‘‘ਟੰਡਨ ਇੰਟਰਨੈਸ਼ਨਲ ਸਕੂਲ” ਵਿਖੇ “ਅਜਾਦੀ ਦਿਵਸ” ਮੌਕੇ ਕੀਤਾ ਗਿਆ ਸਹੀਦਾ ਨੂੰ ਨਮਨ
(ਪੀ ਟੀ ਨੈੱਟਵਰਕ)
ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟੱਡੀ ਪੈਟਰਨ ਅਤੇ ਸੁਵਿਧਾਵਾਂ ਨਾਲ ਲੈਸ ਹੈ।ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆ ਦੀ ਲੁਕੇ ਹੋਏ ਪ੍ਰਤੀਭਾ ਨੂੰ ਲੱਭਣ ਅਤੇ ਉਸਨੂੰ ਨਿਖਾਰਣ ਲਈ ਵੱਖ – ਵੱਖ ਸਮੇ ਉਪਰ ਵੱਖ – ਵੱਖ ਗਤੀਵਿਧੀਆ / ਮੁਕਾਬਲਿਆ ਦਾ ਅਯੋਜਨ ਕਰਦਾ ਆ ਰਿਹਾ ਹੈ।ਇਸੇ ਸਿਲਸਿਲੇ ਨੂੰ ਅਗਾਹ ਵਧਾਉਂਦੇ ਹੋਏ ਅੱਜ ਸਕੂਲ ਕੈਂਪਸ ਵਿੱਚ “ ਅਜਾਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ ਵਿਦਿਆਰਥੀਆਂ ਨੂੰ ਦੇਸ਼ ਦੀ ਅਜਾਦੀ ਦੀ ਮੁਹਤਤਾ , ਇਸਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਅਤੇ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਅਤੇ ਸ਼ਹੀਦੀ ਨੂੰ ਸਿਰਧਾਜਲੀ ਅਰਪਤ ਕਰਨਾ ਰਿਹਾ।ਸਮਾਗਮ ਦੀ ਸਰੂਅਤ ਸਕੂਲ ਦੇ ਚੇਆਰਮੈਨ ਸ੍ਰੀ ਸਿਵ ਦਰਸ਼ਨ ਕੁਮਾਰ ਜੀ ਸਰਮਾ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ ਗਈ । ਇਸ ਸਮਾਗਮ ਵਿੱਚ ਸਕੂਲ ਦੇ ਵਿੱਦਿਆਰਥੀਆਂ ਨੇ ਵੱਖ – ਵੱਖ ਅਜਾਦੀ ਘੁਲਾਟੀਆਂ ਦੀ ਭੂਮੀਕਾ ਨਿਭਾ ਕਰ ਉਹਨਾਂ ਦੇ ਜੀਵਨ ਤੇ ਉਹਨਾ ਦੀ ਕੁਰਬਾਨੀ ਨੂੰਦਰਸਾਉਦੇ ਕਾਰਕ੍ਰਿਮ ਪੇਸ਼ ਕਰ ਅਪਣੀ ਕਲਾ ਦਾ ਪ੍ਰਦਰਸ਼ਨ ਕੀਤਾ।