, ਨੀਲੇ ਕਾਰਡ ਕੱਟਣ ਦੇ ਵਰੋਧ ਚ, ਆਪ ਵਿਧਾਇਕ ਨੇ ਵਰਕਰਾਂ ਸਮੇਤ ਦਿੱਤਾ ਏ.ਡੀ.ਸੀ ਨੂੰ ਮੰਗ ਪੱਤਰ , ਕੱਟੇ ਗਏ ਨੀਲੇ ਕਾਰਡ ਚਾਲੂ ਕਰਵਾਉਣ ਦੀ ਕੀਤੀ ਮੰਗ

Advertisement
Spread information


ਬਰਨਾਲਾ 9 ਮਾਰਚ:-

ਹਲਕਾ ਬਰਨਾਲਾ ਵਿਚ ਖ਼ਾਸ ਕਰ ਬਰਨਾਲਾ ਸ਼ਹਿਰ ਅਤੇ ਸੰਘੇੜਾ ਵਾਸੀਆਂ ਦੇ ਵੱਡੀ ਗਿਣਤੀ ਵਿਚ ਨੀਲੇ ਰਾਸ਼ਨ ਕਾਰਡ ਬਿਨਾ ਕਿਸੇ ਕਾਰਨ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਕੱਟ ਦਿੱਤੇ ਗਏ ।ਇਸ ਸਬੰਧੀ ਆਮ ਆਦਮੀ ਪਾਰਟੀ ਹਲਕਾ ਬਰਨਾਲਾ ਦੇ ਆਗੂਆਂ ਵੱਲੋਂ ਅਤੇ ਆਮ ਹਲਕਾ ਨਿਵਾਸੀਆਂ ਵੱਲੋ ਨੀਲੇ ਰਾਸ਼ਨ ਕਾਰਡ ਕੱਟਣ ਦਾ ਮੁੱਦਾ ਹਲਕਾ ਵਿਧਾਇਕ ਸ਼੍ਰ. ਗੁਰਮੀਤ ਸਿੰਘ ਮੀਤ ਹੇਅਰ ਕੋਲ ਉਠਾਇਆ ਗਿਆ । ਅੱਜ ਆਮ ਆਦਮੀ ਪਾਰਟੀ ਹਲਕਾ ਬਰਨਾਲਾ ਦੇ ਆਗੂ ਅਤੇ ਆਮ ਹਲਕਾ ਨਿਵਾਸੀਆਂ  ਨੂੰ ਨਾਲ ਲੈ ਕੇ ਨੀਲੇ ਰਾਸ਼ਨ ਕਾਰਡ ਕੱਟਣ ਦਾ ਮੁੱਦੇ ਨੂੰ ਲੈ ਕੇ ਹਲਕਾ ਵਿਧਾਇਕ ਸ਼੍ਰ. ਗੁਰਮੀਤ ਸਿੰਘ ਮੀਤ ਹੇਅਰ,  ਡਿਪਟੀ ਕਮਿਸ਼ਨਰ ਬਰਨਾਲਾ ਦਫ਼ਤਰ ਪੁੱਜ ਕੇ ਏ.ਡੀ.ਸੀ. ਰੂਹੀ ਦੁੱਗ ਨੂੰ ਮਿਲੇ ਤਾਂ ਓਨਾ 15 ਦਿਨ ਦਾ ਸਮਾ ਨਜਾਇਜ਼ ਤੌਰ ਤੇ ਕੱਟੇ ਹੋਏ ਨੀਲੇ ਕਾਰਡ, ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨਾਲ ਮੀਟਿੰਗ ਕਰ ਕੇ ਚਾਲੂ ਕਰਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਵਿਧਾਇਕ ਸ਼੍ਰ. ਗੁਰਮੀਤ ਸਿੰਘ ਮੀਤ ਹੇਅਰ ਨੇ ਵੱਡੀ ਗਿਣਤੀ ਵਿਚ ਪੁੱਜੇ ਪੀੜਤਾਂ ਜਿੰਨਾ ਨੀਲੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਉਹ ਸਾਰੇ ਹਲਕਾ ਨਿਵਾਸੀਆਂ ਦੇ ਨੀਲੇ ਰਾਸ਼ਨ ਕਾਰਡ ਚਾਲੂ ਕਰਾਉਣਗੇ ਤੇ ਸਬੰਧਿਤ ਮੰਤਰੀ ਕੋਲ ਵੀ ਮੁੱਦਾ ਉਠਾਉਣਗੇ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਜੇਕਰ ਨਜਾਇਜ਼ ਕੱਟੇ ਨੀਲੇ ਰਾਸ਼ਨ ਕਾਰਡ ਚਾਲੂ ਨਾ ਕੀਤੇ ਗਏ ਤਾਂ ਆਮ ਲੋਕਾਂ ਨੂੰ ਲੈ ਕੇ ਸਘੰਰਸ ਵਿਡੀਆ ਜਾਵੇਗਾ

