ਨਵਜੋਤ ਸਿੱਧੂ ਦੀ 3 ਜਨਵਰੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਵੀ ਕਾਲਾ ਢਿੱਲੋਂ ਦੀ ਬੜ੍ਹਕ ਬਰਕਰਾਰ

Advertisement
Spread information

ਕਾਲਾ ਢਿੱਲੋਂ ਨੇ ਕਿਹਾ, ਰੈਲੀ ਦੀ ਤਾਰੀਖ ਮੈਂ ਨਹੀਂ, ਸਿੱਧੂ ਸਾਬ੍ਹ ਨੇ ਖੁਦ ਦਿੱਤੀ ਸੀ,,,

ਰੈਲੀ ਰੱਦ ਹੋਣ ਦਾ ਵਰਕਰਾਂ ਵਿੱਚ ਰੋਸ ਜਰੂਰ , ਪਰ ਹੌਸਲੇ ਫਿਰ ਵੀ ਬੁਲੰਦ


ਹਰਿੰਦਰ ਨਿੱਕਾ , ਬਰਨਾਲਾ 2 ਜਨਵਰੀ 2022

     ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹੰਡਿਆਇਆ ਵਿਖੇ 3 ਜਨਵਰੀ ਨੂੰ ਹੋਣ ਵਾਲੀ ਪ੍ਰਸਤਾਵਿਤ ਰੈਲੀ ਬੇਸ਼ੱਕ ਰੱਦ ਕਰ ਦਿੱਤੀ ਗਈ , ਫਿਰ ਵੀ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਬੜ੍ਹਕ ਪਹਿਲਾਂ ਵਾਂਗ ਹੀ ਹਾਲੇ ਬਰਕਰਾਰ ਹੈ। ਰੈਲੀ ਰੱਦ ਹੋ ਜਾਣ ਨਾਲ ਭਾਵੇਂ ਕਾਲਾ ਢਿੱਲੋਂ ਨਾਲ ਜੁੜੇ ਕਾਂਗਰਸੀ ਵਰਕਰਾਂ ਵਿੱਚ ਰੋਸ ਜਰੂਰ ਹੈ ,ਪਰੰਤੂ ਉੱਨਾਂ ਦੇ ਹੌਂਸਲੇ ਪਹਿਲਾਂ ਵਾਂਗ ਹੀ ਬੁਲੰਦ ਹਨ। ਕਾਲਾ ਢਿੱਲੋਂ ਨਾਲ ਜੁੜੇ ਕਾਂਗਰਸੀ ਵਰਕਰਾਂ ਨੇ ਪਹਿਲਾਂ ਤੋਂ ਜਿਆਦਾ ਸ਼ਿੱਦਤ ਨਾਲ ਸਰਗਰਮੀਆਂ ਤੇਜ਼ ਕਰਕੇ,ਆਪਣਾ ਘੇਰਾ ਵਧਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ।

Advertisement

      ਬਰਨਾਲਾ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਵੇਦਾਰ ਕਾਲਾ ਢਿੱਲੋਂ ਨੇ ਰੈਲੀ ਰੱਦ ਹੋਣ ਤੋਂ ਬਾਅਦ ਪੈਦਾ ਹੋਏ ਰਾਜਸੀ ਹਾਲਤਾਂ ਬਾਰੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਕਾਲਾ ਢਿੱਲੋਂ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਅਤੇ ਇਲਾਕੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਡੀ ਲਹਿਰ ਖੜ੍ਹੀ ਕਰਨ ਦੇ ਮਕਸਦ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਨਗਰ ਹੰਡਿਆਇਆ ਦੀ ਦਾਣਾ ਮੰਡੀ ਵਿੱਚ 3 ਜਨਵਰੀ ਨੂੰ ਹੋਣ ਵਾਲੀ ਰੈਲੀ “ ਮੇਰੀ ਰੈਲੀ ਨਹੀਂ ਸੀ ”  ਇਹ ਰੈਲੀ ਦੀ ਤਾਰੀਖ ਖੁਦ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੈਨੂੰ ਅਤੇ ਹੋਰ ਪਾਰਟੀ ਆਗੂਆਂ ਨੂੰ ਬੁਲਾ ਕੇ ਆਪਣੀ ਸਵੈ ਇੱਛਾ ਨਾਲ ਦਿੱਤੀ ਸੀ। ਇਸ ਲਈ ਰੈਲੀ ਕਰਨ ਅਤੇ ਰੱਦ ਕਰਨ ਦਾ ਫੈਸਲਾ ਸਿੱਧੂ ਸਾਬ੍ਹ ਦਾ ਆਪਣਾ ਹੈ।

      ਉਨਾਂ ਮੰਨਿਆਂ ਕਿ ਰੈਲੀ ਪ੍ਰਤੀ ਇਲਾਕੇ ਦੇ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਉਤਸਾਹ ਸੀ , ਰੈਲੀ ਰੱਦ ਹੋਣ ਨਾਲ ਵਰਕਰਾਂ ਵਿੱਚ ਰੋਸ ਜਰੂਰ ਵਧਿਆ ਹੈ,ਪਰੰਤੂ ਹੌਂਸਲੇ ਪਹਿਲਾਂ ਤੋਂ ਵੀ ਜਿਆਦਾ ਬੁਲੰਦ ਹਨ। ਕਾਲਾ ਢਿੱਲੋਂ ਨੇ 3 ਜਨਵਰੀ ਦੀ ਰੈਲੀ ਰੱਦ ਹੋਣ ਤੋਂ ਬਾਅਦ 6 ਜਨਵਰੀ ਦੀ ਰੈਲੀ ਬਰਨਾਲਾ ਵਿਖੇ ਰੱਖਣ ਬਾਰੇ ਸਵਾਲ ਦਾ ਜੁਆਬ ਦਿੰਦਿਆਂ ਮਜਾਕੀਆ ਲਹਿਜੇ ਵਿੱਚ ਕਿਹਾ ਕਿ , ” ਆਗੇ ਆਗੇ ਦੇਖਿਏ ਹੋਤਾ ਹੈ ਕਿਆ ”  ਕੁੱਝ ਦਿਨ ਠਹਿਰੋ, ਇਕੱਲੀ ਰੈਲੀ ਰੱਦ ਹੋਣ ਬਾਰੇ ਹੀ ਨਹੀਂ, ਹੋਰ ਵੀ ਕਈ ਤਰਾਂ ਦੇ ਅਹਿਮ ਖੁਲਾਸੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਰਾਂਗਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਨਗਰ ਸੁਧਾਰ ਟਰੱਸਟ ਦੇ ਮੈਂਬਰ ਪਰਮਜੀਤ ਸਿੰਘ ਪੱਖੋ, ਸਾਬਕਾ ਕੌਂਸਲਰ ਕੁਲਦੀਪ ਧਰਮਾ, ਰਾਜੂ ਚੌਧਰੀ ਅਤੇ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੁੱਚਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।

Advertisement
Advertisement
Advertisement
Advertisement
Advertisement
error: Content is protected !!