,ਮੈਂ ਪਰਚਾ ਦੇ ਦੇਣੈ, ਤੁਸੀਂ ਲੋਕ ਨੌਨ ਸੀਰੀਅਸ ਕਿਉਂ ਹੋ ਗਏ ਹੋਂ,,
ਹਰਿੰਦਰ ਨਿੱਕਾ ਬਰਨਾਲਾ 01 ਮਈ 2020
ਕਰਫਿਊ ਚ, ਪ੍ਰਸ਼ਾਸ਼ਨ ਦੁਆਰਾ ਦਿੱਤੀ ਪਹਿਲੇ ਦਿਨ ਦੀ ਢਿੱਲ ਦੇ ਮੌਕੇ ਸ਼ਹਿਰ ਦੇ ਸਦਰ ਬਜ਼ਾਰ ਚ, ਸਥਿੱਤ ਪ੍ਰਸਿੱਧ ਦੁਕਾਨ ਸੀ.ਐਮ. ਪਿਆਰੇ ਲਾਲ ਫਰਮ ਤੇ ਹੋਈ ਭੀੜ ਨੂੰ ਦੇਖ ਕੇ ਡੀਐਸਪੀ ਰਾਜੇਸ਼ ਛਿੱਬਰ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ । ਡੀਐਸਪੀ ਛਿੱਬਰ ਨੂੰ ਇਨ੍ਹਾਂ ਗੁੱਸਾ ਚੜ੍ਹਿਆ ਕਿ ਉਸ ਨੇ ਦੋ ਟੁੱਕ ਸ਼ਬਦਾਂ ਚ, ਫਰਮ ਦੇ ਮਾਲਿਕਾਂ ਨੂੰ ਕਹਿ ਦਿੱਤਾ ਕਿ , ਮੈਂ ਪਰਚਾ ਦੇ ਦੇਣੈ, ਤੁਸੀ ਲੋਕ ਨੌਨ ਸੀਰੀਅਸ ਕਿਉਂ ਹੋ ਗਏ ਹੋਂ, ਤੁਸੀ ਆਪ ਨੀ ਵੇਖਦੇ ਕੱਲ ਦਾ ਕਿੰਨ੍ਹਾਂ ਵਧ ਗਿਐ, ਡੀਐਸਪੀ ਕੋਰੋਨਾ ਦਾ ਅੰਕੜਾ ਵਧ ਜਾਣ ਦਾ ਜਿਕਰ ਕਰ ਰਿਹਾ ਸੀ । ਬੋਲਿਆ ਐਂਵੇ ਨਹੀਂ ਚਲਦਾ ਹੁੰਦਾ ਕੰਮ । ਇਹ ਕਹਿੰਦੇ ਹੀ, ਛਿੱਬਰ ਨੇ ਇੱਕ ਪੁਲਿਸ ਕਰਮਚਾਰੀ ਨੂੰ ਹੁਕਮ ਦਿੱਤਾ, ਜਾਹ ਉੱਪਰ ਵੀ ਦੇਖੇ , ਹੈ ਕੋਈ ! ਕਿੰਨ੍ਹੇਂ ਕੁ ਲੋਕਾਂ ਦੀ ਭੀੜ ਐ, ਸਭ ਨੂੰ ਬੁਲਾ ਲੈ, ਬਾਹਰ ਨਿੱਕਲ ਜਾਣ। ਡੀਐਸਪੀ ਛਿੱਬਰ ਨੇ ਦੁਕਾਨਦਾਰ ਨੂੰ ਕਿਹਾ ਕਿ ,, ਥੋਨੂੰ ਸੋਸ਼ਲ ਡਿਸਟੈਂਸ ਨੀ ਹਾਲੇ ਪਤਾ ਲੱਗਿਆ । ਇੱਕ ਬੰਦੇ ਨੂੰ ਦੁਕਾਨ ਦੇ ਬਾਹਰ ਸੈਨੇਟਾਈਜ਼ ਕਰਨ ਲਈ ਖੜ੍ਹਾ ਕਰੋ । ਮੌਕੇ ਤੇ ਖੜ੍ਹੇ ਐਸਐਚਉ ਸਿਟੀ 1 ਜਗਜੀਤ ਸਿੰਘ ਨੇ ਵੀ ਮੌਕਾ ਮਿਲਦਿਆਂ ਹੀ ਭੀੜ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਇਹ ਹੈ ਸਰ ਡਿਸਟੈਂਸ ਆਪਣਾ,,, ਇਹ ਡਿਸਟੈਂਸ ਐ ਆਪਣਾ ! ਪੁਲਿਸ ਦੀ ਕਿਸੇ ਵੀ ਗੱਲ ਦਾ ਮੌਕੇ ਤੇ ਮੌਜੂਦ ਦੁਕਾਨ ਮਾਲਿਕਾਂ ਨੂੰ ਕੋਈ ਜੁਆਬ ਨਹੀਂ ਆਇਆ। ਸਭ ਤੋਂ ਦਿਲਚਸਪ ਗੱਲ ਇਹ ਵੀ ਰਹੀ ਕਿ ਪੁਲਿਸ ਵਾਲੇ ਪਰਚਾ ਦਰਜ਼ ਕਰਨ ਦਾ ਦਬਕਾ ਮਾਰ ਕੇ ਤਾਂ ਚਲੇ ਗਏ। ਪਰ ਸੋਸ਼ਲ ਡਿਸਟੈਂਸ ਦੀਆਂ ਉੱਡੀਆਂ ਧੱਜੀਆਂ ਦਾ ਫਿਲਹਾਲ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ। ਉੱਧਰ ਫਰਮ ਦੇ ਮਾਲਿਕ ਦੇ ਬੇਟੇ ਨੇ ਉਨ੍ਹਾਂ ਦੀ ਦੁਕਾਨ ਤੇ ਪੁਲਿਸ ਦੇ ਆਉਣ ਦੀ ਗੱਲ ਤਾਂ ਮੰਨੀ, ਪਰ ਇਹ ਨਹੀਂ ਮੰਨਿਆਂ ਕਿ ਦੁਕਾਨ ਤੇ ਘਟਨਾ ਸਮੇਂ ਮੌਜੂਦ ਦੁਕਾਨ ਮਾਲਿਕ ਨੂੰ ਡੀਐਸਪੀ ਛਿੱਬਰ ਨੇ ਕਾਫੀ ਤਲਖ ਲਹਿਜ਼ੇ ਚ, ਕੋਈ ਕੇਸ ਦਰਜ਼ ਕਰਨ ਦੀ ਵਾਰਨਿੰਗ ਵੀ ਦਿੱਤੀ ਸੀ।
-ਵੱਡੇ ਸਾਬ੍ਹ ਦੀ ਨਜਦੀਕੀ ਦਾ ਦੁਕਾਨਦਾਰ ਦਾ ਟੁੱਟਿਆ ਗਰੂਰ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਦਰਅਸਲ ਇਹ ਫਰਮ ਵਾਲਿਆਂ ਨੂੰ ਪੁਲਿਸ ਦੇ ਵੱਡੇ ਸਾਬ੍ਹ ਨਾਲ ਨਜਦੀਕੀਆਂ ਹੋਣ ਦਾ ਕੁਝ ਜਿਆਦਾ ਹੀ ਗਰੂਰ ਸੀ। ਜਿਹੜਾਂ ਡੀਐਸਪੀ ਛਿੱਬਰ ਦੀ ਇੱਕੋ ਘੁਰਕੀ ਨਾਲ ਲਹਿ ਗਿਆ। ਪਤਾ ਇਹ ਵੀ ਲੱਗਿਆ ਹੈ ਕਿ ਪੁਲਿਸ ਦੁਆਰਾ ਲੌਕਡਾਉਨ ਦੌਰਾਨ ਜਾਰੀ ਲੋਕ ਸੇਵਾ ਦੇ ਯੱਗ ਚ, ਕਰੀਬ 60 ਕੁ ਹਜ਼ਾਰ ਸਾਬਨ ਦੀਆਂ ਟਿੱਕੀਆਂ ਦਾ ਯੋਗਦਾਨ ਇਹੋ ਫਰਮ ਨੇ ਪਾਇਆ । ਮੁਫਤ ਦੇ ਕੇ ਨਹੀਂ, ਵੱਸ ਬਿਨਾਂ ਕਿਸੇ ਪਰੋਫਟ ਤੋਂ ਲੱਗੇ ਮੁੱਲ ਵੇਚੀਆਂ ਸੀ ਸਾਬਨ ਦੀਆਂ ਟਿੱਕੀਆਂ । ਦੁਕਾਨਦਾਰ ਦੇ ਗਰੂਰ ਦੀ ਇੱਕ ਵਜ਼੍ਹਾ ਇਹ ਵੀ ਹੈ ਕਿ ਇਹ ਫਰਮ ਵਾਲਿਆਂ ਦਾ ਇੱਕ ਮੁੰਡਾ , ਵੇਲੇ ਕੁਵੇਲੇ, ਵੱਡੇ ਸਾਬ੍ਹ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਦਫਤਰ ਚ, ਜਾ ਕੀ ਵੀ ਦੁਆ ਸਲਾਮ ਕਰਕੇ ਆਉਂਦੈ । ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਸਮੇਂ ਵੱਡੇ ਸਾਬ੍ਹ ਨੂੰ ਮਿਲਣ ਦਾ ਕੋਈ ਬਹੁਤਾ ਫਾਇਦਾ ਨਹੀਂ ਮਿਲਣਾ। ਵਰਨਣਯੋਗ ਹੈ ਜਿਲ੍ਹਾ ਪ੍ਰਸ਼ਾਸ਼ਨ ਨੂੰ ਪ੍ਰਾਪਤ ਸ਼ਿਕਾਇਤ ਦੇ ਅਧਾਰ ਤੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਦੀ ਹਿਦਾਇਤ ਤੇ ਤਹਿਸੀਲਦਾਰ ਗੁਰਮੁੱਖ ਸਿੰਘ ਦੀ ਅਗਵਾਈ ਚ, ਪ੍ਰਸ਼ਾਸ਼ਨ ਦੀ ਟੀਮ ਨੇ 10 ਅਪ੍ਰੈਲ ਨੂੰ ਵੀ ਇਹੋ ਫਰਮ ਤੇ ਅਚਾਣਕ ਛਾਪਾਮਾਰੀ ਕਰਕੇ ਪ੍ਰਸ਼ਾਸ਼ਨ ਦੁਆਰਾ ਨਿਸ਼ਚਿਤ ਰੇਟ ਤੋਂ ਵੱਧ ਰੇਟ ਦੇ ਸੈਨੇਟਾਈਜ਼ਰ ਵੇਚਣ ਦੇ ਦੋਸ਼ ਚ, ਫਰਮ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਕਰ ਦਿੱਤਾ ਸੀ।