ਰੋਜ਼ਗਾਰ ਬਿਓਰੋ ਵੱਲੋਂ ਪਲੇਸਮੈਂਟ ਕੈਂਪ ਕੱਲ
—-ਹੁਨਰ ਸਿਖਲਾਈ ਲਈ ‘ਮਿਸ਼ਨ ਸੁਨਹਿਰੀ’ ਦੀ ਸ਼ੁਰੂਆਤ
ਬਰਨਾਲਾ, 2 ਅਗਸਤ
ਜ਼ਿਲਾ ਰੋਜ਼ਗਾਰ ਦਫਤਰ ਬਰਨਾਲਾ ਵੱਲੋਂ ਮਿਤੀ 3 ਅਗਸਤ ਦਿਨ ਬੁੱਧਵਾਰ ਨੂੰ ਅਜਾਈਲ ਕੰਪਨੀ ਦੁਆਰਾ ਮੈਨੇਜਰ, ਅਸਿਸਟੈਂਟ ਮੈਨੇਜਰ ਤੇ ਵੈਲਨੈੱਸ ਅਡਵਾਇਜ਼ਰ ਦੀ ਅਸਾਮੀ ਲਈ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਦੂਸਰੀ ਮੰਜ਼ਿਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਬਾਰਵੀਂ ਅਤੇ ਪੋਸਟ ਗਰੈਜੂਏਸਨ ਪਾਸ, ਉਮਰ 18-28 ਸਾਲ ਦੇ ਪ੍ਰਾਰਥੀ ਭਾਗ ਲੈ ਸਕਦੇ ਹਨ।
ਜ਼ਿਲਾ ਰੋਜ਼ਗਾਰ ਅਫ਼ਸਰ ਬਰਨਾਲਾ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੈਨੇਜਰ ਅਤੇ ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ ਯੋਗਤਾ ਗਰੈਜੂਏਸ਼ਨ/ਪੋਸਟ ਗਰੈਜੂਏਟ, ਉਮਰ 20 ਸਾਲ ਤੋਂ ਉਪਰ (ਸਿਰਫ ਤਜਰਬੇਕਾਰ), ਮੇਲ ਫੀਮੇਲ ਦੋਵੇਂ ਅਤੇ ਵੈਲਨੈੱਸ ਅਡਵਾਇਜ਼ਰ ਦੀ ਅਸਾਮੀ ਲਈ ਯੋਗਤਾ ਬਾਰਵੀਂ ਤੋਂ ਪੋਸਟ ਗਰੈਜੂਏਟ ਪਾਸ, ਉਮਰ 18-28 ਸਾਲ (ਕੇਵਲ ਫੀਮੇਲ) ਹੋਣੀ ਚਾਹੀਦੀ ਹੈ। ਚਾਹਵਾਨ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਪਣਾ ਰੀਜ਼ਿਊਮ ਅਤੇ ਆਪਣੀ ਯੋਗਤਾ ਦੇ ਸਰਟੀਫਿਕੇਟ ਲੈ ਕੇ ਸਵੇਰੇ 11 ਤੋਂ 1 ਵਜੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਹੁੰਚਣ।
ਇਸ ਦੌਰਾਨ ਵਿਭਾਗ ਵੱਲੋਂ ਪਹਿਲੀ ਅਗਸਤ ਤੋਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ “ਮਿਸ਼ਨ ਸੁਨਹਿਰੀ’’ ਦੀ ਸ਼ੁਰੂਆਤ ਕੀਤੀ ਗਈ। ਇਸ ਸ਼ੈਸ਼ਨ ਵਿੱਚ ਬਾਰਵੀਂ/ਗਰੈਜੂਏਟ-(ਬੀ.ਏ, ਬੀ.ਕਾਮ ਅਤੇ ਹੋਰ ਸਟਰੀਮ)/ਪੋਸਟ ਗਰੈਜੂਏਟ ਪਾਸ ਯੋਗਤਾ ਦੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ। ਇਸ ਤਹਿਤ ਪ੍ਰਾਰਥੀਆਂ ਨੂੰ ਹੁਨਰ ਸਿਚਲਾਈ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕਰੋ।