ਆਮ ਆਦਮੀ ਪਾਰਟੀ ਦੇ ਦਬਾਅ ਹੇਠ ਪੁਲੀਸ ਨੇ ਬਾਬਾ ਮੇਜਰ ਸਿੰਘ ਤੇ ਪਰਚਾ ਕੀਤਾ ਦਰਜ: ਸੁਖਪਾਲ ਸਰਾਂ
ਬਠਿੰਡਾ (ਅਸ਼ੋਕ ਵਰਮਾ)
ਜੀਸਸ ਦੀ ਬੰਦਗੀ ਅਤੇ ਮੁਰਦਿਆਂ ਨੂੰ ਜਿਊਂਦਾ ਕਰਨ, ਹਰ ਬਿਮਾਰੀ ਦਾ ਇਲਾਜ ਕਰਨ ਦੇ ਨਾਮ ਤੇ ਈਸਾਈਅਤ ਵੱਲੋਂ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਣ ਵਾਲੇ ਨਿਹੰਗ ਸਿੰਘਾਂ ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੇ ਰੋਸ ਵਿੱਚ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ,ਭਾਜਪਾ ਨੇਤਾ ਕੁਲਦੀਪ ਧਾਲੀਵਾਲ ਅਤੇ ਬ੍ਰਾਹਮਣ ਸਭਾ ਦੇ ਪੰਜਾਬ ਪ੍ਰਧਾਨ ਅਤੇ ਭਾਜਪਾ ਨੇਤਾ ਦੁਰਗੇਸ਼ ਪਾਠਕ ਵੱਲੋਂ ਅੰਮ੍ਰਿਤਸਰ ਵਿਖੇ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਸੋਢੀ ਜੀ ਨਾਲ ਮੁਲਾਕਾਤ ਕੀਤੀ ਗਈ ਅਤੇ ਹਰ ਸਹਾਇਤਾ ਦਾ ਵਿਸ਼ਵਾਸ ਦਿਵਾਇਆ ਗਿਆ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਧਰਮ ਪਰਿਵਰਤਨ ਰੋਕਣਾ ਕਾਨੂੰਨ ਤਹਿਤ ਆਉਂਦਾ ਹੈ। ਪੁਲਿਸ ਵੱਲੋਂ ਬਿਮਾਰੀਆਂ ਠੀਕ ਕਰਨ ਮੁਰਦਿਆਂ ਨੂੰ ਜਿਊਂਦਾ ਕਰਨ ਦੇ ਨਾਂ ਤੇ ਫੈਲਾਏ ਜਾ ਰਹੇ ਝੂਠ ਪਾਖੰਡ ਵਾਦ ਫੈਲਾਉਣ ਵਾਲੇ ਪਾਸਟਰਾਂ ਖ਼ਿਲਾਫ਼ ਬਲੈਕ ਰੈਮਡੀਜ਼ ਐਕਟ ਤਹਿਤ ਕਾਰਵਾਈ ਕਰਨ ਦੀ ਬਜਾਏ ਬਾਬਾ ਮੇਜਰ ਸਿੰਘ ਸੋਢੀ ਅਤੇ ਡੇਢ ਸੌ ਲੋਕਾਂ ਤੇ ਮਾਮਲਾ ਦਰਜ ਕਰਨਾ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ।ਅਤੇ ਸਾਬਤ ਕਰਦਾ ਹੈ ਕਿ ਪੁਲਸ ਝੂਠ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਸੱਚੇ ਲੋਕਾਂ ਨੂੰ ਦਬਾਉਣ ਵਿੱਚ ਲੱਗੀ ਹੈ। ਅਤੇ ਅਜਿਹੇ ਝੂਠੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਲਈ ਮਾਣਯੋਗ ਉੱਚ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਜਾਵੇਗਾ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੇ ਧਰਮ ਪਰਿਵਰਤਨ ਕਰਨ ਵਿਰੁੱਧ ਸਖ਼ਤ ਐਕਸ਼ਨ ਲੈ ਕੇ ਕਾਨੂੰਨ ਬਣਾਇਆ ਜਾਵੇਗਾ।
ਭਾਜਪਾ ਨੇਤਾ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਸਮਾਂ ਰਹਿੰਦਿਆਂ ਇਸ ਪਾਖੰਡਵਾਦ ਫੈਲਾਉਣ ਵੱਲ ਲੋਕਾਂ ਤੇ ਕਾਰਵਾਈ ਨਹੀਂ ਕੀਤੀ ਤਾਂ ਮਜਬੂਰਨ ਅਜਿਹੇ ਲੋਕਾਂ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ। ਜੋ ਕਿ ਜੀਸਸ ਬੰਦਗੀ ਦੇ ਨਾਂ ਤੇ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ ਅਤੇ ਇਸਾਈ ਬਣਵਾ ਰਹੇ ਹਨ। ਬ੍ਰਾਹਮਣ ਸਭਾ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਦੁਰਗੇਸ਼ ਪਾਠਕ ਨੇ ਕਿਹਾ ਕਿ ਹੁਣ ਹਿੰਦੂ ਤੇ ਸਿੱਖ ਸਮਾਜ ਨੂੰ ਮਿਲ ਕੇ ਲੜਾਈ ਲੜਨੀ ਹੋਵੇਗੀ। ਜੇਕਰ ਪ੍ਰਸ਼ਾਸਨ ਨੇ ਅਜਿਹੀਆਂ ਸਭਾਵਾਂ ਨਾ ਰੋਕੀਆਂ ਤਾਂ ਮਜਬੂਰਨ ਸਾਰੇ ਹਿੰਦੂ ਸਿੱਖ ਸਮਾਜ ਨੂੰ ਅਜਿਹੀਆਂ ਸਭਾਵਾਂ ਰੋਕਣ ਲਈ ਅੱਗੇ ਆਉਣਾ ਪਵੇਗਾ।ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