ਪਤੀ ਸਣੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਐਫ.ਆਈ.ਆਰ ਦਰਜ
ਜਗਸੀਰ ਸਿੰਘ ਚਹਿਲ/ ਰਘਵੀਰ ਹੈਪੀ , ਬਰਨਾਲਾ, 19 ਜਨਵਰੀ 2022
ਜਿਲ੍ਹੇ ਦੇ ਧਨੌਲਾ ਮੰਡੀ ਦੀ ਰੂੜੇਕੇ ਕਲਾਂ ਵਿਖੇ ਕਰੀਬ ਢਾਈ ਕੁ ਮਹੀਨੇ ਪਹਿਲਾਂ ਵਿਆਹੀ ਕੁੜੀ ਨੂੰ ਦਹੇਜ਼ ਲੋਭੀਆਂ ਨੇ ਦਾਜ਼ ਦੀ ਭੁੱਖ ਪੂਰੀ ਨਾ ਹੋਣ ਤੋਂ ਬਾਅਦ ਮੌਤ ਦੇ ਮੂੰਹ ਜਾਨ ਲਈ ਮਜਬੂਰ ਕਰ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ਪਰ ਥਾਣਾ ਰੂੜਕੇ ਕਲਾਂ ਵਲੋਂ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲੜਕੀ ਮਨਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਵੀਂ ਬਸਤੀ ਧਨੌਲਾ ਨੇ ਕਿਹਾ ਕਿ ਉਸਦੀ ਭੈਣ ਗੁਰਮੀਤ ਕੌਰ ਦਾ ਵਿਆਹ ਬੀਤੇ 10 ਅਕਤੂਬਰ 2021 ਨੂੰ ਰੁੜੇਕੇ ਕਲਾਂ ਵਾਸੀ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਸਮੇਂ ਉਹਨਾ ਆਪਣੇ ਪਰਿਵਾਰ ਦੀ ਹੈਸੀਅਤ ਦਹੇਜ ਦਿੱਤਾ ਸੀ। ਪਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਵਲੋਂ ਦਹੇਜ ਵਿੱਚ ਮੋਟਰ ਸਾਇਕਲ ਦੀ ਮੰਗ ਨੂੰ ਲੈ ਕੇ ਉਹਨਾ ਦੀ ਭੈਣ ਨੂੰ ਤੰਗ ਪ੍ਰੇਸਾਨ ਅਤੇ ਕੁੱਟਮਾਰ ਕਰਨਾ ਸੁਰੂ ਕਰ ਦਿੱਤਾ। ਸਹੁਰਾ ਪਰਿਵਾਰ ਵਲੋਂ ਦਹੇਜ ਵਿੱਚ ਮੋਟਰ ਸਾਇਕਲ ਆਦਿ ਦੀ ਮੰਗ ਅਤੇ ਕੁੱਟਮਾਰ ਸੰਬੰਧੀ ਗੁਰਮੀਤ ਕੌਰ ਨੇ ਕਈ ਵਾਰ ਉਹਨਾ ਨੂੰ ਫੋਨ ਤੇ ਦੱਸਿਆ। ਬੀਤੀ ਕੱਲ ਦੁਪਿਹਰ ਕਰੀਬ ਇੱਕ ਵਜੇ ਉਹਨਾ ਦੇ ਪਿਤਾ ਜਗਤਾਰ ਸਿੰਘ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਹਨਾ ਦੀ ਲੜਕੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।
ਜਦੋਂ ਉਹਨਾ ਆਪਣੇ ਪਰਿਵਾਰ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਜਾ ਕੇ ਦੇਖਿਆ ਤਾਂ ਉਹਨਾ ਦੀ ਲੜਕੀ ਗੁਰਮੀਤ ਕੌਰ ਦੇ ਗਲ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ਤੇ ਕੁੱਟਮਾਰ ਆਦਿ ਦੇ ਦਾਗ ਪਏ ਹੋਏ ਸਨ। ਜਿਸ ਤੋਂ ਉਹਨਾ ਨੂੰ ਪਤਾ ਲੱਗਾ ਕਿ ਉਹਨਾ ਦੀ ਲੜਕੀ ਦੀ ਮੌਤ ਹਾਰਟ ਅਟੈਕ ਨਾਲ ਨਹੀਂ, ਸਗੋਂ ਸਹੁਰੇ ਪਰਿਵਾਰ ਵਲੋਂ ਕੁੱਟਮਾਰ ਆਦਿ ਕਰਕੇ ਕੀਤੀ ਗਈ ਹੈ। ਜਿਸ ਤੋਂ ਬਾਅਦ ਉਹਨਾ ਇਸ ਸੰਬੰਧ ਵਿੱਚ ਪੁਲਿਸ ਥਾਣਾ ਰੂੜੇਕੇ ਕਲਾਂ ਨੂੰ ਇਤਲਾਹ ਦਿੱਤੀ। ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਪਹੁੰਚੇ ਸੀਨੀਅਰ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਗੋਪੀ ਢਿੱਲੋਂ, ਬਸਪਾ ਆਗੂ ,ਜਸਮੇਲ ਸਿੰਘ ਪੈਨਾ ਅਤੇ ਹੋਰਨਾ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਕਿ ਕਥਿਤ ਦੋਸੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ-
ਜਦੋਂ ਇਸ ਸੰਬੰਧੀ ਥਾਣਾ ਰੂੜੇਕੇ ਦੇ ਇੰਚਾਰਜ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾ ਦੱਸਿਆ ਕਿ ਮ੍ਰਿਤਕਾਂ ਗੁਰਮੀਤ ਕੌਰ ਦੇ ਭਰਾ ਮਨਜੀਤ ਸਿੰਘ ਦੇ ਬਿਆਨਾ ਦੇ ਆਧਾਰ ਤੇ ਪਤੀ ਬਲਵਿੰਦਰ ਸਿੰਘ, ਸਹੁਰਾ ਬਹਾਦਰ ਸਿੰਘ, ਲੜਕੀ ਦੀ ਸੱਸ ਅਤੇ ਨਣਦ ਹਰਪ੍ਰੀਤ ਕੌਰ ਖਿਲਾਫ਼ ਧਾਰਾ 304ਬੀ, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਦੋਸੀਆਂ ਦੀ ਭਾਲ ਜਾਰੀ ਕਰ ਦਿੱਤੀ ਹੈ।