ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਵੱਲੋਂ ਦਿਵਿਆਂਗਜਨਾਂ ਨੂੰ ਉਪਕਰਣ ਮੁਹੱਈਆ ਕਰਾਉਣ ਲਈ ਲੱਗਣਗੇ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ 25 ਜੁਲਾਈ ਨੂੰ ਲੱਗੇਗਾ
ਬਿਨੈਕਾਰ ਮੰਦਿਰ ਸ਼੍ਰੀ ਮਹਾਂਕਾਲੀ ਦੇਵੀ ਵਿਖੇ ਲੱਗਣ ਵਾਲੇ ਕੈਂਪ ਵਿੱਚ ਸ਼ਾਮਿਲ ਹੋਣ
ਹਰਪ੍ਰੀਤ ਕੌਰ , ਸੰਗਰੂਰ, 24 ਜੁਲਾਈ 2022
ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਵੱਲੋਂ ਦਿਵਿਆਂਗਜਨਾਂ ਨੂੰ ਉਪਕਰਣ ਮੁਹੱਈਆ ਕਰਾਉਣ ਲਈ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ । ਜਿਸ ਤਹਿਤ 25 ਜੁਲਾਈ 2022 ਨੂੰ ਮੰਦਿਰ ਸ਼੍ਰੀ ਮਹਾਂਕਾਲੀ ਦੇਵੀ, ਪਟਿਆਲਾ ਗੇਟ ਸੰਗਰੂਰ ਵਿਖੇ ਇਹ ਕੈਂਪ ਲਗੇਗਾ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲੇ ਵਿਚ ਵੱਖ-ਵੱਖ ਥਾਵਾਂ ’ਤੇ ਲੱਗਣ ਵਾਲੇ ਇਨਾਂ ਕੈਂਪਾਂ ਵਿੱਚ ਨਕਲੀ ਅੰਗ, ਵੀਲ੍ਹ ਚੇਅਰ, ਟਰਾਈ ਸਾਇਕਲ, ਕੰਨਾਂ ਦੀ ਮਸ਼ੀਨ, ਪੋਲੀਓ ਕੈਲੀਪਰ, ਫ਼ੌੜੀਆਂ ਅਤੇ ਹੋਰ ਉਪਕਰਣ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ 26 ਜੁਲਾਈ ਨੂੰ ਗੀਤਾ ਭਵਨ, ਨੇੜੇ ਬੱਸ ਸਟੈਂਡ, ਦਿੜ੍ਹਬਾ, 29 ਜੁਲਾਈ ਨੂੰ ਸ਼੍ਰੀ ਸਨਾਤਨ ਧਰਮ ਚੈਰੀਟੇਬਲ ਟਰੱਸਟ ਧੂਰੀ, 2 ਅਗਸਤ ਨੂੰ ਸੌਰਭ ਕੰਪਲੈਕਸ, ਰਜਵਾਹਾ, ਸੁਨਾਮ ਜਾਖਲ ਰੋਡ ਲਹਿਰਾਗਾਗਾ ਤੇ 3 ਅਗਸਤ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ, ਸੁਨਾਮ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ। ਉਨਾਂ ਕਿਹਾ ਕਿ ਕੈਂਪ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਬਿਨੈਕਾਰ ਆਪਣੇ ਆਧਾਰ ਕਾਰਡ ਦੀ ਕਾਪੀ, ਇਕ ਪਾਸਪੋਰਟ ਸਾਈਜ਼ ਫ਼ੋਟੋ, ਦਿਵਿਆਂਗਜਨ ਜਾਂ ਡਿਸਏਬਿਲਟੀ ਸਰਟੀਫਿਕੇਟ, ਆਮਦਨ ਸਰਟੀਫਿਕੇਟ (ਪ੍ਰਤੀ ਮਹੀਨਾ 22 ਹਜ਼ਾਰ ਤੋਂ ਘੱਟ ਆਮਦਨ ਲਈ ਸਰਪੰਚ/ਐਮ.ਸੀ./ਤਹਿਸੀਲਦਾਰ ਜਾਂ ਪਟਵਾਰੀ ਤੋਂ ਤਸਦੀਕਸ਼ੁਦਾ) ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ।
ਉਨਾਂ ਇਹ ਵੀ ਕਿਹਾ ਕਿ ਕੈਂਪ ਦੌਰਾਨ ਬਜ਼ੁਰਗਾਂ ਲਈ ਨਕਲੀ ਦੰਦ, ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਖੁੰਡੀ, ਵੀਲ੍ਹ ਚੇਅਰ ਆਦਿ ਲਈ ਵੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਕੇ.ਕੇ ਮਿੱਤਲ ਦੇ ਮੋਬਾਈਲ ਨੰਬਰ 94175 05713, ਸ਼੍ਰੀ ਮਿੰਟੂ ਬਾਂਸਲ, ਡੀ.ਡੀ.ਆਰ.ਸੀ. ਨਾਲ ਮੋਬਾਇਲ ਨੰਬਰ 94176-00998 ਜਾ 62804-71338 ’ਤੇ ਸੰਪਰਕ ਕੀਤਾ ਜਾ ਸਕਦਾ ਹੈ।