ਸੜਕੀ ਹਾਦਸਿਆਂ ਰੋਕਣ ਲਈ ਨਸ਼ਾ ਕਰਕੇ ਤੇ ਤੇਜ਼ ਡਰਾਈਵਿੰਗ ਕਰਨ ਤੇ ਸਰਕਾਰਾਂ ਨੂੰ ਸਖ਼ਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ : ਪ੍ਰੋ ਬਡੂੰਗਰ
ਪਟਿਆਲਾ , 7 ਸਤੰਬਰ (ਰਾਜੇਸ਼ ਗੋਤਮ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਿਨ ਪ੍ਰਤੀ ਦਿਨ ਹੋ ਰਹੇ ਸੜਕੀ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਜਾਨਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਪ੍ਰੋ ਬਡੂੰਗਰ ਨੇ ਕਿਹਾ ਕਿ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੱਲੋਂ ਸੜਕ ਹਾਦਸੇ ਵਿੱਚ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਈਰਸ ਮਿਸਤਰੀ ਦੀ ਮੌਤ ਹੋ ਜਾਣ ‘ਤੇ ਪਿਛਲੀ ਸੀਟ ਤੇ ਬੈਲਟ ਦੀ ਲਾਜ਼ਮੀਅਤਾ ਸਬੰਧੀ ਦਿੱਤੇ ਗਏ ਬਿਆਨ ਕਿ ਕਾਰ ਕੰਪਨੀਆਂ ਲਈ ਪਿਛਲੀ ਸੀਟ ਤੇ ਬੈਲਟ ਨਾ ਲਾਉਣ ਦੀ ਸਥਿਤੀ ਵਿੱਚ ਵੀ ਅਲਾਰਮ ਲਾਜ਼ਮੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਨੂੰ ਟ੍ਰੈਫ਼ਿਕ ਕਾਨੂੰਨਾਂ ਵਿੱਚ ਸਖ਼ਤੀ ਕਰਦਿਆਂ ਹੋਇਆਂ ਜਿੱਥੇ ਸਪੀਡ ਲਿਮਿਟ ਪੱਕੇ ਤੌਰ ਤੇ ਨਿਰਧਾਰਤ ਕੀਤੀ ਜਾਵੇ ਉਥੇ ਹੀ ਨਸ਼ਾ ਕਰ ਕੇ ਡਰਾਈਵਿੰਗ ਕਰਨ ਵਾਲਿਆਂ ਤੇ ਮੁਕੰਮਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਨਸ਼ੇ ਵਿੱਚ ਕੋਈ ਘਟਨਾ ਨਾ ਘਟ ਸਕੇ । ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਤੇਜ਼ ਸਪੀਡ ਤੇ ਵੀ ਕੰਟਰੋਲ ਕੀਤਾ ਜਾਵੇ ਤਾਂ ਵੀ ਹਾਦਸਿਆਂ ਤੇ ਨੱਥ ਪਾਈ ਜਾ ਸਕਦੀ ਹੈ ।
ਉਨ੍ਹਾਂ ਕਿਹਾ ਕਿ ਭਾਵੇਂ ਗੱਡੀ ਵਿਚ ਬੈਲਟਾਂ ਲਗਾਉਣੀਆਂ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਹਨ ਜਿੱਥੇ ਇਹ ਵਿਅਕਤੀ ਦੀ ਦੁਰਘਟਨਾ ਦੌਰਾਨ ਜਾਨ ਬਚਾ ਸਕਦੀਆਂ ਹਨ ਉੱਥੇ ਹੀ ਤੇਜ਼ ਸਪੀਡ ਅਤੇ ਨਸ਼ਾ ਕਰਕੇ ਡਰਾਈਵਿੰਗ ਨਾ ਕਰਨ ਦੀ ਲੋੜ ਤੇ ਜੇਕਰ ਜ਼ੋਰ ਦਿੱਤਾ ਜਾਵੇ ਤਾਂ ਦੁਰਘਟਨਾ ਵਾਪਰ ਹੀ ਨਹੀਂ ਸਕਦੀਆਂ ਚੌਕਸੀ ਨਾਲ ਡ੍ਰਾਈਵਿੰਗ ਕੀਤੀ ਜਾ ਸਕਦੀ ਹੈ ।