ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਹੱਥ ‘ਚ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਫੜ੍ਹਾਇਆ ਕਮਲ ਫੁੱਲ
ਹਰਿੰਦਰ ਨਿੱਕਾ ,ਬਰਨਾਲਾ ,8 ਜੂਨ 2022
ਨਗਰ ਕੌਂਸਲ ਬਰਨਾਲਾ ਤੇ ਹੁਣ ਕਮਲ ਦਾ ਫੁੱਲ ਖਿੜ੍ਹ ਗਿਆ ਹੈ। ਕਾਂਗਰਸੀ ਆਗੂ ਤੇ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਹੱਥ ਵਿੱਚ ,ਭਾਜਪਾ ਦੇ ਲੋਕ ਸਭਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਮਲ ਦਾ ਫੁੱਲ ਫੜ੍ਹਾ ਦਿੱਤਾ ਹੈ। ਇਸ ਤਰ੍ਹਾਂ ,ਘੱਟ ਗਿਣਤੀ ਨਾਲ ਹੀ ਸਹੀ, ਭਾਜਪਾ ਨੇ ਨਗਰ ਕੌਂਸਲ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਲਿਖ ਕੇ, ਇੱਕ ਵਾਰ ਸਾਰਿਆਂ ਨੂੰ, ਮੂੰਹ ਵਿੱਚ ਉਂਗਲੀਆਂ ਪਾ ਕੇ,ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਰਾਮਣਵਾਸੀਆ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਸੂਚਨਾ ,ਕੇਵਲ ਸਿੰਘ ਢਿੱਲੋਂ ਨੇ,ਆਪਣੇ ਫੇਸਬੁੱਕ ਪੇਜ਼ ਤੇ, ਫੋਟੋ ਪੋਸਟ ਪਾ ਕੇ ਦਿੱਤੀ ਹੈ। ਨਗਰ ਕੌਂਸਲ ਪ੍ਰਧਾਨ ਦੁਆਰਾ ਭਾਜਪਾ ਵਿਚ ਸ਼ਾਮਿਲ ਹੋਣ ,ਨਾਲ, ਬਿਨਾਂ ਸ਼ੱਕ, ਭਾਜਪਾ ਉਮੀਦਵਾਰ ਦੀ ਮੁਹਿੰਮ ਨੂੰ ਜਬਰਦਸਤ ਹੁਲਾਰਾ ਮਿਲਿਆ ਹੈ। ਇਸ ਤਰ੍ਹਾਂ ਦੇ ਅਚਾਨਕ ਵਾਪਰੀ ਰਾਜਨੀਤਕ ਘਟਨਾ ਤੋਂ ਬਾਅਦ ,ਨਗਰ ਕੌਂਸਲ ਦੀ ਰਾਜਨੀਤੀ ਵਿੱਚ, ਵੱਡੀ ਉਥਲ ਪੁਥਲ ਹੋਣ ਦੀਆਂ ਸੰਭਾਵਨਾਵਾਂ ਤੋਂ, ਮੂੰਹ ਨਹੀਂ ਮੋੜਿਆ ਜਾ ਸਕਦਾ । ਨਗਰ ਕੌਂਸਲ ਦੇ ਪ੍ਰਧਾਨ ਰਾਮਣਵਾਸੀਆ ਦਾ,ਭਾਜਪਾ ਵਿੱਚ ਸ਼ਾਮਿਲ ਹੋ ਜਾਣ ਤੋਂ ਤੁਰੰਤ ਬਾਅਦ ,ਫੋਨ ਬੰਦ ਹੋ ਜਾਣ ਅਤੇ, ਫੋਟੋ ਵਿੱਚ,ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ,ਕੁੱਝ ,ਅਣਕਹੀ ਤੇ ਅਣਕਿਆਸੀ ਕਹਾਣੀ ਬਿਆਨ ਕਰ ਰਹੇ ਹਨ।
ਆਪ ਤੇ ਭਾਰੀ ਪਈ ਭਾਜਪਾ
ਸੂਬੇ ਦੀ ਸੱਤਾ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣ ਤੋਂ ਬਾਅਦ, ਨਗਰ ਕੌਂਸਲ ਤੇ ਕਬਜ਼ੇ ਦੀਆਂ ,ਕੋਸ਼ਿਸ਼ਾਂ ਉਦੋਂ ਤੋਂ ਹੀ, ਹੋ ਰਹੀਆਂ ਸਨ, ਪ੍ਰਧਾਨ ਅਤੇ ਕੌਸਲਰਾਂ ਤੇ ਕਈ ਤਰ੍ਹਾਂ ਦਾ ਦਬਾਅ ਅਤੇ ਡਰ ਪਾਇਆ ਗਿਆ। ਪਰ ਸਾਰੀਆਂ ਯੋਜਨਾਵਾਂ ਅਸਫਲ ਹੀ ਹੋਈਆਂ । ਪਰੰਤੂ ਹੁਣ, ਸਾਬਕਾ ਕਾਂਗਰਸੀ ਵਿਧਾਇਕ ਅਤੇ ਲੋਕ ਸਭਾ ਜਿਮਨੀ ਚੋਣ ਲਈ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ, ਕੌਂਸਲ ਪ੍ਰਧਾਨ ਨੂੰ ਭਾਜਪਾ ਵਿੱਚ ਸ਼ਾਮਿਲ ਕਰਕੇ, ਸਾਫ ਸੰਕੇਤ ਦੇ ਦਿੱਤਾ ਕਿ ਉਹ ਚੋਣ ,ਲੜਨ ਲਈ ਹੀ।ਨਹੀਂ, ਸਗੋਂ ਜਿੱਤਣ ਲਈ, ਮੈਦਾਨ ਵਿੱਚ ਉੱਤਰੇ ਹਨ। ਇਸ ਤਰ੍ਹਾਂ, ਕੇਵਲ ਸਿੰਘ ਢਿੱਲੋਂ ਯਾਨੀ ਭਾਜਪਾ ਨੇ ,ਨਗਰ ਕੌਂਸਲ ਦੀ ਸੱਤਾ ਤੇ ਬੈਕ ਡੋਰ ,ਐਂਟਰੀ ਰਾਹੀਂ, ਕਬਜਾ ਕਰਕੇ, ਆਮ ਆਦਮੀ ਪਾਰਟੀ ਦੇ ਸੁਪਨਿਆਂ ਨੂੰ, ਫਿਲਹਾਲ ਚਕਨਾਚੂਰ ਕਰ ਦਿੱਤਾ ਹੈ। ਜਿਸ ਨਾਲ, ਆਉਣ ਵਾਲੇ ਦਿਨ, ਨਗਰ ਦੀ ਸਿਆਸਤ ਵਿੱਚ ਕਾਫੀ ਦਿਲਚਸਪ ਰਹਿਣਗੇ।
ਹਾਲੇ ਸ਼ੁਰੂਆਤ ਹੈ, ਆਗੇ ਆਗੇ ਦੇਖੀਏ,,
ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ, ਮੇਰਾ ਨਿਸ਼ਾਨਾ ਆਪਣੇ ਹਲਕੇ ਦਾ ਵਿਕਾਸ ਕਰਨਾ ਹੈ, ਪਹਿਲਾਂ ਬਰਨਾਲਾ ਵਿਧਾਨ ਸਭਾ ਹਲਕੇ ਦਾ ਰਿਕਾਰਡ ਤੋੜ ਵਿਕਾਸ ਕੀਤਾ ਹੈ । ਹੁਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਸਹਿਯੋਗ ਨਾਲ ,ਸੰਗਰੂਰ ਲੋਕ ਸਭਾ ਹਲਕੇ ਨੂੰ ਚੋਤਰਫਾ ਵਿਕਾਸ ਕਰਕੇ, ਬੁਲੰਦੀਆਂ ਤੇ ਲਿਜਾਂਵਾਂਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੀ ਸੱਤਾ ,ਨਰੇਂਦਰ ਮੋਦੀ ਦੇ ਹੱਥ ਵਿੱਚ ਹੈ, ਪਰੰਤੂ ਦੋ ਵਾਰ , ਸੰਗਰੂਰ ਲੋਕ ਸਭਾ ਤੋਂ ਭਗਵੰਤ ਮਾਨ ਦੇ ਜਿੱਤਣ ਕਾਰਣ, ਹਲਕੇ ਨੂੰ ਭਾਜਪਾ ਦੀ ਕੇਂਦਰੀ ਸੱਤਾ ਦਾ ਲਾਭ ਨਹੀਂ ਮਿਲਿਆ। ਹੁਣ ,ਹਲਕੇ ਦੇ ਲੋਕ ,ਚੌਤਰਫਾ ਵਿਕਾਸ ਲਈ,23 ਜੂਨ ਨੂੰ ਕਮਲ ਦੇ ਨਿਸ਼ਾਨ ਤੇ ਵੋਟਿੰਗ ਕਰਕੇ ,ਵਿਕਾਸ ਦਾ ਬੰਦ ਪਿਆ ,ਦਰਵਾਜ਼ਾ ਖੋਲ੍ਹਣ ਲਈ, ਉਤਾਵਲੇ ਹਨ। ਢਿੱਲੋਂ ਨੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੁਆਰਾ ਭਾਜਪਾ ਵਿੱਚ ਸ਼ਾਮਿਲ ਹੋਣ ਨੂੰ ਕੁੱਝ ਇੰਝ ਬਿਆਨ ਕੀਤਾ, ਇਹ ਤਾਂ ਸ਼ੁਰੂਆਤ ਹੈ,ਆਗੇ ਆਗੇ ,ਦੇਖੀਏ ,ਹੋਤਾ ਹੈ ਕਿਆ। ਇਸ ਮੌਕੇ ਕਰਨ ਢਿੱਲੋਂ ਵੀ ਵਿਸ਼ੇਸ਼ ਤੌਰ ਤੇ ਹਾਜਿਰ ਰਹੇ।