ਦਵਿੰਦਰ ਡੀ.ਕੇ. ਲੁਧਿਆਣਾ , 24 ਜੁਲਾਈ 2022
ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵਲੋਂ ਆਪਣੇ ਮੁੱਖ ਦਫ਼ਤਰ ਬਾਪੂ ਮਾਰਕੀਟ , ਲੁਹਾਰਾ ਵਿਖੇ 2.0 ਉੱਜਵਲ ਯੋਜਨਾ ਤਹਿਤ 125 ਲੋੜਵੰਦ ਪਰਿਵਾਰਾਂ ਨੂੰ ਗੈੱਸ ਕੁਨੈਕਸ਼ਨਾਂ ਦੀ ਵੰਡ ਕੀਤੀ ਗਈ । ਇਸ ਮੌਕੇ ਤੇ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਭਵਿੱਖ ਵਿਚ ਵੀ ਇਹ ਗੈੱਸ ਕੁਨੈੱਕਸ਼ਨ ਮੁਫਤ ਵੰਡੇ ਜਾਣਗੇ । ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਸਾਡੇ ਵਾਰਡ ਪ੍ਰਧਾਨ, ਬਲਾਕ ਪ੍ਰਧਾਨ ਜਾਂ ਮੁੱਖ ਦਫਤਰ ਵਿਖੇ ਆਪਣਾ ਨਾਮ ਦਰਜ਼ ਕਰਵਾਕੇ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ । ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਚੁਣਾਵੀ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਇਕ – ਇਕ ਕਰਕੇ ਲਾਗੂ ਕੀਤਾ ਜਾ ਰਿਹਾ ਹੈ। ਬੀਬੀ ਛੀਨਾ ਨੇ ਅੱਗੇ ਕਿਹਾ ਕਿ 15 ਅਗਸਤ ਨੂੰ ਢੰਡਾਰੀ ਵਿਖੇ ਮੁਹੱਲਾ ਕਲੀਨਿਕ ਖੋਲ੍ਹਿਆ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਦੀ ਹਰ ਬਿਮਾਰੀ ਦਾ ਇਲਾਜ ਅਤੇ ਮੈਡੀਕਲ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਬਹੁਤ ਜਲਦ ਹੀ ਹਲਕੇ ਅੰਦਰ ਜੱਚਾ – ਬੱਚਾ ਹਸਪਤਾਲ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਦੇ ਬਣਨ ਨਾਲ ਗਰਭਵਤੀ ਮਹਿਲਾਵਾਂ ਨੂੰ ਦੂਰ – ਦੁਰਾਡੇ ਇਲਾਜ ਲਈ ਨਹੀਂ ਜਾਣਾ ਪਵੇਗਾ ।
ਇਸ ਮੌਕੇ ਹਰਪ੍ਰੀਤ ਸਿੰਘ ਪੀ . ਏ , ਪਰਮਿੰਦਰ ਸਿੰਘ ਸੌਂਦ , ਜਗਦੇਵ ਸਿੰਘ ਧੁੰਨਾ , ਪ੍ਰਮਿੰਦਰ ਸਿੰਘ ਗਿੱਲ , ਹਰਦੇਵ ਸਿੰਘ , ਦਰਸ਼ਨ ਸਿੰਘ ਢੋਲਣ , ਮੁਨੀਸ਼ ਕੁਮਾਰ ਟਿੰਕੂ ( ਸਾਰੇ ਬਲਾਕ ਪ੍ਰਧਾਨ ) , ਫ਼ਿਰੋਜ਼ ਖ਼ਾਨ , ਦਵਿੰਦਰ ਸ਼ੇਰਪੁਰ , ਸੁੱਖੀ ਜੁਗਿਆਣਾ , ਰਜਿੰਦਰ ਸ਼ਰਮਾ , ਸੁਖਦੇਵ ਗਰਚਾ , ਨੂਰ ਅਹਿਮਦ , ਵਿਨੋਦ ਕੁਮਾਰ , ਜਤਿੰਦਰ ਛਿੰਦਾ , ਸੁਰਿੰਦਰ ਜੰਡੂ , ਡਾ . ਜਸਬੀਰ ਸਿੰਘ , ਵਿੱਕੀ ਬੇਗੋਆਣਾ , ਚੇਤਨ ਖਹਿਰਾ , ਸੁਨੀਲ ਜੌਹਰ , ਲਖਵਿੰਦਰ ਸਿੰਘ ਜੌੜਾ ਆਦਿ ਹਾਜ਼ਰ ਸਨ ।