ਵੋਟਰਾਂ ਨੂੰ ਜਾਗਰੂਕ ਕਰਨ ਲਈ ਪਟਿਆਲਾ ਦਾ ਸ਼ੇਰਾ ਹੋਇਆ ਲਾਈਵ

Advertisement
Spread information

ਵੋਟਰਾਂ ਨੂੰ ਜਾਗਰੂਕ ਕਰਨ ਲਈ ਪਟਿਆਲਾ ਦਾ ਸ਼ੇਰਾ ਹੋਇਆ ਲਾਈਵ


ਰਿਚਾ ਨਾਗਪਾਲ,ਪਟਿਆਲਾ, 15 ਫਰਵਰੀ:2022

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਹਰ ਵਰਗ ਦੇ ਵੋਟਰਾਂ ਦੀ 100 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਇੰਜ. ਡੀ.ਪੀ. ਐਸ ਖਰਬੰਦਾ ਵੱਲੋਂ ਸਵੀਪ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਦਾ ਜਾਇਜ਼ਾ ਆਨ ਲਾਈਨ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੌਰਾਨ ਪਟਿਆਲਾ ਨੇ ਪੰਜਾਬ ਚੋਣਾਂ ਦਾ ਮਸਕਟ ਸ਼ੇਰਾ ਲਾਈਵ ਕੀਤਾ। ਜ਼ਿਲ੍ਹਾ ਪਟਿਆਲਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹਾ ਆਈਕਨ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਬੋਲਣ ਸੁਨਣ ਤੋਂ ਅਸਮਰਥ ਲਵਪ੍ਰੀਤ ਸਿੰਘ ਵਿਦਿਆਰਥੀ ਆਰਟ ਐਂਡ ਕਰਾਫ਼ਟ ਨਾਭਾ ਨੂੰ ਲਾਈਵ  ਸ਼ੇਰੇ ਦੇ ਤੌਰ ਤੇ ਤਿਆਰ ਕੀਤਾ ਹੈ। ਇਸ ਮੌਕੇ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਇੰਜ. ਡੀ.ਪੀ.ਐਸ ਖਰਬੰਦਾ ਵੱਲੋਂ ਪਟਿਆਲਾ ਸਵੀਪ ਟੀਮ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
  ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਵੀਪ ਟੀਮ ਦੇ ਇਸ ਉੱਦਮ ਲਈ ਟੀਮ ਨੂੰ ਵਧਾਈ ਦਿੱਤੀ। ਪ੍ਰੋ ਅੰਟਾਲ ਨੇ ਦੱਸਿਆ ਕਿ ਲਾਈਵ ਸ਼ੇਰਾ ਲਵਪ੍ਰੀਤ ਸਿੰਘ ਪਹਿਲੀ ਵਾਰ ਵੋਟ ਪਾਵੇਗਾ ਅਤੇ ਨਾਲ ਹੀ ਦਿਵਿਆਂਗਜਨ ਕੈਟਾਗਰੀ ਨਾਲ ਵੀ ਸਬੰਧਤ ਹੈ। ਲਵਪ੍ਰੀਤ ਹਰ ਇੱਕ ਹਲਕੇ ਵਿੱਚ ਵੋਟਰ ਜਾਗਰੂਕਤਾ ਦਾ ਸੁਨੇਹਾ ਦੇਵੇਗਾ। ਜ਼ਿਲ੍ਹਾ ਪਟਿਆਲਾ ਦਾ ਵਿਸ਼ੇਸ਼ ਉਪਰਾਲਾ ਪੰਜਾਬ ਵਿਚ ਨਿਵੇਕਲਾ ਉੱਦਮ ਹੈ। ਸ਼ੇਰੇ ਨੂੰ ਤਿਆਰ ਕਰਨ ਵਿਚ ਪੰਡਤ ਧਰਮਪਾਲ ਸ਼ਾਸ਼ਤਰੀ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ।

Advertisement
Advertisement
Advertisement
Advertisement
Advertisement
error: Content is protected !!