ਪੰਦਰਾਂ ਜ਼ਿਲ੍ਹਿਆਂ ਦੇ ਜੀ ਓ ਜੀ ਨੇ ਮੀਤ ਹੇਅਰ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਦਿੱਤਾ ਮੈਮੋਰੰਡਮ – ਇੰਜ ਸਿੱਧੂ
ਬਰਨਾਲਾ 16 ਸਤੰਬਰ (ਰਘੁਵੀਰ ਹੈੱਪੀ)
ਸਥਾਨਕ ਕਚਹਿਰੀ ਚੌਕ ਵਿਖੇ 15 ਜ਼ਿਲ੍ਹਿਆਂ ਤੋਂ ਆਏ ਜੀ ਓ ਜੀ ਦੇ ਸਾਬਕਾ ਫ਼ੌਜੀਆਂ ਨੇ ਕੀਤਾ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਜੋ ਕੈਬਨਿਟ ਮੰਤਰੀ ਨੇ ਉਨ੍ਹਾਂ ਦੀ ਕੋਠੀ ਦਾ ਘਿਰਾਓ ਕਰਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੂੰ ਮੰਗ ਪੱਤਰ ਸੌਂਪਿਆ। ਇਹ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ਨੇ ਦੱਸਿਆ ਕੇ ਜੀ ਓ ਜੀ ਦੇ ਸਾਬਕਾ ਸੈਨਿਕਾ ਦਾ ਅਤੇ ਹੋਰ ਫੌਜੀ ਵੀਰਾ ਦਾ ਬਹੁਤ ਵੱਡਾ ਭਾਰੀ ਇਕੱਠ ਸੀ। ਜਿਲਾ ਪ੍ਧਾਨ ਹੌਲਦਾਰ ਸੰਪੂਰਨ ਸਿੰਘ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਸਖਤ ਸਬਦਾ ਵਿੱਚ ਤਾੜਿਆ ਕੇ ਜੇ ਇਹਨਾਂ ਨੂੰ ਬਹਾਲ ਨਾ ਕੀਤਾ ਤਾ। ਸਾਰੀਆ ਕਿਸਾਨ ਯੂਨਿਅਨਾ ਫੌਜੀਆ ਦੇ ਸੰਘਰਸ ਵਿੱਚ ਸਮੂਲੀਅਤ ਕਰਨ ਲਈ ਮਜਬੂਰ ਹੋਣਗੀਆ। ਇੰਜ ਸਿੰਧੂ ਨੇ ਕਰੜੇ ਸ਼ਬਦਾਂ ਵਿਚ ਜੀ ਓ ਜੀ ਨੂੰ ਹਟਾਉਣ ਦੀ ਨਿਖੇਧੀ ਕੀਤੀ ਉਨ੍ਹਾਂ ਕਿਹਾ ਕਿ ਸਮਾਜ ਵਿਚ ਅਤੇ ਸਰਕਾਰੀ ਦਫਤਰਾਂ ਵਿਚ ਜੋ ਵੀ ਭ੍ਰਿਸ਼ਟਾਚਾਰ ਹੁੰਦਾ ਹੈ ਉਸ ਦੇ ਸਾਰੇ ਅੰਕੜੇ ਸਾਡੇ ਕੋਲ ਮੌਜੂਦ ਹਨ ਅਸੀਂ ਆਉਣ ਵਾਲੇ ਸਮੇਂ ਵਿੱਚ ਦੱਸਾਂਗੇ ਕਿ ਕਿਵੇਂ ਸਰਕਾਰੀ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਕਿਵੇਂ ਜੀ ਓ ਜੀ ਉਸ ਪੈਸੇ ਨੂੰ ਬਚਾਉਂਦਾ ਸੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੀ ਓ ਜੀ ਨੂੰ ਸ਼ਾਬਾਸੇ ਤਾ ਕੀ ਦੇਣੀ ਸੀ ਸਗੋਂ ਉਨ੍ਹਾਂ ਨੂੰ ਵਿਹਲਾ ਕਰਕੇ ਘਰੋ ਘਰੀ ਤੋਰ ਦਿੱਤਾ ਸਿੱਧੂ ਨੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਬਹਾਲ ਨਾ ਕੀਤਾ ਤਾਂ ਸਾਰੇ ਜੀ ਓ ਜੀ ਦੇ ਸਾਬਕਾ ਫ਼ੌਜੀ ਗਰੁੱਪ ਬਣਾ ਕੇ ਹਿਮਾਚਲ ਵਿਚ ਅਤੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਕਰਨ ਲਈ ਚੋਣ ਪ੍ਰਚਾਰ ਵਿਚ ਕੁੱਦਣਗੇ ਅਵਤਾਰ ਸਿੰਘ ਫ਼ਕਰਸਰ ਨੇ ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਸਰਕਾਰ ਨੂੰ ਵਾਰਨਿੰਗ ਦਿੱਤੀ ਕਿ ਦੇਸ਼ ਲਈ ਮਰ ਮਿਟਣ ਵਾਲੇ ਫ਼ੌਜੀ ਜਵਾਨਾਂ ਨਾਲ ਜੇਕਰ ਤੁਸੀਂ ਇਨਸਾਫ਼ ਨਾ ਕੀਤਾ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ ਧਰਮੀ ਫੌਜੀ ਕਿਰਪਾਲ ਸਿੰਘ ਹੌਲਦਾਰ ਲਖਬੀਰ ਸਿੰਘ ਪਰਗਟ ਸਿੰਘ ਕੈਪਟਨ ਲਖਵਿੰਦਰ ਸਿੰਘ ਸੂਬੇਦਾਰ ਹਰਭਜਨ ਸਿੰਘ ਸੂਬੇਦਾਰ ਬਾਜ ਸਿੰਘ ਧਰਮ ਸਿੰਘ ਫੌਜੀ ਐਮ ਸੀ ਕੈਪਟਨ ਓਕਾਰ ਦੱਤ ਫਾਜਿਲਕਾ ਕੈਪਟਨ ਗੁਰਮੀਤ ਸਿੰਘ ਸੰਗਰੂਰ ਸੂਬੇਦਾਰ ਹਰਭਜਨ ਸਿੰਘ ਪਟਿਆਲਾ ਸੂਬੇਦਾਰ ਜੋਗਿੰਦਰ ਸਿੰਘ ਨੇ ਭੀ ਸਬੋਧਨ ਕੀਤਾ ਅਖੀਰ ਵਿਚ ਕੈਪਟਨ ਚਰਨਜੀਤ ਸਿੰਘ ਨੇ ਸਮੂਹ ਜ਼ਿਲਿਆਂ ਚੋਂ ਆਏ ਜੀ ਓ ਜੀ ਦੇ ਵੀਰਾਂ ਦਾ ਧੰਨਵਾਦ ਕੀਤਾ ਅਤੇ ਅੱਗੋ ਤੋ ਹਰ ਐਕਸ਼ਨ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ ਇਸ ਮੌਕੇ ਸੂਬੇਦਾਰ ਹਰਦੇਵ ਸਿੰਘ ਸੂਬੇਦਾਰ ਜੋਗਿੰਦਰ ਸਿੰਘ ਕੈਪਟਨ ਧਰਮ ਸਿੰਘ ਹੌਲਦਾਰ ਭਗਤ ਸਿੰਘ ਹੌਲਦਾਰ ਕੁਲਵੰਤ ਸਿੰਘ ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਸਹੀਦ ਸਿਪਾਹੀ ਧਰਮਵੀਰ ਦੀ ਮਾਤਾ ਬੀਬੀ ਸਿਮਲਾ ਦੇਵੀ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਬਸੰਤ ਸਿੰਘ ਸੂਬੇਦਾਰ ਸਰਬਜੀਤ ਸਿੰਘ ਆਦਿ ਆਗੂ ਹਾਜਰ ਸਨ