ਪ੍ਰਮਾਤਮਾ ਨਾਲ ਜੁੜਕੇ ਪ੍ਰੇਮ ਕਰਨਾ ਹੀ ਸੱਚੀ ਭਗਤੀ ਹੈ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਸੰਤ ਨਿਰੰਕਾਰੀ ਮਿਸ਼ਨ ਦੁਆਰਾ ਵਰਚੂਅਲ ਰੂਪ ਵਿੱਚ ਭਗਤੀ ਪੁਰਵ ਸਮਾਗਮ ਦਾ ਆਯੋਜਨ ਕੀਤਾ
ਪ੍ਰਦੀਪ ਕਸਬਾ, ਬਰਨਾਲਾ , 17 ਜਨਵਰੀ , 2022:
‘‘ਬ੍ਰਹਮਗਿਆਨ ਦੀ ਪ੍ਰਾਪਤੀ ਦੇ ਬਾਅਦ ਹਿਰਦੇ ਤੋਂ ਜਦ ਭਗਤ ਅਤੇ ਭਗਵਾਨ ਦਾ ਨਾਤਾ ਜੁੜ ਜਾਂਦਾ ਹੈ, ਤਦ ਅਸਲ ਰੂਪ ਵਿੱਚ ਭਗਤੀ ਦੀ ਸ਼ੁਰੂਆਤ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਇਸ ਰਸਤੇ ਦੇ ਵੱਲ ਵਧਾਉਣਾ ਹੈ, ਜਿੱਥੇ ਭਗਤ ਅਤੇ ਭਗਵਾਨ ਦਾ ਮਿਲਣ ਹੁੰਦਾ ਹੈ। ਭਗਤੀ ਕੇਵਲ ਇੱਕ ਤਰਫਾ ਪਿਆਰ ਨਹੀਂ ਸਗੋਂ ਇਹ ਓਤ-ਪ੍ਰੋਤ ਵਾਲੀ ਅਵਸਥਾ ਹੈ। ਜਿੱਥੇ ਭਗਵਾਨ ਆਪਣੇ ਭਗਤ ਦੇ ਪ੍ਰਤੀ ਪਿਆਰ ਦਾ ਭਾਵ ਰੱਖਦੇ ਹਨ ਉਥੇ ਹੀ ਭਗਤ ਵੀ ਆਪਣੇ ਦਿਲ ਵਿੱਚ ਪ੍ਰੇਮਾਭਗਤੀ ਦਾ ਭਾਵ ਰੱਖਦੇ ਹਨ।’’
ਜੀਵਨ ਦਾ ਜੋ ਮੁੱਖ ਮਕਸਦ ਹੈ ਉਹ ਅਸਲੀ ਰੂਪ ਵਿੱਚ ਇਹ ਨਿਰੰਕਾਰ ਪ੍ਰਭੂ ਪ੍ਰਮਾਤਮਾ ਹੈ। ਪ੍ਰਮਾਤਮਾ ਨਾਲ਼ ਜੁੜਨ ਦੇ ਬਾਅਦ ਜਦੋਂ ਅਸੀਂ ਆਪਣਾ ਜੀਵਨ ਇਸ ਨਿਰੰਕਾਰ ਉੱਤੇ ਅਧਾਰਿਤ ਕਰ ਲੈਂਦੇ ਹਾਂ ਤਾਂ ਫਿਰ ਗਲਤੀ ਕਰਨ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ। ਸਾਡੀ ਭਗਤੀ ਦਾ ਆਧਾਰ ਜੇਕਰ ਸਹੀ ਹੈ ਤਾਂ ਫਿਰ ਭਾਵੇਂ ਸੱਭਿਆਚਾਰ ਦੇ ਰੂਪ ਵਿੱਚ ਸਾਡਾ ਝੁਕਾਅ ਕਿਸੇ ਵੱਲ ਵੀ ਹੋਵੇ ਅਸੀਂ ਸਹਿਜਤਾ ਨਾਲ਼ ਹੀ ਇਸ ਰਸਤੇ ਦੇ ਵੱਲ ਅੱਗੇ ਵਧ ਸੱਕਦੇ ਹਾਂ। ਕਿਸੇ ਸੰਤ ਦੀ ਨਕਲ ਕਰਨ ਦੀ ਬਜਾਏ, ਜਦੋਂ ਅਸੀਂ ਪੁਰਾਤਨ ਸੰਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹਾਂ ਤਾਂ ਜੀਵਨ ਵਿੱਚ ਨਿਖਾਰ ਆ ਜਾਂਦਾ ਹੈ। ਜੇਕਰ ਅਸੀਂ ਕਿਸੇ ਸਵਾਰਥ ਦੀ ਪੂਰਤੀ ਲਈ ਪ੍ਰਮਾਤਮਾ ਦੀ ਵਡਿਆਈ ਕਰਦੇ ਹਾਂ, ਤਾਂ ਉਹ ਭਗਤੀ ਨਹੀਂ ਕਹਿਲਾਉਂਦੀ। ਭਗਤੀ ਤਾਂ ਹਰ ਪਲ, ਹਰ ਕਰਮ ਨੂੰ ਕਰਦੇ ਹੋਏ ਪ੍ਰਮਾਤਮਾ ਦੀ ਯਾਦ ਵਿੱਚ ਜੀਵਨ ਜਿਉਣ ਦਾ ਨਾਮ ਹੈ ਅਤੇ ਇਹ ਹੀ ਸਾਡਾ ਸੁਭਾਅ ਬਣ ਜਾਣਾ ਚਾਹੀਦਾ ਹੈ।
ਸਤਿਗੁਰੂ ਮਾਤਾ ਜੀ ਨੇ ਅਖ਼ੀਰ ਵਿੱਚ ਕਿਹਾ ਕਿ ਭਗਤ ਜਿੱਥੇ ਆਪਣੇ ਆਪ ਦੀਆਂ ਜਿੰਮੇਦਾਰੀਆਂ ਨੂੰ ਨਿਭਾਉਂਦੇ ਹੋਏ ਆਪਣੇ ਜੀਵਨ ਨੂੰ ਨਿਖਾਰਦੇ ਹਨ, ਉਥੇ ਹੀ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਸ਼ਾਮਿਲ ਹੋਕੇ, ਜਿੱਥੇ ਤੱਕ ਸੰਭਵ ਹੋ ਸਕੇ ਉਨ੍ਹਾਂ ਦੀ ਸਹਾਇਤਾ ਕਰਦੇ ਹੋਏ ਪੂਰੇ ਸੰਸਾਰ ਲਈ ਖੁਸ਼ੀਆਂ ਦਾ ਕਾਰਨ ਬਣਦੇ ਹਨ।
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਇਹ ਸੰਦੇਸ਼ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ਵਰਚੁਅਲ ਰੂਪ ਵਿੱਚ ਆਯੋਜਿਤ ‘ਭਗਤੀ ਪੂਰਵ ਸਮਾਗਮ’ ਦੇ ਅਵਸਰ ਉੱਤੇ ਦੁਨੀਆਂ ਭਰ ਦੇ ਸ਼ਰਧਾਲੂ ਭਗਤਾਂ ਅਤੇ ਪ੍ਰਭੂ ਪ੍ਰੇਮੀ ਸੱਜਣਾਂ ਨੂੰ ਸੰਬੋਧਿਤ ਕਰਦੇ ਹੋਏ ਵਿਅਕਤ ਕੀਤੇ। ਜਿਸਦਾ ਲਾਭ ਮਿਸ਼ਨ ਦੀ ਵੈਬਸਾਈਟ ਦੇ ਮਾਧਿਅਮ ਦੁਆਰਾ ਸਾਰੇ ਭਗਤਾਂ ਨੇ ਪ੍ਰਾਪਤ ਕੀਤਾ। ਇਸ ਸੰਤ ਸਮਾਗਮ ਵਿੱਚ ਦੇਸ਼-ਵਿਦੇਸ਼ਾਂ ਤੋਂ ਮਿਸ਼ਨ ਦੇ ਅਨੇਕ ਵਕਤਾਵਾਂ ਨੇ ਭਗਤੀ ਦੇ ਸੰਬੰਧ ਵਿੱਚ ਆਪਣੇ ਭਾਵਾਂ ਨੂੰ ਵਿਚਾਰ, ਗੀਤ ਅਤੇ ਕਵਿਤਾਵਾਂ ਦੇ ਮਾਧਿਅਮ ਦੁਆਰਾ ਪ੍ਰਗਟ ਕੀਤਾ।