ਖੇਡਾਂ ਵਤਨ ਪੰਜਾਬ ਦੀਆ – 2022 ਬਲਾਕ ਪੱਧਰੀ ਮੈਚ ਪਹਿਲੀ ਤੋਂ 6 ਸਤੰਬਰ ਤੱਕ ਹੋਣਗੇ
ਲੁਧਿਆਣਾ, 24 ਅਗਸਤ (ਦਵਿੰਦਰ ਡੀ ਕੇ) –
‘ਖੇਡਾਂ ਵਤਨ ਪੰਜਾਬ ਦੀਆ-2022’ ਤਹਿਤ ਜ਼ਿਲ੍ਹੇ ਵਿੱਚ 1 ਤੋਂ 6 ਸਤੰਬਰ, 2022 ਤੱਕ ਬਲਾਕ ਪੱਧਰੀ ਮੈਚ ਸ਼ੁਰੂ ਹੋਣਗੇ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਇਸ ਮੈਗਾ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆ-2022’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ, 2022 ਨੂੰ ਜਲੰਧਰ ਤੋਂ ਖੇਡਾਂ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ ਹੁਣ 30 ਅਗਸਤ, 2022 ਤੱਕ ਵਧਾ ਦਿੱਤੀ ਗਈ ਹੈ ਜਿਸ ਤਹਿਤ ਖਿਡਾਰੀ ਵੈਬਸਾਈਟ www.punjabkhedmela2022.in ‘ਤੇ ਜਾਂ ਜ਼ਿਲ੍ਹਾ ਖੇਡ ਅਫ਼ਸਰ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਦੇ ਦਫ਼ਤਰ ਵਿਖੇ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਖੇਡ ਮੁਕਾਬਲਿਆਂ ਦੇ ਬਲਾਕ ਪੱਧਰੀ ਮੈਚ 1 ਤੋਂ 6 ਸਤੰਬਰ, 2022 ਤੱਕ ਲੁਧਿਆਣਾ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅੰਡਰ-14 (ਲੜਕੇ-ਲੜਕੀਆਂ), ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਖੋ-ਖੋ ਦੇ ਮੈਚ 1 ਸਤੰਬਰ ਨੂੰ, ਅੰਡਰ-17 (ਲੜਕੇ-ਲੜਕੀਆਂ) ਦੇ ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਈਲ) ਦੇ ਮੈਚ 2 ਸਤੰਬਰ ਨੂੰ ਕਰਵਾਏ ਜਾਣਗੇ ਜਦਕਿ 3 ਤੋਂ 4 ਸਤੰਬਰ ਤੱਕ 21 ਤੋਂ 40 ਸਾਲ ਉਮਰ ਵਰਗ ਲਈ ਰੱਸਾਕਸ਼ੀ ਟੂਰਨਾਮੈਂਟ ਕਰਵਾਏ ਜਾਣਗੇ। ਉਨ੍ਹਾ ਦੱਸਿਆ ਕਿ 41 ਤੋਂ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਲਈ ਅਥਲੈਟਿਕਸ, ਵਾਲੀਬਾਲ ਅਤੇ ਸ਼ੂਟਿੰਗ ਦੇ ਟੂਰਨਾਮੈਂਟ 5 ਤੋਂ 6 ਸਤੰਬਰ ਤੱਕ ਕਰਵਾਏ ਜਾਣਗੇ।