1 ਜੂਨ ਤੋਂ ਸ਼ੁਰੂ ਹੋਇਆ ਸਮਰ ਕੈਂਪ 15 ਜੂਨ ਤੱਕ ਰਹੇਗਾ ਜ਼ਾਰੀ
ਡਾਂਸ ਕਲਾਸ ,ਮਹਿੰਦੀ ਵਰਕ ,ਰੰਗੋਲੀ ਟ੍ਰੇਨਿੰਗ, ਕੁਕਿੰਗ ਕਲਾਸਾਂ,ਯੋਗਾ ਮੈਡੀਟੇਸ਼ਨ,ਆਦਿ ਗਤੀਵਿਧੀਆਂ -ਰਾਜ ਮਹਿੰਦਰ
ਰਘਵੀਰ ਹੈਪੀ/ ਰਵੀ ਸੈਣ , ਬਰਨਾਲਾ 7,ਜੂਨ 2022
ਇਲਾਕੇ ਦੇ ਬਹੁਚਰਚਿਤ ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਵੱਲੋ 1 ਜੂਨ ਤੋਂ 15 ਜੂਨ ਤੱਕ ਚੱਲ ਰਹੀਆਂ ਛੁੱਟੀਆਂ ਦੇ ਸਦਪੁਯੋਗ ਤਹਿਤ ਆਪਣੇ ਪੱਧਰ ਤੇ ਲੜਕੀਆਂ ਨੂੰ ਹੁਨਰਮੰਦ ਤੇ ਮਨੋਰੰਜਨ ਲਈ ਸਮਰ ਕੈਂਪ ਲਾਇਆ ਗਿਆ ਹੈ । ਜੋ ਬੱਚਿਆਂ ਨੂੰ ਖੇਡਾਂ ਅਤੇ ਮਨੋਰੰਜਨ ਦੇ ਨਾਲ-ਨਾਲ ਪੜਾਈ ਨਾਲ ਵੀ ਜੋੜੀ ਰੱਖਿਆ ਜਾਵੇ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਕੈਪੰਸ ਵਿੱਚ ਬੱਚਿਆਂ ਲਈ “ਸਮਰ ਕੈਂਪ” ਸਫਲਤਾ ਅਤੇ ਮਨੋਰੰਜਨ ਭਰਪੂਰ ਚੱਲ ਰਿਹਾ ਰਿਹਾ। ਮਾਪਿਆਂ ਦੀ ਪੁਰਜ਼ੋਰ ਮੰਗ ਤਹਿਤ ਬੇ ਫਜੂਲ ਮੋਬਾਈਲ ਟੀਵੀ ਤੇ ਸਮਾਂ ਗਵਾਉਣ ਤਹਿਤ ਇਸ ਕੈਪ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਤਹਿਤ ਜਿਵੇ ਡਾਂਸ ਕਲਾਸ ,ਮਹਿੰਦੀ ਵਰਕ ਸਿਖਾਉਣਾ,ਰੰਗੋਲੀ ਟ੍ਰੇਨਿੰਗ, ਕੁਕਿੰਗ ਕਲਾਸਾਂ,ਯੋਗਾ ਮੈਡੀਟੇਸ਼ਨ, ਆਦਿ ਗਤੀਵਿਧੀਆਂ ਕਾਰਵਾਈਆਂ ਜਾ ਰਹੀਆਂ ਹਨ ਅਤੇ ਸਾਰੀ ਸਮੱਗਰੀ ਪ੍ਰਦਾਨ ਕੀਤੀ ਜਾ ਰਹੀ ਹੈ । ਇਸ ਦੇ ਨਾਲ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ! ਠੰਡੇ ਮਿੱਠੇ ਜਲ ਦੀ ਛਬੀਲ ਦਾ ਲੁਤਫ਼ ਲੈਂਦਿਆਂ ਵਿਦਿਆਰਥੀਆਂ ਵੱਡੀ ਗਿਣਤੀ ਵਿਚ ਭਾਂਗ ਲੈਂਦਿਆਂ ਭਾਂਰੀ ਉਤਸਾਹ ਤੇ ਹਰ ਗਤੀਵਿਧੀ ਵਿੱਚ ਵੱਧ -ਚੜ੍ਹ ਕੇ ਹਿੱਸਾ ਲਿਆ।ਸ੍ਰੀ ਰਾਜ ਮਹਿੰਦਰ ਨੇ ਅੱਗੇ ਦੱਸਿਆ ਕਿ ਸਕੂਲ ਦੇ ਸਟਾਫ ਮੈਡਮ ਰੀਨਾ ਰਾਣੀ ,ਰੂਬੀ ਸਿੰਗਲਾ,ਸ਼ਾਰਦਾ ਗੋਇਲ,ਗੀਤ ਸ਼ਰਮਾ ,ਰਵਨੀਤ ਕੌਰ ,ਹਿਮਾਂਸ਼ੀ,ਪ੍ਰਵੀਨ ਕੁਮਾਰ,ਵੀਨਾ ਰਾਣੀ,ਮੀਨਾਕਸ਼ੀ ਰਾਣੀ ,ਨਵੀਨ ਰਾਣੀ,ਨਿਧਿ ਗੁਪਤਾ,ਸੁਖਵੀਰ ਸਿੰਘ ,ਹਰੀਸ਼ ਕੁਮਾਰ ਵਲੋਂ ਸਮਰ ਕੈਮ੍ਪ ਚ ਭਰਪੂਰ ਸਹਿਜੋਗ ਦਿੰਦਿਆਂ ਕੈਮ੍ਪ ਨੂੰ ਸਫਲ ਬਣਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਜਿਸ ਦਾ ਉਦੇਸ ਬੱਚਿਆ ਅੰਦਰ ਛੁਪੇ ਹੋਏ ਹੁਨਰ ਨੁੂੰ ਪਹਿਚਾਨਣ ਦੇ ਨਾਲ-ਨਾਲ ਉਸਨੂੰ ਨਿਖਾਰਣ ਅਤੇ ਬੱਚੇ ਦੇ ਸਰਵਪੱਖੀ ਵਿੱਕਾਸ ਉਪਰ ਕੰਮ ਕਰਨਾ ਹੈ ਤਾ ਜੋ ਬੱਚਾ ਅਪਣਾ ਸਰਵਪੱਖੀ ਵਿੱਕਾਸ ਕਰ ਸਕੇ। ਉਹਨਾਂ ਬੱਚਿਆਂ ਨੂੰ ਖੇਡਾ ਅਤੇ ਮਨੋਰੰਜਨ ਦੇ ਨਾਲ ਨਾਲ ਅਹਿਮ ਜਾਣਕਾਰੀ ਸਿੱਖਣ ਅਤੇ ਅਪਣੇ ਸਮੇ ਦਾ ਵੀ ਸਹੀ ਉਪਯੋਗ ਕਰਨ ਦੀ ਤਾਕੀਦ ਕੀਤੀ ।