ਰੋਗੀ ਕਲਿਆਣ ਸੰਮਤੀ ਚਨਾਰਥਲ ਕਲਾਂ ਦੀ ਮੀਟਿੰਗ ਹੋਈ

Advertisement
Spread information

ਰੋਗੀ ਕਲਿਆਣ ਸੰਮਤੀ ਚਨਾਰਥਲ ਕਲਾਂ ਦੀ ਮੀਟਿੰਗ ਹੋਈ

 

ਫਤਿਹਗੜ੍ਹ ਸਾਹਿਬ, 16 ਸਤੰਬਰ (ਪੀ ਟੀ ਨੈੱਟਵਰਕ)

 

ਸਬ ਡਿਵੀਜ਼ਨ ਮੈਜਿਸਟ੍ਰੇਟ ਫਤਿਹਗੜ੍ਹ ਸਾਹਿਬ ਕਮ ਚੇਅਰਮੈਨ ਰੋਗੀ ਕਲਿਆਣ ਸੰਮਤੀ ਸੀ.ਐਚ.ਸੀ. ਚਨਾਰਥਲ ਕਲਾਂ ਦੀ ਰਹਿਨੁਮਾਈ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਪ੍ਰਧਾਨਗੀ ਵਿਚ ਚਨਾਰਥਲ ਕਲਾਂ ਵਿਖੇ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ਦੇ ਮੰਤਵ ਨਾਲ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਹੋਰ ਵਧੀਆਂ ਕਰਨ ਲਈ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਹਸਪਤਾਲ ਵਿਚ ਪਾਰਕਿੰਗ ਖੇਤਰ ਨੂੰ ਵਧਾਉਣ, ਮੀਹ ਦੇ ਪਾਣੀ ਦੀ ਸਹੀ ਨਿਕਾਸੀ ਕਰਨ, ਸੀ.ਸੀ.ਟੀ.ਵੀ. ਕੈਮਰੇ ਲਗਵਾਉਣ, ਮਰੀਜ਼ਾਂ ਲਈ ਇੰਤਜ਼ਾਰ ਖੇਤਰ ਵਿਚ ਬੈਠਣ ਲਈ ਹੋਰ ਸੁਵਿਧਾ ਉਪਲੱਬਧ ਕਰਵਾਉਣ ਅਤੇ ਹੋਰ ਕੰਮਾਂ ਨੂੰ ਕਰਵਾਉਣ ਲਈ ਸੰਮਤੀ ਵੱਲੋਂ ਮੰਨਜੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੋਗੀ ਕਲਿਆਣ ਸੰਮਤੀ ਦਾ ਮਕਸਦ ਮਰੀਜ਼ਾ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਹੋਣਾ ਤੇ ਉਸ ਲਈ ਪੁੱਖਤਾ ਪ੍ਰਬੰਧ ਕਰਨ ਹੈ। ਇਸ ਮੌਕੇ ਮੈਡੀਕਲ ਅਫਸਰ ਡਾ. ਸਮੱਦ ਖਾਂ, ਡਾ. ਨਵਾਬ ਮੁਹੰਮਦ, ਨਾਇਬ ਤਹਿਸੀਲਦਾਰ ਗੋਰਵ ਬਾਂਸਲ, ਪ੍ਰਿੰਸੀਪਲ ਸ੍ਰੀਮਤੀ ਹਰਦੀਪ ਕੌਰ, ਆਈ.ਸੀ.ਐਸ.ਡੀ. ਵਿਭਾਗ ਤੋਂ ਸੁਪਰਵਾਈਜ਼ਰ ਬਲਰਾਜ ਕੌਰ, ਸਰਪੰਚ ਜਗਦੀਪ ਸਿੰਘ, ਪੰਚ ਗੁਰਸੇਵਕ ਸਿੰਘ, ਮਹਾਵੀਰ ਸਿੰਘ ਬੀ.ਈ.ਈ. ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!