ਗੁਆਂਢੀ ਸੂਬੇ ਦੀ ਤਰਜ਼ ਤੇ ਪੰਜਾਬ ‘ਚ ਵੀ ਖੇਡਾਂ ਨੂੰ ਪ੍ਰਫੁੱਲਤ ਅਤੇ ਨਸ਼ੇ ਦੇ ਵਹਿੰਦੇ ਛੇਵੇਂ ਦਰਿਆ ਨੂੰ ਠੱਲ੍ਹਿਆ ਜਾਵੇਗਾ- ਕੇਵਲ ਸਿੰਘ ਢਿੱਲੋਂ
ਜੂਨੀਅਰ ਕਿੱਕ ਬਾਕਸਿੰਗ ਚ ਜੇਤੂ ਖਿਡਾਰੀਆਂ ਦਾ ਸ਼ਹਿਰ ਦੀਆਂ ਵੱਡੀ ਗਿਣਤੀ ਚ ਪਹੁੰਚੀਆਂ ਸੰਸਥਾਵਾਂ ਵੱਲੋਂ ਕੀਤਾ ਗਿਆ ਸਨਮਾਨ
ਰਘਬੀਰ ਹੈਪੀ , ਬਰਨਾਲਾ 9 ਅਗਸਤ 2022
ਗੁਆਂਢੀ ਸੂਬੇ ਹਰਿਆਣਾ ਨੇ ਕਾਮਨਵੈਲਥ ਗੇਮਾਂ ‘ਚੋਂ ਵੱਡੀ ਗਿਣਤੀ ‘ਚ ਗੋਲਡ ਮੈਡਲ ਸਿਲਵਰ ਮੈਡਲ ਅਤੇ ਬ੍ਰੋਂਜ਼ ਮੈਡਲ ਹਾਸਲ ਕੀਤੇ ਹਨ। ਇਸੇ ਤਰਜ਼ ਤੇ ਪੰਜਾਬ ਵਿੱਚ ਵੀ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾਵੇਗਾ ਅਤੇ ਨਸ਼ੇ ਦੇ ਵਹਿੰਦੇ ਛੇਵੇਂ ਦਰਿਆ ਨੂੰ ਠੱਲ੍ਹਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਰੱਖੇ ਗਏ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾਈ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕੀਤਾ ।
ਢਿੱਲੋਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਨੂੰ ਲੈ ਕੇ ਅਹਿਮ ਕਦਮ ਚੁੱਕੇ ਜਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਵੀ ਨਸ਼ੇ ਦੀ ਦਲ ਦਲ ਚੋਂ ਨੌਜਵਾਨਾਂ ਨੂੰ ਕੱਢ ਖੇਡਾਂ ਵੱਲ ਪ੍ਰਫੁੱਲਤ ਕੀਤਾ ਜਾਵੇਗਾ। ਕੇਵਲ ਸਿੰਘ ਢਿੱਲੋਂ ਨੇ ਜੂਨੀਅਰ ਕਿੱਕ ਬਾਕਸਿੰਗ ਚ ਕੋਲਕਾਤਾ ਵਿਖੇ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਸਮੇਤ ਵੱਡੀ ਗਿਣਤੀ ਚ ਜੂਨੀਅਰ ਕਿੱਕ ਬਾਕਸਿੰਗ ਚ ਜੇਤੂ ਖਿਡਾਰੀਆਂ ਨੂੰ ਲੈ ਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਅਤੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਚ ਆਪਣੇ ਸਮੂਹ ਮੈਂਬਰਾਂ ਨਾਲ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਵਿਖੇ ਸਨਮਾਨਿਤ ਕੀਤਾ ਗਿਆ।
ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨੁਮਾਇੰਦੇ ਵਜੋਂ ਸਨਮਾਨ ਸਮਾਰੋਹ ‘ਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਸੂਬੇ ਦੀ ਕੋਈ ਖੇਡ ਨੀਤੀ ਨਾ ਹੋਣ ਕਰਕੇ, ਨੌਜਵਾਨਾਂ ਦਾ ਝੁਕਾਅ ਖੇਡਾਂ ਦੀ ਬਜਾਏ ਨਸ਼ਿਆਂ ਵੱਲ ਵੱਧ ਗਿਆ। ਉਨਾਂ ਕਿਹਾ ਕਿ ਕਿਸੇ ਸਮੇਂ ਖੇਡਾਂ ਵਿੱਚ ਅੱਵਲ ਰਿਹਾ ਸੂਬਾ, ਗੁਆਂਢੀ ਸੂਬੇ ਹਰਿਆਣਾ ਤੋਂ ਕਾਫੀ ਪਿੱਛੇ ਰਹਿ ਗਿਆ। ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮੰਸ਼ਾ ਨਾਲ, ਬਕਾਇਦਾ ਖੇਡ ਨੀਤੀ ਤਿਆਰ ਕਰ ਰਹੇ ਹਨ। ਉਨਾਂ ਕਿਹਾ ਕਿ ਅਸੀਂ ਸਾਰੇ ਲੋਕਾਂ ਨੇ ਬੱਚਿਆਂ ਦਾ ਧਿਆਨ ਸਿਰਫ ਪੜਾਈ ‘ਚ ਨੰਬਰ ਪ੍ਰਤੀਸ਼ਤ ਵਧਾਉਣ ਦੀ ਦੌੜ ਵੱਲ ਕੇਂਦ੍ਰਿਤ ਕਰ ਦਿੱਤਾ ਹੈ। ਜਦੋਂਕਿ ਪੜਾਈ ਦੇ ਨਾਲ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਵੀ ਅਹਿਮ ਜਰੂਰਤ ਹੈ। ਉਨਾਂ ਕਿਹਾ ਕਿ ਖੇਡ ਮੰਤਰੀ ਮੀਤ ਹੇਅਰ , ਆਪਣੇ ਵਿਭਾਗ ਦੇ ਅਧਿਕਾਰੀਆਂ ਦੀ ਜਰੂਰੀ ਮੀਟਿੰਗ ਕਾਰਣ, ਸਨਮਾਨ ਸਮਾਰੋਹ ਵਿੱਚ ਨਹੀਂ ਪਹੁੰਚ ਸਕੇ, ਪਰੰਤੂ ਖੇਡ ਮੰਤਰੀ ਨੇ ਕਿੱਕ ਬੌਕਸਿੰਗ ਦੇ ਨੈਸ਼ਨਲ ਮੁਕਾਬਲਿਆਂ ਵਿੱਚ 2 ਗੋਲਡ ਮੈਡਲ ਜਿੱਤਣ ਵਾਲੇ ਇੰਦਰਬੀਰ ਸਿੰਘ ਬਰਾੜ, ਸਿਲਵਰ ਮੈਡਲ ਜੇਤੂ ਅਨੂਰੀਤ ਕੌਰ ਸਿੱਧੂ , ਹੁਸਨਪ੍ਰੀਤ ਸਿੰਘ, ਅਰਸ਼ਪ੍ਰੀਤ ਸ਼ਰਮਾ, ਸੁਖਵੀਰ ਕੌਰ, ਗੁਰਪਰੀਤ ਸਿੰਘ, ਅਕਾਸ਼ਦੀਪ ਸਿੰਘ, ਮਨਿਦਰ ਸਿੰਘ, ਅਜੇ ਕੁਮਾਰ, ਵਿੱਕੀ ਸਿੰਘ ਅਤੇ ਕੋਚ ਰਣਜੀਤ ਸਿੰਘ ਮਾਨ ਅਤੇ ਕੋਚ ਜਸਪ੍ਰੀਤ ਸਿੰਘ ਢੀਂਡਸਾ ਨੂੰ ਭਰੋਸਾ ਦਿੱਤਾ ਹੈ ਕਿ ਉਨਾਂ ਦਾ ਮਹਿਕਮਾ, ਖਿਡਾਰੀਆਂ ਨੂੰ ਹੋਰ ਵੱਡੀਆਂ ਪੁਲਾਂਘਾਂ ਪੁੱਟਣ ਲਈ, ਹਰ ਸਤਰਾਂ ਦਾ ਸਹਿਯੋਗ ਕਰੇਗਾ।
ਸਾਬਕਾ ਸੈਨਿਕ ਵਿੰਗ ਭਾਜਪਾ ਦੇ ਸੂਬਾਈ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪੰਜਾਬ ਦੀਆਂ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਾਡੇ ਇਲਾਕੇ ਦੇ ਖੇਡ ਮੰਤਰੀ ਨੂੰ ਖੇਡਾਂ ਨੂੰ ਲੈ ਕੇ ਖਿਡਾਰੀਆਂ ਦੀ ਸੁਵਿਧਾ ਲਈ ਵਿਸ਼ੇਸ਼ ਉਪਰਾਲੇ ਵੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਆਪਣੇ ਰੁਝੇਵਿਆਂ ਕਾਰਨ ਖੇਡ ਮੰਤਰੀ ਮੀਤ ਹੇਅਰ ਸਮਾਗਮ ਚ ਸ਼ਾਮਲ ਨਹੀਂ ਹੋ ਸਕੇ। ਫਿਰ ਵੀ ਮੈਂ ਉਮੀਦ ਕਰਦਾ ਹਾਂ ਕਿ ਖੇਡ ਮੰਤਰੀ ਤੇ ਉਨਾਂ ਦੀ ਸਰਕਾਰ ਬਰਨਾਲਾ ਸਮੇਤ ਪੰਜਾਬ ਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਕਦਮ ਚੁੱਕਣਗੇ। ਸ੍ਰੋਮਣੀ ਗੁਰੂਦੁਆਰਾ ਕਮੇਟੀ ਦੇ ਮੈਂਬਰ ਪਰਮਰਜੀਤ ਸਿੰਘ ਖਾਲਸਾ ਨੇ ਸ੍ਰੋਮਣੀ ਕਮੇਟੀ ਵੱਲੋਂ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਖਿਡਾਰੀਆਂ ਨੂੰ ਵੱਡੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਹੋਰ ਵੀ ਉਚਾਈਆਂ ਸਰ ਕਰਨ ਦੀ ਕਾਮਨਾ ਕੀਤੀ। ਐਸ ਡੀ ਸਭਾ ਦੇ ਚੇਅਰਮੈਨ ਅਤੇ ਪ੍ਰਸਿੱਧ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਇੰਦਰਬੀਰ ਸਿੰਘ ਬਰਾੜ ਅਤੇ ਅਨੂਰੀਤ ਕੌਰ ਸਿੱਧੂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬੇਸ਼ੱਕ ਤੁਹਾਡੀ ਪ੍ਰਾਪਤੀ ਵੱਡੀ ਹੈ, ਪਰੰਤੂ ਇਹ ਇੱਕ ਪੜਾਅ ਹੈ, ਹੋਰ ਵੀ ਅੱਗੇ ਵਧਣਾ ਹੈ, ਤੁਸੀਂ ਜੀਅ ਜਾਨ ਨਾਲ ਖੇਡਾਂ ਵਿੱਚ ਹੋਰ ਬੁਲੰਦੀਆਂ ਨੂੰ ਛੂਹੋ, ਮੰਜਿਲ ਹਾਲੇ ਹੋਰ ਵੀ ਲੰਬੀ ਹੈ, ਉਨਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਤੁਸੀਂ ਉਲੰਪਿਕ ਖੇਡਾਂ ਵਿੱਚ ਪਹੁੰਚੋ ਤੇ ਅਸੀਂ ਹੋਰ ਵੱਡਾ ਸਮਾਗਮ ਕਰਕੇ,ਤੁਹਾਡਾ ਸਨਮਾਨ ਕਰਾਂਗੇ। ਇਸ ਮੌਕੇ ਉਨਾਂ ਅਤੇ ਫਲਾਈੰਗ ਫੈਦਰ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਐਸਡੀ ਸਭਾ ਅਤੇ ਫਲਾਇੰਗ ਫੈਦਰ ਦੀ ਤਰਫੋ਼, ਦੋਵਾਂ ਖਿਡਾਰੀਆਂ ਨੂੰ 5100/5100 ਰੁਪਏ ਦਾ ਚੈਕ , ਮਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ।
ਸੂਰਯਵੰਸ਼ੀ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਵਾਈਐਸ ਗਰੁੱਪ ਦੇ ਐਮਡੀ ਵਰੁਣ ਭਾਰਤੀ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਵਿਪਨ ਗੁਪਤਾ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਸਮਾਗਮ ਦੇ ਆਯੋਜਕਾਂ ਦੀ ਸਰਹਾਣਾ ਕੀਤੀ। ਇਸ ਮੌਕੇ ਜੂਨੀਅਰ ਕਿੱਕ ਬਾਕਸਿੰਗ ਚੋਂ ਜੇਤੂ ਖਿਡਾਰੀ ਨੈਸ਼ਨਲ ਗੋਲਡ ਮੈਡਲਿਸਟ ਇੰਦਰਵੀਰ ਸਿੰਘ ਬਰਾਡ਼ , ਸਿਲਵਰ ਮੈਡਲ ਜੇਤੂ ਅਨੂਰੀਤ ਕੌਰ ਸਿੱਧੂ , ਹੁਸਨਪ੍ਰੀਤ ਸਿੰਘ , ਅਰਸ਼ਪ੍ਰੀਤ ਸ਼ਰਮਾ , ਸੁਖਵੀਰ ਕੌਰ , ਗੁਰਪ੍ਰੀਤ ਸਿੰਘ , ਆਕਾਸ਼ਦੀਪ ਸਿੰਘ , ਮਨਿੰਦਰ ਸਿੰਘ , ਅਜੇ ਕੁਮਾਰ , ਵਿੱਕੀ ਸਿੰਘ ਅਤੇ ਕੋਚ ਸਾਹਿਬਾਨ ਰਣਜੀਤ ਸਿੰਘ ਮਾਨ ਜਸਪ੍ਰੀਤ ਸਿੰਘ ਢੀਂਡਸਾ ਨੂੰ ਵੱਖ ਵੱਖ ਰਾਜਨੀਤਕ ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮਹੇਸ਼ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ , ਮਾਰਕੀਟ ਕਮੇਟੀ ਧਨੌਲਾ ਦੇ ਸਾਬਕਾ ਚੇਅਰਮੈਨ ਜੀਵਨ ਬਾਂਸਲ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਸੰਧੂ, ਸਤੀਸ਼ ਬਾਂਸਲ ਜੱਜ, ਕੌਂਸਲਰ ਭੁਪਿੰਦਰ ਭਿੰਦੀ, ਕੌਂਸਲਰ ਖੁਸ਼ੀ ਮੁਹੰਮਦ, ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ , ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ , ਕੌਂਸਲਰ ਜਗਰਾਜ ਪੰਡੋਰੀ,ਖੱਤਰੀ ਸਭਾ ਰਜਿਸਟਰਡ ਬਰਨਾਲਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜੀਵ ਵਰਮਾ ਰਿੰਪੀ, ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ ਸਤਪਾਲ ਗਾਂਧੀ, ਮੇਲਾ ਇੰਚਾਰਜ ਅਤੇ ਪਵਨ ਸੇਵਾ ਸੰਮਤੀ ਦੇ ਵਾਈਸ ਪ੍ਰਧਾਨ ਪਰਵੀਨ ਸਿੰਗਲਾ, ਬਰਨਾਲਾ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸੋਨੀ, ਸ਼ਸ਼ੀ ਚੋਪੜਾ, ਦੀਕਸ਼ਿਤ ਚੋਪੜਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਵਕੀਲ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਰੁਪਿੰਦਰ ਸਿੰਘ ਸੰਧੂ, ਸਾਂਝਾ ਆਸਰਾ ਵੈੱਲਫੇਅਰ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਬਿੱਟੂ, ਗੁਰੂਦੁਆਰਾ ਸਿੰਘ ਸਭਾ ਦਸ਼ਮੇਸ਼ ਨਗਰ ਬਰਨਾਲਾ ਦੇ ਪ੍ਰਧਾਨ ਮਹਿੰਦਰ ਸਿੰਘ ਬਾਬਾ (ਐਸਆਈ) ਐਸਆਈ ਸਰਬਜੀਤ ਸਿੰਘ, ਸਬ ਇੰਸਪੈਕਟਰ ਮੁਨੀਸ਼ ਕੁਮਾਰ ਗਰਗ, ਏਐੱਸਆਈ ਚਰਨਜੀਤ ਸਿੰਘ, ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਤੇ ਬਲੱਡ ਡੋਨਰ ਕਲੱਬ ਤੋਂ ਸ਼ੰਮੀ ਸਿੰਗਲਾ, ਜ਼ਿਮੀਂ ਮਿੱਤਲ, ਕ੍ਰਿਸ਼ਨਾ ਐਂਟਰਪ੍ਰਾਈਜ਼ਜ਼ ਦੇ ਐਮਡੀ ਪੰਕਜ, ਵੇਟਲਿਫਟਿੰਗ ਕੋਚ ਗੁਰਵਿੰਦਰ ਕੌਰ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਬਰਨਾਲਾ ਸਪੋਰਟਸ ਵੈਲਫੇਅਰ ਰਾਮਪਾਲ ਸਿੰਗਲਾ , ਅਮਰਜੀਤ ਕਾਲੇਕਾ, ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਬਿੱਟੂ ਦੀਵਾਨਾ, ਸਾਬਕਾ ਕੌਂਸਲਰ ਤਜਿੰਦਰ ਸਿੰਘ ਸੋਨੀ ਜਾਗਲ, ਆਪ ਆਗੂ, ਇਸ਼ਵਿੰਦਰ ਸਿੰਘ ਜੰਡੂ, ਸ਼ੁਭਮ ਗਰਗ, ਬੰਟੀ ਗਰੋਵਰ , ਅਮਨਦੀਪ ਕਾਲਾ, ਲੋਕੇਸ਼ ਕੌਸ਼ਲ, ਸੁਭਾਸ਼ ਕੁਮਾਰ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋਡ਼ਾ ਤੇ ਸੈਕਟਰੀ ਵਿਪਨ ਗੁਪਤਾ, ਰਵਿੰਦਰ ਕੁਮਾਰ, ਬਿੱਲੀ, ਕਮਲਦੀਪ ਸਿੰਘ, ਭੋਜਰਾਜ, ਸੁਰੇਸ਼ ਚੰਦੇਲ, ਨਾਜ ਸਿੰਗਲਾ, ਪਵਨ ਸੇਵਾ ਸੰਮਤੀ ਤੋਂ ਵਾਈਸ ਪ੍ਰਧਾਨ ਸੁਭਾਸ਼ ਬਾਲਾਜੀ, ਵਰੁਨ ਬੱਤਾ, ਸੰਜੀਵ ਬਿੱਟੂ ਢੰਡ, ਲਾਇਨਜ਼ ਕਲੱਬ ਸੁਪਰੀਮ ਤੋਂ ਯਸ਼ਪਾਲ ਬਾਲਾਜੀ, ਜੇਤੂ ਖਿਡਾਰੀ ਇੰਦਰਜੀਤ ਸਿੰਘ ਬਰਾਡ਼ ਦੇ ਤਾਇਆ ਜਸਬੀਰ ਸਿੰਘ ਬਰਾੜ, ਭਾਈ ਚਰਨਵੀਰ ਸਿੰਘ ਬਰਾੜ, ਪਰਦੀਪ ਕੁਮਾਰ ਗਰਗ ਜੈਪਾਲ, ਗੁਰਜੰਟ ਸਿੰਘ ਕਰਮਗਡ਼੍ਹ, , ਗੁਰਜੰਟ ਸਿੰਘ ਸੋਨਾ, ਕੁਲਵਿੰਦਰ ਸਿੰਘ, ਜਗਤਾਰ ਸਿੰਘ ਧਨੌਲਾ ,ਕੁਲਤਾਰ ਤਾਰੀ, ਡਾਕਟਰ ਰਾਹੁਲ ਰੁਪਾਲ, ਜਸਬੀਰ ਸਿੰਘ, ਪਰਮਜੀਤ ਸ਼ੀਤਲ, ਪ੍ਰੋਫ਼ੈਸਰ ਬਿੱਟੂ ਸ਼ਰਮਾ, ਸਰਪੰਚ ਭੱਦਲਵੜ੍ਹ ਸ਼ਿਵਰਾਜ ਸਿੰਘ, ਜੱਗਾ ਮਾਨ, ਅਸ਼ੋਕ ਪੁਰੀ, ਅਸ਼ੋਕ ਕੁਮਾਰ ਟੋਨੀ, ਅੰਮ੍ਰਿਤਪਾਲ ਗੋਇਲ, ਰਜਿੰਦਰ ਪ੍ਰਸ਼ਾਦ ਸਿੰਗਲਾ, ਮੁਕੰਦ ਲਾਲ ਬਾਂਸਲ, ਪ੍ਰੈੱਸ ਕਲੱਬ ਮਹਿਲ ਕਲਾਂ, ਪ੍ਰੈੱਸ ਕਲੱਬ ਭਦੌੜ, ਪ੍ਰੈੱਸ ਕਲੱਬ ਤਪਾ ਪ੍ਰੈੱਸ ਕਲੱਬ ਹੰਡਿਆਇਆ, ਪ੍ਰੈੱਸ ਕਲੱਬ ਬਰਨਾਲਾ, ਏਕਤਾਂ ਪ੍ਰੈੱਸ ਕਲੱਬ ਬਰਨਾਲਾ, ਬਰਨਾਲਾ ਜਰਨਲਿਸਟ ਐਸੋਸੀਏਸ਼ਨ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਾਬਕਾ ਸੈਨਿਕ ਵਿੰਗ ਭਾਰਤੀ ਜਨਤਾ ਪਾਰਟੀ ਅਤੇ ਸਮੂਹ ਮੈਂਬਰ ਅਹੁਦੇਦਾਰ ਆਦਿ ਵੱਲੋਂ ਨੈਸ਼ਨਲ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਸਮੇਤ ਵੱਖ ਵੱਖ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।