ਚਨਾਰਥਲ ਖੁਰਦ ਦੇ ਕੁਸ਼ਤੀ ਦੰਗਲ ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ
ਫਤਹਿਗੜ੍ਹ ਸਾਹਿਬ 26 ਅਗਸਤ (ਪੀ.ਟੀ.ਨੈਟਵਰਕ)
ਪੰਜਾਬ ਸਰਕਾਰ ਵੱਲੋਂ ”ਖੇਡਾਂ ਵਤਨ ਪੰਜਾਬ ਦੀਆਂ ” ਮੁਹਿੰਮ ਦੇ ਤਹਿਤ ਪੰਜਾਬ ਨੂੰ ਖੇਡਾਂ ਪੱਖੋਂ ਖ਼ੁਸ਼ਹਾਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ । ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਚਨਾਰਥਲ ਖੁਰਦ ਦੇ ਕੁਸ਼ਤੀ ਦੰਗਲ ਮੁਕਾਬਲੇ ਦੌਰਾਨ ਸ਼ਮੂਲੀਅਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਾਕ ਪੂਰੇ ਦੁਨੀਆਂ ਦੇ ਵਿੱਚ ਪੈਂਦੀ ਹੈ, ਦੁਨੀਆਂ ਦਾ ਕੋਈ ਐਸਾ ਕੋਨਾ ਨਹੀਂ ਹੈ ਜਿੱਥੇ ਪੰਜਾਬੀਆਂ ਨੇ ਰੈਣ ਬਸੇਰਾ ਨਾ ਕੀਤਾ ਹੋਵੇ। ਪੰਜਾਬੀ ਆਪਣੀ ਤਾਕਤ ਵਜੋਂ ਵੀ ਦੁਨੀਆਂ ਭਰ ਦੇ ਵਿੱਚ ਜਾਣੇ ਜਾਂਦੇ ਹਨ। ਅਸੀਂ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਯਤਨ ਸ਼ੁਰੂ ਕੀਤੇ ਹਨ। ਤਾਂ ਜੋ ਪੰਜਾਬ ਨੂੰ ਖੇਡ ਪੱਖੋਂ ਵੀ ਖ਼ੁਸ਼ਹਾਲ ਬਣਾਇਆ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜਿੱਥੇ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਮਾਨਸਿਕ ਤਣਾਅ ਨੂੰ ਵੀ ਘਟਾਉਂਦੀਆਂ ਹਨ। ਖੇਡਾਂ ਦੇ ਨਾਲ ਜਿੱਥੇ ਅਸੀਂ ਮਾਡ਼ੀਆਂ ਕੁਰੀਤੀਆਂ ਤੋਂ ਬਚਦੇ ਹਾਂ ਉੱਥੇ ਹੀ ਇਹ ਸਾਡਾ ਨਾਮ ਰੌਸ਼ਨ ਕਰਨ ਦੇ ਵਿੱਚ ਸਹਾਈ ਹੁੰਦੀਆਂ ਹਨ।
ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹਲਕੇ ਦੀ ਨੁਹਾਰ ਬਦਲਾਂਗੇ, ਜਿੱਥੇ ਹਲਕੇ ਨੂੰ ਵਿਕਸਤ ਕਰਨ ਦੇ ਲਈ ਉਪਰਾਲੇ ਕੀਤੇ ਜਾਣਗੇ। ਉੱਥੇ ਹੀ ਨੌਜਵਾਨਾਂ ਦਾ ਮਿਆਰ ਉੱਚਾ ਚੁੱਕਣ ਦੇ ਲਈ ਵੀ ਯਤਨ ਕਰਦੇ ਰਹਾਂਗੇ। ਇਸ ਮੌਕੇ ਚਨਾਰਥਲ ਘਰਾਂ ਦੇ ਆਗੂਆਂ ਵੱਲੋਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਵਿਧਾਇਕ ਲਖਵੀਰ ਸਿੰਘ ਰਾਏ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਢਿੱਲੋਂ, ਅਮਰਿੰਦਰ ਮੰਡੋਫਲ, ਦੀਪਕ ਬਾਤਿਸ਼, ਗੁਰਸਤਿੰਦਰ ਸਿੰਘ ਜੱਲ੍ਹਾ, ਰਮੇਸ਼ ਸੋਨੂੰ, ਪ੍ਰਿਤਪਾਲ ਜੱਸੀ, ਪ੍ਰਧਾਨ ਬਲਜਿੰਦਰ ਸਿੰਘ, ਨਾਜਰ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ, ਦਿਲਬਾਗ ਸਿੰਘ ਬਬਲਾ, ਰਣਜੀਤ ਸਿੰਘ, ਲਖਵਿੰਦਰ ਸਿੰਘ, ਦਲਜੀਤ ਸਿੰਘ, ਜਸਵੰਤ ਸਿੰਘ, ਜਗਦੀਪ ਸਿੰਘ, ਹਰਵੀਰ ਸਿੰਘ, ਮੁਕੰਦ ਸਿੰਘ ਸਾਬਕਾ ਸਰਪੰਚ, ਬਲਵੰਤ ਸਿੰਘ ਲਵਲੀ, ਸੰਤ ਸਿੰਘ, ਕੁਲਵੰਤ ਸਿੰਘ, ਜੋਗਾ ਸਿੰਘ, ਜੱਗੀ ਪਹਿਲਵਾਨ, ਜਥੇਦਾਰ ਮੇਜਰ ਸਿੰਘ, ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।