ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਸਮਰ ਕੈਂਪ ਦੀ ਸ਼ੁਰੂਆਤ
ਹਰਿੰਦਰ ਨਿੱਕਾ , ਬਰਨਾਲਾ , 2 ਜੂਨ 2022
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ 1 ਜੂਨ 2022 ਤੋਂ ਲੈ ਕੇ 8 ਜੂਨ 2022 ਤੱਕ ਸਮਰ ਕੈਂਪ ਲਗਾਇਆ ਗਿਆ ਹੈ । ਤੀਜੀ ਜਮਾਤ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਲਈ ਇਸ ਕੈਂਪ ਵਿੱਚ ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਵੇਂ ਕਿ ਫੁੱਟਬਾਲ , ਵਾਲੀਬਾਲ, ਬਾਸਕਿਟਬਾਲ, ਚੈੱਸ , ਗਿੱਧਾ, ਗੱਤਕਾ, ਪੇਟਿੰਗ , ਕਢਾਈ ਬੁਣਾਈ, ਸੰਗੀਤ,ਪਾਠ, ਸ਼ਬਦ ਕੀਰਤਨ, ਕੰਪਿਊਟਰ, ਕੁਕਿੰਗ ਅਤੇ ਆਰਟ ਆਦਿ ।
ਕੈਂਪ ਦੇ ਪਹਿਲੇ ਦਿਨ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲਿਆ । ਸਕੂਲ ਵਿੱਚ ਬਾਹਰੋਂ ਆਈ ਗੱਤਕਾ ਟੀਮ ਨੇ ਬੱਚਿਆਂ ਸਾਹਮਣੇ ਗੱਤਕੇ ਦੇ ਜੌਹਰ ਦਿਖਾ ਕੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੱਤਕਾ ਟੀਮ ਦੇ ਮੁਖੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਆਪਣੀ ਨਿੱਜੀ ਸੁਰੱਖਿਆ ਲਈ ਗੱਤਕਾ ਬਹੁਤ ਜਰੂਰੀ ਹੈ ਅਤੇ ਬੱਚਿਆਂ ਨੂੰ ਗੱਤਕਾ ਸਿੱਖਣ ਲਈ ਪ੍ਰੇਰਿਤ ਕੀਤਾ ਤੀਜੀ ਤੋਂ ਅੱਠਵੀ ਜਮਾਤ ਦੇ ਪੜਾਈ ਵਿੱਚ ਕਮਜੋਰ ਬੱਚਿਆਂ ਲਈ ਸਪੈਸ਼ਲ ਜਮਾਤਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਮੈਡਮ ਬਿੰਨੀ ਕੌਰ ਆਹਲੂਵਾਲੀਆ ਦੁਆਰਾ ਭਾਗ ਲੈਣ ਵਾਲੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਇਸ ਮੌਕੇ ਉਹਨਾਂ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਟਰੱਸਟੀ ਨਰਪਿੰਦਰ ਸਿੰਘ ਢਿੱਲੋਂ, ਬਾਬਾ ਹਾਕਮ ਸਿੰਘ, ਬਾਬਾ ਕੇਵਲ ਕ੍ਰਿਸ਼ਨ, ਐਮਡੀ ਰਣਪ੍ਰੀਤ ਸਿੰਘ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ , ਜਿੰਨਾ ਦੇ ਸਹਿਯੋਗ ਨਾਲ ਇਹ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।