ਹਰਿੰਦਰ ਨਿੱਕਾ , ਪਟਿਆਲਾ 10 ਅਗਸਤ 2022
21 ਵੀਂ ਸਦੀ ਦੇ ਮੌਜੂਦਾ ਦੌਰ ‘ਚ ਵੀ ਉੱਚੇ ਅਹੁਦੇ ਤੇ ਹੁੰਦਿਆਂ ਕੋਈ ਅਧਿਕਾਰੀ ਦੇ ਮਨ ਵਿੱਚ ਉੱਚ ਜਾਤੀ ਦਾ ਹੰਕਾਰ ਹੋ ਸਕਦਾ ਹੈ ? ਇਸ ਦੀ ਤਾਜ਼ਾ ਮਿਸਾਲ, ਥਾਣਾ ਤ੍ਰਿਪੜੀ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਇੱਕ ਜਿਲ੍ਹਾ ਪੱਧਰੀ ਅਧਿਕਾਰੀ ਵੱਲੋਂ ਆਪਣੀ ਹੀ ਆਲ੍ਹਾ ਅਧਿਕਾਰੀ ਦੇ ਖਿਲਾਫ ਦਰਜ਼ ਕਰਵਾਈ ਐਫ.ਆਈ.ਆਰ. ਤੋਂ ਮਿਲਦੀ ਹੈ। ਦੋਸ਼ਾਂ ਵਿੱਚ ਕਿੰਨ੍ਹੀ ਸਚਾਈ ਹੈ, ਇਸ ਦਾ ਪਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਦੀ ਗਹਰਾਈ ਨਾਲ ਹੋਣ ਵਾਲੀ ਜਾਂਚ ਜਾਂ ਫਿਰ ਅਦਾਲਤ ਦੇ ਫੈਸਲੇ ਤੋਂ ਬਾਅਦ ਹੀ ਲੱਗ ਸਕਦਾ ਹੈ। ਫਿਲਹਾਲ, ਪੁਲਿਸ ਨੇ ਆਲ੍ਹਾ ਅਧਿਕਾਰੀ ਦੇ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਜਾਂਚ ਡੀਐਸਪੀ ਸਿਟੀ 2 ਨੂੰ ਸੌਂਪੀ ਗਈ ਹੈ।
ਕੀ ਹੈ ਪੂਰਾ ਮਾਮਲਾ
ਥਾਣਾ ਤ੍ਰਿਪੜੀ ਵਿਖੇ ਦਰਜ਼ ਐਫ.ਆਈ.ਆਰ. ਵਿੱਚ ਜਿਲ੍ਹਾ ਰੋਜਗਾਰ ਬਿਊਰੋ ਸ੍ਰੀ ਸੰਜੀਵ ਸਭਰਵਾਲ ਨੇ ਕਥਿਤ ਤੌਰ ਤੇ ਦੋਸ਼ ਲਗਾਇਆ ਕਿ ਗੁਰਮੀਤ ਕੌਰ ਸੰਯੁਕਤ ਡਾਇਰੈਕਟਰ ਰੋਜਗਾਰ ਜਰਨੇਸ਼ਨ ਟਰੇਨਿੰਗ ਵਿਭਾਗ ਚੰਡੀਗੜ੍ਹ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਮੁਦਈ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਉਸ ਦੀ ਜਾਤੀ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਜਸਵਿੰਦਰ ਸਿੰਘ, ਡੀਐਸਪੀ ਸਿਟੀ 2 ਪਟਿਆਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਸੰਜੀਵ ਸੱਭਰਵਾਲ ਦੀ ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਗੁਰਮੀਤ ਕੌਰ ਸੰਯੁਕਤ ਡਾਇਰੈਕਟਰ ਰੋਜਗਾਰ ਜਰਨੇਸ਼ਨ ਟਰੇਨਿੰਗ ਵਿਭਾਗ ਚੰਡੀਗੜ੍ਹ ਦੇ ਖਿਲਾਫ ਥਾਣਾ ਤ੍ਰਿਪੜੀ ਵਿਖੇ FIR No. 226 U/S 4(1) SC & ST Act ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਜ਼ਾਰੀ ਹੈ। ਉੱਧਰ ਕੇਸ ਵਿੱਚ ਨਾਮਜਦ ਆਲ੍ਹਾ ਅਧਿਕਾਰੀ ਗੁਰਮੀਤ ਕੌਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
One thought on “ਉੱਚ ਅਹੁਦੇ ਤੇ ਬੈਠੀ ਮਹਿਲਾ ਅਧਿਕਾਰੀ ਨੇ ਕਰਿਆ ਕੰਮ ਆਹ !”
Comments are closed.