ਵਾਜਿਬ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ
ਬਰਨਾਲਾ,ਰਘਬੀਰ ਹੈਪੀ,28 ਦਸੰਬਰ (2021)
ਅੱਜ ਮਿਤੀ 28.12.2021 ਨੂੰ PW4 ਜਲ ਸਪਲਾਈ ਤਾਲਮੇਲ ਸੰਘਰਸ ਕਮੇਟੀ ਬਰਨਾਲਾ ਦੇ ਸੱਦੇ ਤੇ ਐਕਸੀਅਨ ਜਲ ਸਪਲਾਈ ਬਰਨਾਲਾ ਦੇ ਮੰਡਲ ਦਫ਼ਤਰ ਅੱਗੇ ਬਲਵਿੰਦਰ ਸਿੰਘ ਗਰੇਵਾਲ ਤੇ ਖੁਸ਼ਮਿੰਦਰਪਾਲ ਹੰਢਿਆਇਆ ਦੀ ਪ੍ਰਧਾਨਗੀ ਹੇਠ ਵਰਕਰਾਂ ਦੀਆਂ ਵਾਜਿਬ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਚੌਥਾ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮਹਿਮਾਂ ਸਿੰਘ ਧਨੌਲਾ, ਅਨਿਲ ਕੁਮਾਰ ਤੇ ਦਰਸ਼ਨ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਵੇ ਪੇ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਨੂੰ ਲੱਗਭਗ ਛੇ ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਇਸ ਦਫ਼ਤਰ ਦੇ ਵਰਕਰਾਂ ਦੀਆਂ ਪੇ ਫਿਕਸ਼ੇਸ਼ਨਾਂ ਨਹੀ ਕੀਤੀਆਂ ਜਾ ਰਹੀਆਂ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਸ਼ਨ ਦੀ ਤਾਰੀਖ 31.12.2021 ਹੈ ਜੋਂ ਬਿਲਕੁਲ ਨਜਦੀਕ ਆ ਚੁੱਕੀ ਹੈ ਪ੍ਰੰਤੂ ਅੱਜ ਤੱਕ ਵਰਕਰਾਂ ਦਾ ਡਾਟਾ ਅਪਡੇਟ ਕਰਕੇ ਆਪਸ਼ਨਾਂ ਨਹੀ ਲਈਆਂ ਗਈਆਂ ਹਨ।ਵਰਦੀਆਂ ਦੀ ਗ੍ਰਾਂਟ ਹੈੱਡ ਆਫਿਸ ਵੱਲੋਂ ਅਕਤੂਬਰ ਮਹੀਨੇ ‘ਚ ਆ ਚੁੱਕੀ ਹੈ ਪ੍ਰੰਤੂ ਇਸ ਦਫ਼ਤਰ ਵੱਲੋਂ ਵਰਦੀਆਂ ਦੇਣ ਦਾ ਨਾਮ ਹੀ ਨਹੀ ਲਿਆ ਜਾ ਰਿਹਾ ਅਤੇ ਹੋਰ ਸੰਬੰਧਿਤ ਮਸਲੇ ਹੱਲ ਕਰਨ ਲਈ ਦੋਧਿਰੀ ਗੱਲਬਾਤ ਕਰਨਾ ਤਾਂ ਦੂਰ ਦੀ ਗੱਲ ਸਗੋਂ ਦਫ਼ਤਰ ਵਿੱਚੋਂ ਐਕਸੀਅਨ ਲਗਾਤਾਰ ਗੈਰ ਹਾਜ਼ਰ ਰਹਿੰਦਾ ਹੈ। ਇਸ ਸਮੇ ਜਸਵਿੰਦਰ ਪਾਲ, ਹਰਪਾਲ ਸੁਖਪੁਰ, ਚਮਕੌਰ ਕੈਰੇ, ਹਰਪਾਲ ਸਹੌਰ, ਦਰਸ਼ਨ ਜੈਤੋ, ਸੁਖਪਾਲ ਰਾਜੀਆ, ਬਲਦੇਵ ਮੰਡੇਰ ਅਤੇ ਗੁਰਪ੍ਰੀਤ ਮਾਨ ਭਰਾਤਰੀ ਤੌਰ ਤੇ ਹਮਾਇਤ ਦੇਣ ਲਈ ਇਸ ਧਰਨੇ ਵਿੱਚ ਪਹੁੰਚੇ। ਡੀ.ਟੀ.ਐੱਫ ਦੇ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ ਤੇ ਗੌਰਮਿੰਟ ਟੀਚਰਜ ਯੂਨੀਅਨ ਦੇ ਹਰਿੰਦਰ ਮੱਲ੍ਹੀਆਂ ਤੇ ਤਜਿੰਦਰ ਤੇਜੀ ਨੇ ਵਿਸ਼ਵਾਸ਼ ਦਵਾਇਆ ਕਿ ਇਸ ਸੰਘਰਸ਼ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਇਆ ਜਾਵੇਗਾ।