ਪਿੰਡ ਬਿਗੜਵਾਲ ਵਿਖੇ ਪੰਜਵੀਂ ਵਾਰ ਪੰਚਾਇਤੀ ਰਿਜ਼ਰਵ ਕੋਟੇ ਜ਼ਮੀਨ ਦੀ ਬੋਲੀ ਹੋਈ ਰੱਦ
ਪਰਦੀਪ ਕਸਬਾ, ਸੰਗਰੂਰ , 2 ਜੂਨ 2022
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਘੱਟ ਰੇਟ ਦੀ ਮੰਗ ਦੇ ਕਾਰਨ ਪ੍ਰਸ਼ਾਸਨ ਵੱੱਲੋਂ ਰੱਦ ਕਰ ਦਿੱਤੀ ਗਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਧਰਮਪਾਲ ਸਿੰਘ ਨੇ ਕਿਹਾ ਕਿ ਪਿੰਡ ਬਿਗੜ੍ਹਵਾਲ ਵਿੱਚ ਪਿੰਡ ਦਾ ਸਮੂਹ ਦਲਿਤ ਭਾਈਚਾਰਾ ਪੰਚਾਇਤੀ ਰਿਜ਼ਰਵ ਕੋਟੇ ਜ਼ਮੀਨ ਲੈਣ ਦੇ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ।
ਜਿਸ ਤਹਿਤ ਹੁਣ ਤੱਕ ਚਾਰ ਬੋਲੀਆਂ ਰੱਦ ਹੋ ਚੁੱਕਿਆ ਹਨ ਅੱਜ ਰਿਜ਼ਰਵ ਕੋਟੇ ਜ਼ਮੀਨ ਦੇ ਪੰਜਵੀਂ ਬੋਲੀ ਸੀ ਇਹ ਬੋਲੀ ਕਰਵਾਉਣ ਵਾਲੀ ਬੀਡੀਪੀਓ ਵਿਭਾਗ ਵੱਲੋਂ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਪਹੁੰਚੇ ਸਨ।ਉਨ੍ਹਾਂ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਬੋਲੀ ਕਰਵਾਉਣੀ ਸ਼ੁਰੂ ਕੀਤੀ ਗਈ।ਮਜ਼ਦੂਰਾਂ ਵੱਲੋਂ ਲਗਾਤਾਰ ਜ਼ਮੀਨ ਲੈਣ ਦੇ ਲਈ ਕੀਤੇ ਜਾ ਰਹੇ ਸੰਘਰਸ਼ ਦੀ ਬਦੌਲਤ ਇਸ ਵਾਰ ਪੰਚਾਇਤੀ ਰਿਜ਼ਰਵ ਕੋਟੇ ਜ਼ਮੀਨ ਦੀ ਬੋਲੀ ਪਿਛਲੇ ਸਾਲ ਨਾਲੋਂ ਇੱਕ ਲੱਖ ਰੁਪਏ ਘਟ ਕੇ ਆਈ ਸੀ ਪਰ ਪਿੰਡ ਦੇ ਸਮੂਹ ਦਲਿਤ ਭਾਈਚਾਰੇ ਨੇ ਕਿਹਾ ਕਿ ਸਾਨੂੰ ਇਸ ਤੋਂ ਵੀ ਜ਼ਿਆਦਾ ਘੱਟ ਰੇਟ ਤੇ ਜਮੀਨ ਦਿੱਤੀ ਜਾਵੇ।
ਜਿਸ ਦੇ ਚਲਦਿਆਂ ਪੰਚਾਇਤ ਸੈਕਟਰੀ ਵੱਲੋਂ ਅਸਮਰੱਥਾ ਪ੍ਰਗਟਾਉਂਦੇ ਹੋਏ ਕਿਹਾ ਗਿਆ ਕਿ ਇਹ ਅਧਿਕਾਰ ਮੇਰੇ ਕੋਲ ਨਹੀਂ ਹੈ।ਜਿਸ ਦੇ ਚਲਦਿਆਂ ਪੰਜਵੀਂ ਵਾਰ ਵੀ ਬੋਲੀ ਰੱਦ ਹੋ ਗਈ।ਇਸ ਮੌਕੇ ਗੁਰਪ੍ਰੀਤ ਸਿੰਘ,ਜਰਨੈਲ ਸਿੰਘ ਬਲਜੀਤ ਸਿੰਘ ਅਤੇ ਜਗਸੀਰ ਸਿੰਘ ਹਾਜ਼ਰ ਸਨ ।