ਵਿੱਤ ਮੰਤਰੀ ਨੇ ਲੋੜਵੰਦ ਲੋਕਾਂ ਲਈ ਚਲਾਏ ਜਾ ਰਹੇ ਲੰਗਰਾਂ ਵਿਖੇ ਪੁੱਜ ਕੇ ਕੀਤੀ ਹੌਂਸਲਾਂ-ਅਫਜਾਈ-ਮਨਪ੍ਰੀਤ ਸਿੰਘ ਬਾਦਲ
-ਕਿਹਾ, ਸਰਕਾਰ ਲਵੇਗੀ ਸਹੀ ਸਮੇਂ ਸਹੀ ਫੈਸਲਾ
ਅਸ਼ੋਕ ਵਰਮਾ ਬਠਿੰਡਾ, 26 ਅਪ੍ਰੈਲ 2020
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਸੂਬੇ ਵਿਚ ਕਰਫਿਊ ਵਿਚੋਂ ਢਿੱਲ ਦੇਣ ਸਬੰਧੀ ਅੰਤਮ ਨਿਰਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਮੂਚੀ ਕੈਬਨਿਟ ਵੱਲੋਂ ਮਾਹਿਰ ਸਮੂਹ ਦੀ ਰਾਏ ਅਨੁਸਾਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੇਸ਼ਕ ਕਾਰੋਬਾਰ ਜਰੂਰੀ ਹੈ ਪਰ ਮਨੁੱਖੀ ਜਾਨਾਂ ਦੀ ਕੀਮਤ ਵਪਾਰ ਅਤੇ ਕਾਰੋਬਾਰ ਨਾਲ ਕਿਤੇ ਜਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਵੀ ਰਾਜ ਦੇ ਹਿੱਤ ਵਿਚ ਦੂਜਿਆਂ ਤੋਂ ਪਹਿਲਾਂ ਯੋਗ ਫੈਸਲੇ ਲਏ ਹਨ ਅਤੇ ਹੁਣ ਵੀ ਸਹੀ ਸਮੇਂ ਤੇ ਸਹੀ ਨਿਰਣਾ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਲਿਆ ਜਾਵੇਗਾ।
ਉਹ ਐਤਵਾਰ ਨੂੰ ਵਾਲਮਿਕੀ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਵਿਚ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਚਲਾਏ ਜਾ ਰਹੇ ਲੰਗਰ ਅਤੇ ਹੋਰ ਰਾਹਤ ਕਾਰਜਾਂ ਦੀ ਹੌਂਸਲਾਂ ਅਫਜਾਈ ਲਈ ਪੁੱਜੇ ਸਨ।ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਸੰਤ ਨਿੰਰਕਾਰੀ ਮਿਸ਼ਨ ਭਵਨ ਵਿਖੇ ਮਾਸਕ ਬਣਾ ਰਹੇ ਵੰਲਟੀਅਰਾਂ ਦੇ ਜਜ਼ਬੇ ਨੁੰ ਵੀ ਸਰਾਹਿਆ। ਇੱਥੇ ਗ੍ਰੋਥ ਸੈਂਟਰ ਵੱਲੋਂ 600 ਰਾਸ਼ਨ ਕਿੱਟਾਂ ਵੀ ਸਮਾਜ ਦੇ ਲੋੜਵੰਦ ਲੋਕਾਂ ਨੂੰ ਵੰਡਨ ਹਿੱਤ ਭੇਜੀਆਂ। ਇੱਥੇ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵਿੱਤ ਮੰਤਰੀ ਨੇ ਬੇਅੰਤ ਨੰਬਰ, ਗਲੀ ਨੰਬਰ 20 ਅਜੀਤ ਰੋਡ, ਵਾਰਡ ਨੰਬਰ 17, ਹਾਉਸਫੈਡ ਕਲੋਨੀ ਵਿਖੇ ਪਹੁੰਚ ਕੇ ਵੀ ਸਮਾਜ ਸੇਵਾ ਵਿਚ ਲੱਗੇ ਵਲੰਟੀਅਰਾਂ ਦੀ ਸੇਵਾ ਦੀ ਸਲਾਘਾ ਕੀਤੀ।ਇਸ ਮੌਕੇ ਸਮਾਜ ਸੇਵੀਆਂ ਨੇ ਜਿ਼ਲ੍ਹਾ ਕੋਵਿਡ ਰਾਹਤ ਫੰਡ ਲਈ ਦੋ ਲੱਖ ਰੁਪਏ ਦੀ ਸਹਾਇਤਾ ਵੀ ਭੇਂਟ ਕੀਤੀ।
ਇਸ ਮੌਕੇ ਸ: ਬਾਦਲ ਨੇ ਬਠਿੰਡਾ ਵਿਚ ਚੱਲ ਰਹੇ ਰਾਹਤ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪਿੱਛਲੇ ਤਿੰਨ ਦਿਨਾਂ ਵਿਚ ਹੀ 2593 ਰਾਸ਼ਨ ਦੀਆਂ ਕਿੱਟਾਂ ਵਾਰਡ ਨੰਬਰ 17 ਤੋਂ 21, ਗੋਪਾਲ ਨਗਰ, ਸੰਜੈ ਨਗਰ, ਨਰੂਆਣਾ ਰੋਡ, ਜੋਗੀ ਨਗਰ, ਖੱਦਰ ਭੰਡਾਰ ਗਲੀ, ਨਵੀਂ ਬਸਤੀ, ਪਾਰਸਰਾਮ ਨਗਰ, ਬੇਅੰਤ ਨਗਰ, ਬਸਤੀ ਅਮਰਪੁਰਾ ਆਦਿ ਵਿਚ ਵੰਡੀਆਂ ਗਈਆਂ ਹਨ।
ਇਸ ਮੌਕੇ ਜੈਜੀਤ ਸਿੰਘ ਜੋਹਲ, ਸ੍ਰੀ ਕੇਕੇ ਅਗਰਵਾਲ, ਸ੍ਰੀ ਪਵਨ ਮਾਨੀ, ਸ੍ਰੀ ਅਰੁਣ ਵਧਾਵਨ, ਸ੍ਰੀ ਅਸ਼ੋਕ ਪ੍ਰਧਾਨ, ਸ੍ਰੀ ਰਾਜਨ ਗਰਗ, ਸ੍ਰੀ ਬਲਜਿੰਦਰ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਰਾਮ ਪ੍ਰਕਾਸ਼ ਰਾਮਾ, ਅਨਿਲ ਭੋਲਾ, ਨੱਥੂ ਰਾਮ, ਪ੍ਰਕਾਸ਼ ਚੰਦ ਆਦਿ ਵੀ ਹਾਜਰ ਸਨ।