ਓਵਰਏਜ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕੀਤੀ ਨਾਅਰੇਬਾਜ਼ੀ
ਪਰਦੀਪ ਕਸਬਾ ਸੰਗਰੂਰ, 31 ਜੁਲਾਈ 2022
ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਓਵਰ ਏਜ ਬੀ ਐਡ ਬੇਰੁਜਗਾਰ ਅਤੇ ਈ ਟੀ ਟੀ ਓਵਰਏਜ ਬੇਰੁਜ਼ਗਾਰ ਅਧਿਆਪਕਾਂ ਨੇ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਓਵਰ ਏਜ ਬੇਰੁਜਗਾਰ ਅਧਿਆਪਕਾਂ ਵੱਲੋਂ ਬੈਰੀਗੇਟ ਤੋਂ ਅੱਗੇ ਲੰਘਣ ਨੂੰ ਲੈ ਕੇ ਪੁਲੀਸ ਨਾਲ ਖਿੱਚ ਧੂਹ ਵੀ ਹੋਈ ।
ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ, ਵਾਈਸ ਪ੍ਰਧਾਨ ਤੇਜਿੰਦਰ ਮਾਨ ,ਸੂਬਾ ਸਕੱਤਰ ਸਤਨਾਮ ਸਿੰਘ ਬੱਛੋਆਣਾ, ਪੈ੍ਂਸ ਸਕੱਤਰ ਨਿੱਕਾ ਸਿੰਘ ਛੰਨਾ , ਰਣਬੀਰ ਨਦਾਮਪੁਰ ,ਜਸਕਰਨ ਮੁਕਤਸਰ, ਇੰਦਰਜੀਤ ਗੁਰਦਾਸਪੁਰ,ਗੋਰੇਸ਼ ਭਾਰਦਵਾਜ ਨੇ ਦੱਸਿਆ ਕਿ ਜਿਵੇਂ ਹੀ ਇਹ ਸਰਕਾਰ ਬਣੀ ਸੀ ਤਾਂ ਇਹਨਾਂ ਤੋਂ ਉਮੀਦਾਂ ਵੀ ਵੱਧ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਨੂੰ ਚੋਣਾਂ ਤੋਂ ਪਹਿਲਾਂ ਇਹ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਤੁਹਾਡੇ ਮਸਲੇ ਦਾ ਹੱਲ ਕੀਤਾ ਪਰ ਸਰਕਾਰ ਆਉਣ ਤੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਵਫ਼ਾ ਨਹੀਂ ਹੋਏ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਹੀ ਨਿਕਲੀ ਹੈ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਵਾਰ ਵਾਰ ਲਾਰੇ ਲਾਏ ਜਾ ਰਹੇ ਹਨ ਅੱਗੋਂ ਨੇ ਕਿਹਾ ਕਿ ਸਰਕਾਰ ਸਾਡੀ ਗੱਲ ਸਾਡੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 17 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ, ਜਿਸ ਵਿੱਚ ਪ੍ਰਸ਼ਾਸਨ ਨੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੇ ਜਥੇਬੰਦੀ ਵੱਲੋਂ ਐਕਸ਼ਨ ਮੁਲਤਵੀ ਕੀਤਾ ਗਿਆ ਸੀ। ਪਰ ਹੁਣ ਤੱਕ ਜਥੇਬੰਦੀ ਦੀ ਮੀਟਿੰਗ ਨਹੀਂ ਕਰਵਾਈ ਗਈ। ਸਗੋਂ ਸਰਕਾਰ ਵੱਲੋਂ 4161 ਪੋਸਟਾਂ ਦੀ ਪੇਪਰ ਦੀ ਡੇਟਸੀਟ ਦੇ ਦਿੱਤੀ ਗਈ ਹੈ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਮਰ ਹੱਦ ਮਾਸਟਰ ਕੇਡਰ 4161 ਪੋਸਟਾਂ ਵਿੱਚ ਓਵਰਏਜ ਹੋ ਗਏ ਬੇਰੁਜ਼ਗਾਰ ਸਾਥੀਆਂ ਨੂੰ ਅਪਲਾਈ ਕਰਵਾਉਣ ਦਾ ਇੱਕ ਮੌਕਾ ਦੇ ਕੇ ਅਪਲਾਈ ਕਰਾਵਿਆ ਜਾਵੇ।
ਇਸ ਮੌਕੇ ,ਸੁਖਪਾਲ ਸਿੰਘ ਧੂਰੀ, ਨਾਹਰ ਸਿੰਘ ਝਨੇੜੀ, ਗੁਰਪ੍ਰੀਤ ਸਿੰਘ ਗੁਰਦਾਸਪੁਰ,ਜਗਤਾਰ ਸਿੰਘ ਜਖੇਪਲ, ਸੁਖਪਾਲ ਸਿੰਘ ਬਰਨਾਲਾ,ਦਿਨੇਸ਼ ਕੁਮਾਰ ਅਬੋਹਰ, ਨਵਜੋਤ ਸਿੰਘ ਬਠਿੰਡਾ ਆਦਿ ਆਗੂ ਵੀ ਹਾਜ਼ਰ ਸਨ ।