ਲੋਕਾਂ ਦਾ ਵੀ ਯਾਰੋ , ਕੀ ਹੈ ਕਹਿਣਾ
ਹਰ ਕੋਈ ਆਖੇ , ਬਾਬਾ ਬਣ ਬਹਿਣਾ
ਪਾਖੰਡੀਆਂ ਦਾ ਵੀ ,ਇੱਥੇ ਰਾਜ ਬਈ ਪੂਰਾ
”ਰਾਜਨੀਤੀ” ਨੇ ਕਰਿਆ ਰਹਿੰਦਾ ਕੰਮ ਪੂਰਾ
ਜਿਸ ਪਾਸੇ ਵੀ ਮਾਰ ਲਉ ਝਾਤੀ
ਬਾਬਿਆਂ ਨੇ ਦੁਨਿਆਂ ਹਿਲਾਤੀ
ਨਵੀਂ ਪੀੜ੍ਹੀ ਦੀ ਹਾਲਤ ਉਸ ਤੋਂ ਵੀ ਬੁਰੀ
ਰਹਿੰਦੀ ਕਸਰ ਪਾਖੰਡੀਆਂ ਕਰਤੀ ਪੂਰੀ
ਪਾਸ ਹੋਣ ਲਈ ਪੁੱਛਾਂ ਜਾਣ ਕਢਾਉਣ
ਅੰਧ-ਵਿਸ਼ਵਾਸਾਂ ‘ਚ ਪੈ ਕੇ ਫਿਰ ਪਛਤਾਉਣ
ਇਹ ਸਾਰਾ ਪੈਸੇਿਆਂ ਦਾ ਖੇਲ੍ਹ
ਪੁੱਛਣ ਉਹਨੂੰ , ਜੋ ਆਪ ਹੀ ਫੇਲ੍ਹ
ਰਿਸ਼ਤੇਦਾਰ ਜੇ ਆਖਣ ਕੰਮ ਬਹੁਤ ਨੇ
ਐਤਵਾਰ ਦਾ ਰੱਖੋ ਵਿਆਹ
ਫਿਰ ਆਖਣ ਨਾ ਜੀ, ਨਾਂਹ ਅਸੀ ਤਾਂ ਦਿਨ ਕੱਢਵਾਉਣਾ
ਸਾਡੇ ਮੰਨੇ ਪਰਮੰਨੇ ਵੱਡੇ ਮਹਾਰਾਜ,
ਦੱਸੋ ਦਿਨ ਬਾਬਾ ਜੀ ਮੈਂ ਬਣਨਾ ਲਾੜਾ
ਵਿਆਹ ਵਿੱਚ ਲੈਣਾ ਸ਼ਾਪ ਤੇ ਕੜਾ
ਬਾਬਾ ਵਿਚਾਰਾ ਕੀ ਦੱਸੇ , ਉਹ ਤਾਂ ,ਆਪ ਛੜਾ
ਘਰ ਵਿੱਚ ਜਾ ਕੇ ਕੱਢਣ ਗਾਲ੍ਹਾਂ
ਬਾਹਰ ਪਾਇਆ ਗੁਰੂਆਂ ਦਾ ਬਾਣਾ
ਆਈਫੋਨਾਂ ਤੇ ਕਰਨ ਉਪਾਅ
ਕਲਯੁੱਗੀ ਜ਼ਮਾਨਾ , ਚੱਲਿਆ ਆਹ ਰਾਹ
ਧੰਦਾ ਇਹਨਾਂ ਦਾ ਬਣਿਆ ਮਹਾਨ
ਛੇੜਖਾਨੀਆਂ , ਦੇ ਕੇਸ ਵਧਦੇ ਜਾਣ
ਇੱਕ ਪਾਸੇ ਤਾਂ ਲੋਕੀ ਭੁੱਖੇ ਮਰਦੇ
ਦੂਜੇ ਪਾਸੇ ਮੂਰਤੀਆਂ ਨੂੰ 36 ਪਕਵਾਨ ਚੜ੍ਹਦੇ
ਜਸਪ੍ਰੀਤ ਜੱਸੀ” ਦਾ ਸਾਥ ਦਿਉ ਯਾਰ
ਨਿੱਕਲੋ ਅੰਧ-ਵਿਸ਼ਵਾਸਾਂ ‘ਚੋ ਬਾਹਰ
ਫਿਰ ਬਣੂਗਾ ਦੇਸ਼ ਮਹਾਨ, ਸਾਡਾ ਦੇਸ਼ ਸਾਡੀ ਸ਼ਾਨ ।
ਜਸਪ੍ਰੀਤ ਕੌਰ ਜੱਸੀ