ਆਈਲੈਟਸ ਸੈਂਟਰਾਂ ਵਾਲੀਆਂ 35 ਐੰਸ ਸੀ ਐੱਫ ਗੈਰ-ਪ੍ਰਵਾਨਿਤ ਬਿਲਡਿੰਗਾਂ ਦੀ ਅਲਾਟਮੈਂਟ ਰੱਦ
- ਰਿਹਾਇਸ਼ ਬਿਲਡਿੰਗਾਂ ਨੂੰ ਕਮਰਸ਼ੀਅਲ ਵਰਤ ਕੇ ਮਾਲਕਾਂ ਵਲੋਂ ਬਟੋਰੇ ਜਾ ਰਹੇ ਨੇ ਪ੍ਰਤੀ ਮਹੀਨਾ ਲੱਖਾਂ ਰੁਪਏ
- ਨਗਰ ਸੁਧਾਰ ਟਰੱਸਟ ਵਲੋਂ ਹੁਣ ਤੱਕ ਭੇਜੇ ਕਰੀਬ ਕਰੀਬ ਅੱਧੀ ਦਰਜਨ ਨੋਟਿਸਾਂ ਨੂੰ ‘ਟਿੱਚ’ ਸਮਝ ਰਹੇ ਨੇ ਉਕਤ ਮਾਲਕ
ਜਗਸੀਰ ਸਿੰਘ ਚਹਿਲ,ਬਰਨਾਲਾ, 19 ਜਨਵਰੀ 2022
ਸਥਾਨਕ ਬੱਸ ਸਟੈਂਡ ਦੇ ਬਾਇਕਸਾਇਡ 16 ਏਕੜ ਦੇ ਨਾਮ ਨਾਲ ਜਾਣੀ ਜਾਂਦੀ ਕਲੋਨੀ ਅੱਗੇ ਬਣੀ ਮਾਰਕੀਟ ਦੇ ਬਹੁ-ਮੰਜਲੀ ਸੋਅਰੂਮਾਂ ਨੂੰ ਤਿੰਨੋਂ ਮੰਜਲਾਂ ਨੂੰ ਕਥਿਤ ਗੈਰ-ਕਾਨੂੰਨੀ ਢੰਗ ਨਾਲ ਆਈਲੈਟਸ ਸੈਟਰਾਂ ਨੂੰ ਕਮਰਸੀਅਲ ਵਰਤੋਂ ਲਈ ਕਿਰਾਏ ਤੇ ਦੇ ਕੇ ਉਕਤ ਮਾਲਕਾਂ ਵਲੋਂ ਪ੍ਰਤੀ ਮਹੀਨਾ ਲੱਖਾਂ ਰੁਪਏ ਕਿਰਾਏ ਦੇ ਰੂਪ ਵਿੱਚ ਬਟੋਰੇ ਜਾ ਰਹੇ ਹਨ। ਪਰ ਇਹ ਰਿਹਾਇਸੀ ਐੱਸ ਸੀ ਐੱਫ ਕਥਿਤ ਗੈਰ-ਕਾਨੂੰਨੀ ਢੰਗ ਨਾਲ ਕਰਮਸੀਅਲ ਰੂਪ ਵਿੱਚ ਵਰਤੇ ਜਾ ਰਹੇ। ਨਗਰ ਸੁਧਾਰ ਟਰੱਸਟ ਅਧੀਨ ਆਉਂਦੇ ਇਹਨਾ ਸੋਅਰੂਮ ਕਮ ਰਿਹਾਇਸੀ ਇਮਾਰਤਾਂ ਨੂੰ ਆਈਲੈਟਸ ਸੈਂਟਰਾਂ ਵਾਲੇ 35 ਦੇ ਕਰੀਬ ਐੱਸ.ਸੀ.ਐੱਫ ਮਾਲਕਾਂ ਨੂੰ ਨਗਰ ਸੁਧਾਰ ਟਰੱਸਟ ਵਲੋਂ ਸਮੇਂ -ਸਮੇਂ ਤੇ ਅੱਧੀ ਦਰਜਨ ਦੇ ਕਰੀਬ ਨੋਟਿਸ ਭੇਜੇ ਗਏ ਹਨ। ਪਰ ਉਕਤ ਮਾਲਕਾਂ ਵਲੋਂ ਇਹਨਾ ਨੋਟਿਸਾਂ ਨੂੰ ਅੱਖੋ-ਪਰੋਖੇ ਕਰਕੇ ਰਿਹਾਇਸੀ ਮੰਜਲਾਂ ਨੂੰ ਕਰਮਸੀਅਲ ਤੌਰ ਤੇ ਵਰਤਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸੋਅਰੂਮਾਂ ਦੇ ਮਾਲਕਾਂ ਵਲੋਂ ਤਿੰਨ ਮੰਜਲਾਂ ਇਹਨਾ ਸੋਅਰੂਮ ਕਮ ਰਿਹਾਇਸੀ (ਐੱਸ.