ਪੁਲਿਸ ਨੇ ਫੜ੍ਹ ਲਿਆ ਭੁੱਕੀ ਦਾ ਟਰਾਲਾ, 4 ਤਸਕਰਾਂ ਨੂੰ ਵੀ ਦਬੋਚਿਆ….

Advertisement
Spread information
ਰਘਵੀਰ ਹੈਪੀ, ਬਰਨਾਲਾ 5 ਅਪ੍ਰੈਲ 2025
      ਜਿਲ੍ਹੇ ਦੇ ਸੀਆਈਏ ਸਟਾਫ ਦੀ ਟੀਮ ਨੇ 4 ਭੁੱਕੀ ਤਸਕਰਾਂ ਨੂੰ ਭੁੱਕੀ ਦੇ ਭਰੇ ਟਰਾਲੇ ਸਣੇ ਗਿਰਫਤਾਰ ਕਰਕੇ,ਵੱਡੀ ਸਫਲਤਾ ਹਾਸਿਲ ਕੀਤੀ ਹੈ। ਚਾਲ੍ਹ ਵਰ੍ਹੇ ‘ਚ ਹੁਣ ਤੱਕ ਦੀ ਭੁੱਕੀ ਦੀ ਸਭ ਤੋਂ ਭਾਰੀ ਰਿਕਵਰੀ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਣ ਲਈ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਐਸਐਸਪੀ ਸਰਫਰਾਜ਼ ਆਲਮ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ। ਜਦੋਂ ਸਨਦੀਪ ਸਿੰਘ ਮੰਡ, ਪੀ.ਪੀ.ਐੱਸ. ਕਪਤਾਨ ਪੁਲਿਸ (ਇੰਨ.) ਬਰਨਾਲਾ ਅਤੇ ਸਤਵੀਰ ਸਿੰਘ ਬੈਂਸ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਪਾਸ ਮਿਲੀ ਇਤਲਾਹ ਦੇ ਆਧਾਰ ਪਰ ਦੋਸ਼ੀਆਂ ਖਿਲਾਫ ਅਧੀਨ ਜੁਰਮ 15/25/29/61/85 ND&PS.ACT ਤਹਿਤ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ।
    ਐਸਐਸਪੀ ਸਰਫਰਾਜ਼ ਆਲਮ ਨੇ ਦੱਸਿਆ ਕਿ ਉਕਤ ਮੁਕੱਦਮਾਂ ਦਰਜ ਕਰਕੇ, ਇੰਸਪੈਕਟਰ ਕੁਲਦੀਪ ਸਿੰਘ, ਸੀ.ਆਈ.ਏ. ਸਟਾਫ਼ ਬਰਨਾਲਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਬਰਨਾਲਾ-ਬਠਿੰਡਾ ਮੁੱਖ ਸੜਕ, ਬਾਹੱਦ ਬਰਨਾਲਾ ਤੋਂ ਸਮੇਤ ਘੋੜਾ ਟਰਾਲਾ ਨੰਬਰੀ PB 03AP-9054 ਰੰਗ ਚਿੱਟਾ ਬਰਾਉਨ ਅਤੇ ਛੋਟਾ ਹਾਥੀ ਨੰਬਰੀ HR-55T-6498 ਮਾਰਕਾ ਅਸ਼ੋਕਾ ਲੇਲੈਂਡ ਨੂੰ ਰੋਕਿਆ ਅਤੇ  ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਮਲਕੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਘੜੂੰਆਂ ਰੋਡ, ਸੰਧੂ ਪੱਤੀ ਬਰਨਾਲਾ ਹਾਲ ਗਲੀ ਨੰਬਰ 2. ਗੁਰੂ ਤੇਗ ਬਹਾਦਰ ਨਗਰ, ਬਰਨਾਲਾ, ਬੇਅੰਤ ਸਿੰਘ ਉਰਫ ਬੰਟੀ ਪੁੱਤਰ ਹਰਦੇਵ ਸਿੰਘ ਪੁੱਤਰ ਚੰਦ ਸਿੰਘ ਵਾਸੀ ਨੇੜੇ ਘੜੂੰਆ ਚੌਂਕ, ਸੰਧੂ ਪੱਤੀ, ਬਰਨਾਲਾ ,ਇੰਦਰਜੀਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਮਹਿਲ ਖੁਰਦ, ਹਰਜਿੰਦਰ ਸਿੰਘ ਉਰਫ ਕਰਮਾ ਪੁੱਤਰ ਸੁਰਜੀਤ ਸਿੰਘ ਵਾਸੀ ਕਲਾਲਾ ਨੂੰ ਗਿਰਫਤਾਰ ਕਰ ਲਿਆ। ਜਦੋਂਕਿ ਇੱਕ ਹੋਰ ਨਾਮਜ਼ਦ ਦੋਸ਼ੀ ਜਗਸੀਰ ਸਿੰਘ ਉਰਫ ਸੀਰਾ ਦੀ ਤਲਾਸ਼ ਜ਼ਾਰੀ ਹੈ।           
      ਮੁਹੰਮਦ ਆਲਮ ਨੇ ਦੱਸਿਆ ਕਿ ਦੋਸ਼ੀਆਂ ਦੇ ਕਬਜੇ ਵਿੱਚੋਂ 75 ਬੋਰੀਆਂ ਭੁੱਕੀ ਚੂਰਾ ਪੋਸਤ ਡੋਡੇ (ਕੁੱਲ ਵਜ਼ਨ 15 ਕੁਇੰਟਲ) ਬਰਾਮਦ ਹੋਈ। ਉਨਾਂ ਦੱਸਿਆ ਕਿ ਦੋਸ਼ੀਆਂ ਦੇ ਕਬਜੇ ਵਿੱਚੋਂ ਇੱਕ ਬਰੀਜਾ ਕਾਰ ਵੀ ਬਰਾਮਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਦੋਸ਼ੀ ਕ੍ਰਿਮੀਨਲ ਪ੍ਰਵਿਰਤੀ ਦੇ ਹਨ, ਦੋਸ਼ੀ ਨਿਰਮਲ ਸਿੰਘ ਉਰਫ ਨਿੰਮਾ ਖਿਲਾਫ਼ ਵੱਖ ਵੱਖ ਜੁਰਮਾਂ ਤਹਿਤ ਦੋ ਕੇਸ, ਦੋਸ਼ੀ ਬੇਅੰਤ ਸਿੰਘ ਉਰਫ ਬੰਟੀ ਖਿਲਾਫ਼ ਪਹਿਲਾਂ 8 ਮੁਕੱਦਮੇ ਦਰਜ ਹਨ। ਐਸਐਸਪੀ ਆਲਮ ਨੇ ਨਸ਼ਾ ਤਸਕਰਾਂ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਇਲਾਕਾ ਛੱਡ ਦੇਣ, ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਗਿਆ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐਸ.ਪੀ. ਡੀ ਸਨਦੀਪ ਸਿੰਘ ਮੰਡ, ਡੀਐਸਪੀ ਸਤਵੀਰ ਸਿੰਘ ਬੈਂਸ, ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਆਦਿ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ। 
Advertisement
Advertisement
Advertisement
Advertisement
error: Content is protected !!