ ਸਿੰਘ ਨੂੰ ਨੌਜਵਾਨਾਂ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਦੱਸਿਆ ਅਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਮਿਲਜੁਲ ਕੇ ਭ੍ਰਿਸ਼ਟਾਚਾਰ , ਨਸ਼ਿਆਂ ਦੀ ਗੁਲਾਮੀ ਵਿਰੁੱਧ ਲੜੀਏ ਅਤੇ ਜਿਸ ਤਰਾ ਦਾ ਅਜ਼ਾਦੀ ਦਾ ਸੁਪਨਾ ਲੈ ਕੇ ਸਾਡੇ ਸ਼ਹੀਦ ਸ਼ਹਾਦਤ ਪ੍ਰਾਪਤ ਕਰ ਗਏ ਸਨ, ਦੇਸ਼ ਵਿੱਚ ਉਹ ਅਜ਼ਾਦੀ ਲੈ ਕੇ ਆਈਏ। ਵਿਦਿਆਰਥੀਆਂ ਦੁਆਰਾ ਸ਼ਹੀਦ ਭਗਤ ਸਿੰਘ ਦੀਆਂ ਬਣਾਈਆਂ ਪੇਂਟਿੰਗਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਨਿੱਘੀ ਪ੍ਰਸ਼ਸਾ ਕੀਤੀ । ਪ੍ਰਿੰਸੀਪਲ ਵਨੀਤ ਬਾਲਾ, ਡਾ.ਸਤਿੰਦਰ ਸਿੰਘ ਬਲਾਕ ਨੋਡਲ ਅਫਸਰ ,ਨੋਡਲ ਅਫਸਰ ਲਖਵਿੰਦਰ ਸਿੰਘ, ਨੋਡਲ ਅਫਸਰ ਸੰਦੀਪ ਕੁਮਾਰ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਮਿਡਲ ਵਰਗ ਦੇ ਵਾਦ ਵਿਵਾਦ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮਿਸ਼ਰੀਵਾਲਾ ਪਹਿਲੇ, ਸ ਹ ਸ ਪੀਰ ਇਸਮਾਇਲ ਖਾ ਦੂਜੇ ਅਤੇ ਸ ਕੰ ਸ ਸ ਗੁਰੂਹਰਸਹਾਏ ਤੀਜੇ ਸਥਾਨ ਤੇ ਰਿਹਾ , ਸੈਕੰਡਰੀ ਵਰਗ ਵਿੱਚ ਸਸਸਸ ਲੜਕੇ ਫਿਰੋਜਪੁਰ ਪਹਿਲੇ, ਸ ਹ ਸ ਰੁਹੇਲਾ ਹਾਜੀ ਦੂਜੇ ਅਤੇ ਸ ਮਾਡਲ ਸਕੂਲ ਗੁੱਦੜ ਢੁੰਡੀ ਤੀਜੇ ਸਥਾਨ ਤੇ ਰਿਹਾ । ਮਿਡਲ ਵਰਗ ਦੇ ਲੇਖ ਮੁਕਾਬਲਿਆਂ ਵਿੱਚ ਸਰਕਾਰੀ ਨਿਡਕ ਸਕੂਲ ਥੇਹ ਗੁੱਜਰ ਦੀ ਵਿਦਿਆਰਥਣ ਆਰਤੀ ਪਹਿਲੇ, ਸ ਮਿ ਸ ਕਾਲੂ ਅਰਾਈ ਹਿਠਾੜ ਦੀ ਵਿਦਿਆਰਥਣ ਕਰੀਨਾ ਦੂਜੇ ਅਤੇ ਸ ਹ ਸ ਚੱਕ ਹਰਾਜ ਦੇ ਵਿੱਦਿਆਰਥੀ ਬੋਹੜ ਸਿੰਘ ਨੇ ਤੀਜੇ ਸਥਾਨ ਪ੍ਰਾਪਤ ਕੀਤਾ , ਸੈਕੰਡਰੀ ਵਰਗ ਵਿੱਚ ਸ ਹ ਸ ਸਕੂਲ ਫਰੀਦੇਵਾਲਾ ਦੀ ਵਿਦਿਆਰਥਣ ਵੀਰਪਾਲ ਕੌਰ ਪਹਿਲੇ, ਸ ਸ ਸ ਸ ਲੜਕੇ ਜ਼ੀਰਾ ਦਾ ਵਿਦਿਆਰਥੀ ਅਮਨੀਸ਼ ਸਿੰਘ ਦੂਜੇ ਅਤੇ ਸ ਹਾਈ ਸਕੂਲ ਭੰਗਾਲੀ ਨਰਾਇਣਗੜ ਦਾ ਵਿਦਿਆਰਥੀ ਬੂਟਾ ਸਿੰਘ ਤੀਜੇ ਸਥਾਨ ਤੇ ਰਿਹਾ । ਪ੍ਰੌਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰਿੰਸੀਪਲ ਕਰਮਜੀਤ ਸਿੰਘ ਜੀਰਾ,ਪਵਨ ਕੁਮਾਰ ਐਮ ਆਈ ਐਸ ਕੋਆਰਡੀਨੇਟਰ,ਡੀ ਐਮ ਪੰਜਾਬੀ ਲੈਕ. ਸਰਬਜੀਤ ਕੌਰ, ਲੈਕ. ਕੁਲਵੰਤ ਕੌਰ,ਰਵਿੰਦਰ ਕੌਰ ,ਕਮਲ ਸ਼ਰਮਾ,ਸੰਦੀਪ ਬੱਬਰ,ਰਵੀ ਇੰਦਰ ਸਿੰਘ , ਦਿਨੇਸ਼ ਕੁਮਾਰ ਤੋ ਇਲਾਵਾ ਬਾਰੇ ਕੇ ਸਕੂਲ ਦੇ ਸਮੂਹ ਸਟਾਫ ਨੇ ਸ਼ਲਾਘਾਯੋਗ ਭੁਮਿਕਾ ਨਿਭਾਈ ।