ਬਲਾਕ ਬਠਿੰਡਾ ਦੇ 90ਵੇਂ ਸਰੀਰਦਾਨੀ ਬਣੇ ਚਿਰੰਜੀ ਲਾਲ ਇੰਸਾਂ
ਬਠਿੰਡਾ, 16 ਸਤੰਬਰ (ਅਸ਼ੋਕ ਵਰਮਾ)
ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਚਿਰੰਜੀ ਲਾਲ ਇੰਸਾਂ (ਕੱਪੜਾ ਵਪਾਰੀ) ਮਹਿਣਾ ਚੌਂਕ ਵਾਸੀ ਨੀਤਾ ਸਟਰੀਟ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਬੇਟੇ ਧੀਰਜ ਇੰਸਾਂ ਜਿੰਮੇਵਾਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ, ਨੀਰਜ ਇੰਸਾਂ, ਪਤਨੀ ਅਮਰਜੀਤ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਤਪਾਲ (ਦੇਸ਼ ਭਗਤ ਯੂਨੀਵਰਸਿਟੀ) ਮੰਡੀ ਗੋਬਿੰਦਗੜ ਜ਼ਿਲਾ ਫਤਿਹਗੜ ਸਾਹਿਬ ਨੂੰ ਦਾਨ ਕੀਤਾ । ਡੇਰਾ ਸੱਚਾ ਸੌਦਾ ਦੀ ਰੀਤ ਪੁੱਤਰ-ਧੀ ਇੱਕ ਸਮਾਨ ਤੇ ਚੱਲਦਿਆਂ ਚਿਰੰਜੀ ਲਾਲ ਇੰਸਾਂ ਦੇ ਪੁੱਤਰਾਂ ਸਮੇਤ ਧੀ ਅਤੇ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ। ਸੱਚਖੰਡ ਵਾਸੀ ਸਰੀਰਦਾਨੀ ਚਿਰੰਜੀ ਲਾਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਮਿ੍ਰਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਭੰਗੀਦਾਸ ਨਰਿੰਦਰ ਇੰਸਾਂ ਨੇ ਦੱਸਿਆ ਕਿ ਸੱਚਖੰਡ ਵਾਸੀ ਚਿਰੰਜੀ ਲਾਲ ਜੀ ਇੰਸਾਂ ਨੇ ਜਿਉਂਦੇ ਜੀਅ ਮੌਤ ਉਪਰੰਤ ਸ਼ਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਇਸ ਮੌਕੇ 45 ਮੈਂਬਰ ਪੰਜਾਬ ਮੀਨੂੰ ਕਸ਼ਿਅਪ ਇੰਸਾਂ, ਹੋਲਸੇਲ ਕੱਪੜਾ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ, ਜ਼ਿਲਾ ਸੁਜਾਣ ਭੈਣਾਂ, ਜ਼ਿਲਾ 25 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿਲਾ ਅਤੇ ਬਲਾਕ ਜਿੰਮੇਵਾਰ, 15 ਮੈੈਂਬਰ, ਸੁਜਾਣ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।