ਸੀ.ਐੱਫ.) ਤੋਂ ਇੱਕ ਲੱਖ ਰੁਪਏ ਮਹੀਨਾ ਕਿਰਾਇਆ ਵਸੂਲ ਕਰਕੇ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ। ਦੱਸਦਯੋਗ ਹੈ ਕਿ ਇਹਨਾ ਸੋਅਰੂਮ ਨੂੰ ਤਿਆਰ ਕਰਨ ਸਮੇਂ ਉਕਤ ਸੋਅਰੂਮ ਮਾਲਕਾਂ ਵਲੋਂ ਲਈ ਗਈ ਮਨਜੂਰੀ ਦੌਰਾਨ ਉਕਤ ਤਿੰਨ ਮੰਜਲਾਂ ਵਿੱਚੋਂ ਹੇਠਲੀ ਮੰਜਿਲ ਨੂੰ ਕਮਰਸੀਅਲ ਅਤੇ ਬਾਕੀ ਉੱਪਰਲੀਆਂ ਦੋ ਮੰਜਲਾਂ ਨੂੰ ਰਿਹਾਇਸੀ ਦਰਸਾਇਆਂ ਹੈ, ਜਿਸ ਦੇ ਆਧਾਰ ਤੇ ਨਗਰ ਸੁਧਾਰ ਟਰੱਸਟ ਵਲੋਂ ਉਕਤ ਮਾਲਕਾਂ ਨੂੰ ਅਲਾਟਮੈਂਟ ਲੈਟਰ ਜਾਰੀ ਕੀਤੇ ਗਏ। ਪਰ ਬੀਤੇ ਕੁਝ ਅਰਸੇ ਤੋਂ ਪੰਜਾਬ ਦੇ ਨੌਜਵਾਨ ਵਰਗ ਵਿੱਚ ਵਿਦੇਸ ਜਾਣ ਦੀ ਲੱਗੀ ਦੌੜ ਤੇ ਚੱਲਦਿਆਂ ਇਹਨਾ ਐੱਸ ਸੀ ਐੱਫ ਵਿੱਚ ਵੱਡੀ ਪੱਧਰ ਤੇ ਖੁੱਲੇ ਆਈਲੈਟਸ ਅਤੇ ਵੀਜਾ ਕੰਨਸਲਟੈਂਟ ਸੈਂਟਰਾਂ ਕਾਰਨ 16 ਏਕੜ ਇਲਾਕਾ ਸਹਿਰ ਦੀ ਵੱਡੀ ਵਪਾਰਿਕ ਹੱਬ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਹੈ। ਜਿਸ ਤੇ ਚੱਲਦਿਆਂ ਉਕਤ ਮਾਲਕਾਂ ਵਲੋਂ ਟਰੱਸਟ ਵਲੋਂ ਜਾਰੀ ਅਲਾਟਮੈਂਟ ਦੇ ਨਿਯਮਾਂ ਨੂੰ ਕਥਿਤ ਸਿੱਕੇ ਟੰਗ ਰਿਹਾਇਸੀ ਮੰਜਲਾਂ ਨੂੰ ਵੀ ਕਮਰਸੀਅਲ ਤੌਰ ਤੇ ਦਿੱਤਾ ਜਾ ਰਿਹਾ ਹੈ। ਭਾਂਵੇਂ ਕਿ ਜਿਲਾ ਪ੍ਰਸਾਸਨ ਦੇ ਹੁਕਮਾਂ ਤੇ ਚੱਲਦਿਆਂ ਨਗਰ ਟਰੱਸਟ ਵਲੋਂ ਕਈ ਵਾਰ ਇਹਨਾ ਨੂੰ ਲੀਗਲ ਨੋਟਿਸ ਭੇਜੀ ਜਾ ਚੁੱਕੇ ਹਨ ਅਤੇ ਇਸ ਵਾਰ ਨੋਟਿਸ ਤੇ ਅਮਲ ਨਾ ਹੋਣ ਦੀ ਸੂਰਤ ਵਿੱਚ ਨਗਰ ਸੁਧਾਰ ਟਰੱਸਟ ਕਿਸੇ ਵੱਡੀ ਸਖ਼ਤ ਕਾਰਵਾਈ ਕਰਨ ਦੇ ਮੂਡ ਵਿੱਚ ਨਜਰ ਆ ਰਿਹਾ ਹੈ।
ਕੀ ਕਹਿਣਾ ਹੈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ-ਜਦੋਂ ਇਸ ਮਾਮਲੇ ਸੰਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸਰਮਾ ਨਾਲ ਸੰਪਰਕ ਤਾਂ ਉਹਨਾ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਨਿਯਮਾਂ ਤੋਂ ਉਲਟ ਜਾ ਕਿ ਉਕਤ ਵਪਾਰਿਕ ਕਮ ਰਿਹਾਇਸੀ ਐੱਸ ਸੀ ਐੱਫ ਦੀਆਂ ਤਿੰਨੇ ਮੰਜਲਾਂ ਨੂੰ ਸਿਰਫ਼ ਵਪਾਰਿਕ ਰੂਪ ਵਿੱਚ ਵਰਤਣਾ ਬੇਹੱਦ ਗਲਤ ਹੈ। ਉਹਨਾ ਦੱਸਿਆ ਕਿ ਟਰੱਸਟ ਵਲੋਂ ਇਸ ਸੰਬੰਧ ਵਿੱਚ ਕਈ ਵਾਰ ਉਕਤ ਮਾਲਕਾਂ ਨੂੰ ਨੋਟਿਸ ਭੇਜਿਆ ਜਾ ਚੁੱਕਾ ਹੈ, ਪਰ ਇਹਨਾ ਵਲੋਂ ਨੋਟਿਸ ਨੂੰ ਅੱਖੋਂ -ਪਰੋਖੇ ਕੀਤਾ ਜਾ ਰਿਹਾ ਹੈ। ਉਹਨਾ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾ ਵਲੋਂ ਮੁੜ ਭੇਜੇ ਗਏ ਨੋਟਿਸ ਤੇ ਜੇਕਰ ਉਕਤ ਮੁਲਕਾਂ ਵਲੋਂ ਅਮਲ ਕਰਦਿਆਂ ਉਕਤ ਸੋਅਰੂਮਾਂ ਦੀਆਂ ਉੱਪਲੀਆਂ ਦੋ ਮੰਜਲਾਂ ਨੂੰ ਵਪਾਰਕ ਤੌਰ ਤੇ ਵਰਤਣਾ ਬੰਦ ਨਾ ਕੀਤਾ ਤਾਂ ਇਹਨਾ ਦੀ ਅਲਾਟਮੈਂਟ ਰੱਦ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਦੇ ਜਿੰਮੇਵਾਰ ਉਕਤ ਸੋਅਰੂਮਾਂ ਕਮ ਰਿਹਾਇਸੀ ਇਮਾਰਤਾਂ ਦੇ ਮਾਲਕ ਖੁਦ ਹੋਣਗੇ।