ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਪੰਜਾਬ ’ਚ ਖੇਡਾਂ ਨੂੰ ਕਰਾਂਗੇ ਹੋਰ ਪ੍ਰਫੂਲਿਤ : ਹਰਪਾਲ ਚੀਮਾ
ਪਰਦੀਪ ਕਸਬਾ , ਲਹਿਰਾਗਾਗਾ, 6 ਮਾਰਚ 2022
ਸਥਾਨਕ ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਵਿਚ ਚੱਲ ਰਹੀ ਰਾਸ਼ਟਰੀ ਸਸਟੋਬਾਲ ਚੈਂਪੀਅਨਸ਼ਿਪ ਦੇ ਅੱਜ ਤੀਸਰੇ ਦਿਨ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਸੈਮੀਫਾਈਨਲ ਮੁਕਾਬਲਿਆਂ ਵਿਚ ਜਿੱਤ ਦਰਜ ਕਰਕੇ ਫਾਈਨਲ ਵਿਚ ਸਥਾਨ ਬਣਾਇਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਹਲਕਾ ਲਹਿਰਾਗਾਗਾ ਦੇ ਉਮੀਦਵਾਰ ਬਰਿੰਦਰ ਗੋਇਲ ਐਡਵੋਕੇਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਕਿਹਾ ਕਿ ਖੇਡਾਂ ਸਾਨੂੰ ਦੇਸ਼ ਪਿਆਰ, ਸਨਮਾਨ ਅਤੇ ਆਪਸੀ ਭਾਈਚਾਰਾ ਸਿਖਾਉਂਦੀਆਂ ਹਨ।ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਈ ਰੱਖਣ ਲਈ ਖੇਡਾਂ ਨੂੰ ਪ੍ਰਫੂਲਿਤ ਕਰਨਾ ਬੇਹੱਦ ਜ਼ਰੂਰੀ ਹੈ।ਸ੍ਰੀ ਗੋਇਲ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੱਜ ਲਹਿਰਾਗਾਗਾ ਵਿਚ ਦੇਸ਼ ਭਰ ਵਿਚੋਂ ਆਏ ਹਜ਼ਾਰਾਂ ਖਿਡਾਰੀ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਹੋਏ ਹਨ।
ਫੈਡਰੇਸ਼ਨ ਆਫ ਐਸ਼ੋਸੀਏਸ਼ਨ ਐਂਡ ਪ੍ਰਾਈਵੇਟ ਸਕੂਲਜ਼ ਆਫ ਪੰਜਾਬ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲ ਪੱਧਰ ’ਤੇ ਖੇਡ ਮੁਕਾਬਲਿਆਂ ਨੂੰ ਹੋਰ ਨਵੀਆਂ ਤਕਨੀਕਾਂ ਅਤੇ ਯੋਜਨਾਵਾਂ ਨਾਲ ਕਰਾਉਣ ਲਈ ਫੈਡਰੇਸ਼ਨ ਉਪਰਾਲੇ ਕਰੇਗੀ।ਅੱਜ ਹੋਏ ਸੈਮੀਫਾਈਨਲ ਮੈਚਾਂ ਵਿਚ ਸੀਨੀਅਰ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਨੇ ਛੱਤੀਸਗੜ੍ਹ, ਮਹਾਂਰਾਸ਼ਟਰ ਨੇ ਕਰਨਾਟਕਾ,
ਜੂਨੀਅਰ ਲੜਕੀਆਂ ਦੇ ਮੁਕਾਬਲੇ ਵਿਚ ਮੁੰਬਈ ਨੇ ਦਾਦਰ ਨਗਰ ਹਵੇਲੀ, ਉੱਤਰ ਪ੍ਰਦੇਸ਼ ਨੇ ਕਰਨਾਟਕਾ, ਸੀਨੀਅਰ ਲੜਕਿਆਂ ਦੇ ਮੁਕਾਬਲੇ ਵਿਚ ਪੰਜਾਬ ਨੇ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਨੇ ਮੁੰਬਈ, ਜੂਨੀਅਰ ਲੜਕਿਆਂ ਦੇ ਮੁਕਾਬਲੇ ਵਿਚ ਕਰਨਾਟਕਾ ਨੇ ਰਾਜਸਥਾਨ ਅਤੇ ਪੰਜਾਬ ਨੇ ਮੁੰਬਈ ਨੂੰ ਹਰਾ ਕੇ ਫਾਈਨਲ ਲਈ ਸਥਾਨ ਬਣਾਇਆ।ਇਸ ਮੌਕੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਸਤਵੰਤ ਸਿੰਘ ਖੰਡੇਬਾਦ, ਮਹਿੰਦਰ ਸਿੰਘ ਮੁਲਾਜ਼ਮ ਆਗੂ, ਜਥੇਦਾਰ ਪ੍ਰਗਟ ਸਿੰਘ ਗਾਗਾ, ਕੰਵਰਜੀਤ ਸਿੰਘ ਲੱਕੀ ਧਾਲੀਵਾਲ ਸੁਨਾਮ, ਆੜ੍ਹਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ, ਪੰਜਾਬ ਸਮਾਲ ਸਕੇਲ
ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਹਿੰਮਾਸ਼ੂ ਝਾਅ, ਸਰਪੰਚ ਰਾਮ ਸਿੰਘ ਖੋਖਰ, ਛੱਜ ਸਿੰਘ ਪ੍ਰਧਾਨ ਕਾਲਬੰਜਾਰਾ, ਸਰਪੰਚ ਗੁਰਵਿੰਦਰ ਸਿੰਘ ਬੱਗੜ, ਰਿਸ਼ੀ ਖਹਿਰਾ, ਜਗਦੀਸ਼ ਪਾਪੜਾ, ਸਰਪੰਚ ਤਰਵਿੰਦਰ ਰਾਜੂ ਰਾਏਧਰਾਣਾ, ਰਾਜ ਸਿੰਘ ਲਹਿਲ ਖੁਰਦ, ਗਿਆਨੀ ਨਿਰੰਜਣ ਸਿੰਘ ਭੁਟਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਮੌਕੇ ਰਾਸ਼ਟਰੀ ਚੇਅਰਮੈਨ ਰੀਫੁੱਲਾ, ਰਾਸ਼ਟਰੀ ਜਨਰਲ ਸੈਕਟਰੀ ਅਕੂਬ ਮੁਹੰਮਦ, ਸੂਬਾ ਪ੍ਰਧਾਨ ਸੰਦੀਪ ਮਲਾਣਾ, ਚੇਅਰਮੈਨ ਮਨਦੀਪ ਸਿੰਘ ਬਰਾੜ, ਉਪ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਬਲਵਿੰਦਰ ਸਿੰਘ ਧਾਲੀਵਾਲ, ਕੋਚ ਗੁਰਦੀਪ ਸਿੰਘ ਘੱਗਾ, ਦਵਿੰਦਰ ਸਿੰਘ ਭਾਈ ਕੀ ਪਿਸ਼ੌਰ, ਫਿਲਮੀ ਅਦਾਕਾਰ ਪਰਮ ਢਿੱਲੋਂ, ਪਵਿੱਤਰ ਸਿੰਘ ਗੰਢੂਆਂ ਮੌਜੂਦ ਸਨ।ਅੰਤਰਰਾਸ਼ਟਰੀ ਕੁਮੈਂਟਰ ਧਰਮਾ ਹਰਿਆਊ ਨੇ ਮੰਚ ਸੰਚਾਲਨ ਕੀਤਾ।