ਜੇਕਰ ਲੋੜ ਪਈ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਘੇਰ ਕੇ ਧਰਨਾ ਦਿੱਤਾ ਜਾਵੇਗਾ । ਇਸ ਸਮੇਂ ਉਨਾ ਕਿਹਾ ਕੀ ਇਹ ਕੈਪਟਨ ਸਰਕਾਰ ਦੀ ਦਲਿਤ ਦਲਿਤ ਵਿਰੋਧੀ ਨੀਤੀ ਹੈ ਚੋਣਾ ਸਮੇਂ ਗੁੜ ਖੰਡ ਚਾਹ ਦੇਣ ਦੇ ਵਾਧਾ ਕਰ ਕੇ ਹੁਣ ਹੁਣ ਪੰਜ ਕਿੱਲੋ ਕਣਕ ਦੇਣ ਤੋ ਵੀ ਹੱਥ ਖਿੱਚ ਲਿਆ ਹੈ। ਇਸ ਸਮੇਂ ਸੀਨੀਅਰ ਆਪ ਆਗੂ ਮਾਸਟਰ ਪ੍ਰੇਮ ਕੁਮਾਰ, ਗੁਰਦੀਪ ਸਿੰਘ ਬਾਠ, ਮਲਕੀਤ ਸਿੰਘ ਗੋਧਾ ਸੰਘੇੜਾ, ਐਡਵੋਕੇਟ ਪਰਵਿੰਦਰ ਸਿੰਘ ਝਲੂਰ, ਪਰਮਿੰਦਰ ਸਿੰਘ ਭੰਗੂ, ਰਾਮ ਤੀਰਥ ਮੰਨਾਂ, ਪਰਵੀਨ ਕੁਮਾਰ ,ਡੇਵਿਡ ਸ਼ਰਮਾ, ਕਪਿਲ ਦਾਦੂ, ਰਣਜੀਤ ਸਿੰਘ, ਜਸਵਿੰਦਰ ਸੰਘੇੜਾ, ਰੋਹਿਤ ਕੁਮਾਰ ਉਸੋ, ਪਰਮਜੀਤ ਪੈਰੀ ਸਿਧੂ, ਗੁਰਦੀਪ ਸਿੰਘ ਖਾਲਸਾ, ਜਸਵੰਤ ਸਿੰਘ ਸੰਘੇੜਾ, ਸਨਦੀਪ ਕਰਮਗੜ, ਕੁਲਦੀਪ ਨੱਨੂ ਬਜਵਾ, ਰੋਹਿਤ ਸਰਮਾ ਪੀ.ਏ.ਅਤੇ ਵੱਡੀ ਗਿਣਤੀ ਵਿਚ ਨੀਲੇ ਕਾਰਡ ਧਾਰਕ ਅਤੇ ਪਰਿਵਾਰ ਹਾਜਰ ਸਨ।

Advertisement
Advertisement
Advertisement
Advertisement
error: Content is protected !!