ਐੱਸ. ਐੱਸ. ਡੀ. ਕਾਲਜ ਬਰਨਾਲਾ ਵਿੱਚ 75 ਵਾਂ ਅਜਾਦੀ ਦਿਵਸ ਮਨਾਇਆ
ਬਰਨਾਲਾ (ਰਘੂਵੀਰ ਹੈੱਪੀ)
ਐੱਸ. ਐੱਸ. ਡੀ ਕਾਲਜ ਬਰਨਾਲਾ ਵਿੱਚ 7 5 ਵਾਂ ਅਜਾਦੀ ਦਿਹਾੜਾ ਭਾਰਤ ਦੇ ਜੇਤੂ ਤਮਗੇ ਖਿਡਾਰੀਆਂ ਨੂੰ ਸਮਾਰਪਿਤ ਰਿਹਾ, ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਸ੍ਰੀ ਰਾਹੁਲ ਗੁਪਤਾ, ਅਚਾਰਿਆ ਸ਼ਿਵ ਕੁਮਾਰ ਗੋਢ, ਕੁਲਵੰਤ ਰਾਏ ਗੋਇਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਭਾਸ਼ਣ ਚ, ਐਡਵੋਕੇਟ ਸ੍ਰੀ ਰਾਹੁਲ ਗੁਪਤਾ ਨੇ ਕਿਹਾ ਕਿ ਸਾਡੇ ਆਜਾਦੀ ਸੰਗਰਾਮ ਦੇ ਆਦਰਸ਼ਾਂ ਦੀ ਨੀਂਹ ਤੇ ਹੀ ਆਧੁਨਿਕ ਭਾਰਤ ਦਾ ਨਿਰਮਾਣ ਹੋ ਰਿਹਾ ਹੈ । ਸਾਡੇ ਦੂਰਦਰਸ਼ੀ ਰਾਸਟਰ ਨਾਇਕਾਂ ਨੇ ਆਪਣੇ ਅੱਲਗ ਅੱਲਗ ਵਿਚਾਰਾਂ ਨੂੰ ਰਸਟਰੀਅਤਾ ਦੇ ਇੱਕ ਸੂਤਰ ਵਿੱਚ ਪਰੋਇਆ। ਉਨ੍ਹਾਂ ਦੀ ਸਾਝੀ ਪ੍ਰਤੀਬੱਧਤਾ ਸੀ , ਦੇਸ ਨੂੰ ਦਮਨਕਾਰੀ ਵਿਦੇਸੀ ਸ਼ਾਸਨ ਤੋ ਮੁਕਤ ਕਰਾਉਣ ਅਤੇ ਭਾਰਤ ਮਾਤਾ ਦੀ ਸੰਤਾਨ ਦਾ ਭਵਿੱਖ ਸੁਰੱਖਿਅਤ ਕਰਨਾ।
ਐੱਸ. ਐੱਸ. ਡੀ. ਕਾਲਜ ਬਰਨਾਲਾ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸ਼ਨ ਜੀ ਨੇ ਕਿਹਾ ਕਿ ਦੇਸ ਵਾਸੀਆ ਦਾ ਟੋਕਿਓ ਉਲਾਪਿੰਕ ਵਿੱਚ ਭਾਰਤੀਆਂ ਖਿਡਾਰੀਆਂ ਨੇ ਤਮਗੇ ਜਿੱਤ ਕੇ ਆਪਣੇ ਦੇਸ ਦਾ ਨਾਮ ਰੌਸਨ ਕੀਤਾ ਹੈ।
ਇਸ ਮੌਕੇ ਐੱਸ. ਡੀ. ਸਭਾ (ਰਜਿ.) ਬਰਨਾਲਾ ਦੇ ਸਰਪ੍ਰਸਤ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਸੀਨੀਅਰ ਵਕੀਲ ਨੇ ਕਿਹਾ ਕਿ ਸਾਡਾ ਸਿਰ ਮਾਣ ਨਾਲ ਝੁਕਦੈ, ਉਨਾਂ ਦੇਸ਼ ਭਗਤਾਂ , ਸੁਤੰਤਰਤਾ ਸੈਨਾਨੀਆਂ ਦੀ ਸਹਾਦਤ ਅੱਗੇ, ਜਿਨ੍ਹਾਂ ਸਾਡੀ ਅਜਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਇਸ ਦਿਨ ਸਾਨੂੰ ਆਪਣੀਆਂ ਫੌਜਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ, ਜੋ ਦਿਨ ਰਾਤ ਸਮੁੰਦਰਾਂ, ਸਰਹੱਦਾਂ ਤੇ ਸਾਡੀ ਰਾਖੀ ਕਰਦੇ ਹਨ। ਉਨਾਂ ਦੇਸ਼ ਵਾਸੀਆਂ ਨੂੰ ਅਜਾਦੀ ਦਿਹਾੜੇ ਦੀਆਂ ਵਧਾਈ ਦਿੱਤੀ