ਅਧਾਰ ਕਾਰਡ ਦੀ ਫੋਟੋ ਅੱਪਡੇਟ ਕਰਵਾਉਣ ਗਈ ਕੁੜੀ ਅਗਵਾ !

Advertisement
Spread information

ਹਰਿੰਦਰ ਨਿੱਕਾ , ਬਰਨਾਲਾ 19 ਦਸੰਬਰ 2021

       ਜਿਲ੍ਹੇ ਦੇ ਕਸਬਾ ਸ਼ਹਿਣਾ ਦੀ ਰਹਿਣ ਵਾਲੀ ਪਲਸ 2 ‘ਚ ਪੜ੍ਹਦੀ ਨਾਬਾਲਿਗ ਕੁੜੀ ਨੂੰ ਇੱਕ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ। ਘਟਨਾ ਦੇ ਚਾਰ ਦਿਨ ਬਾਅਦ ਵੀ, ਅਗਵਾ ਕੁੜੀ ਦੀ ਕੋਈ ਉੱਘ-ਸੁੱਘ ਨਹੀਂ ਮਿਲੀ। ਪੁਲਿਸ ਨੇ ਅਗਵਾ ਕੁੜੀ ਦੇ ਪਿਉ ਦੇ ਬਿਆਨ ਪਰ ਦੋਸ਼ੀ ਅਗਵਾਕਾਰ ਦੇ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Advertisement

     ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜਸਪਾਲ ਸਿੰਘ ਉਰਫ ਪਾਲੀ ਪੁੱਤਰ ਭੋਲਾ ਸਿੰਘ ਵਾਸੀ ਉੱਪਲ ਪੱਤੀ ਸਹਿਣਾ ਨੇ ਤਹਿਰੀਰ ਕਰਵਾਇਆ ਕਿ ਉਸ ਦੀ ਲੜਕੀ ਕਮਲਪ੍ਰੀਤ ਕੌਰ ,ਜਿਸ ਦੀ ਉਮਰ ਕਰੀਬ 17 ਸਾਲ ਹੈ ਜੋ ਬਾਂਰਵੀ ਕਲਾਸ ਵਿੱਚ ਪੜ੍ਹਦੀ ਹੈ। ਉਹ 15- 12-2021 ਨੂੰ ਵਕਤ ਕਰੀਬ 9 ਵਜੇ ਸਵੇਰੇ ਆਪਣੇ ਅਧਾਰ ਕਾਰਡ ਦੀ ਫੋਟੋ ਅੱਪਡੇਟ ਕਰਵਾਉਣ ਲਈ ਭਦੌੜ ਗਈ ਸੀ ,ਜੋ ਹਾਲੇ ਤੱਕ ਘਰ ਵਾਪਸ ਨਹੀ ਆਈ । ਜਿਸ ਦੀ ਅਸੀਂ ਆਪਣੇ ਪੱਧਰ ਤੇ ਹੀ ਆਸ ਪਾਸ ਬਹੁਤ ਭਾਲ ਕੀਤੀ। ਹੁਣ ਸਾਨੂੰ ਪਤਾ ਲੱਗਾ ਹੈ ਕਿ ਰਵੀ ਕੁਮਾਰ ਪੁੱਤਰ ਚਿੰਨਕੂ ਪੁੱਤਰ ਪਲਟੂ ਰਾਮ ਵਾਸੀ ਸਹਿਣਾ ਹੀ ਉਸ ਦੀ ਲੜਕੀ ਕਮਲਪ੍ਰੀਤ ਕੌਰ ਨੂੰ ਵਿਆਹ ਦਾ ਝਾਸਾ ਦੇ ਕੇ ਬਹਿਲਾ ਫੁਸਲਾ ਕੇ ਅਗਵਾ ਕਰਕੇ ਲੈ ਗਿਆ ਹੈ।

     ਥਾਣਾ ਸ਼ਹਿਣਾ ਦੇ ਐਸਐਚਉ ਨਰਦੇਵ ਸਿੰਘ ਨੇ ਦੱਸਿਆ ਕਿ ਅਗਵਾ ਲੜਕੀ ਦੇ ਪਿਤਾ ਦੀ ਸ਼ਕਾਇਤ ਦੇ ਅਧਾਰ ਪਰ, ਨਾਮਜਦ ਦੋਸ਼ੀ ਖਿਲਾਫ ਅਧੀਨ ਜੁਰਮ  363,366 A ਆਈਪੀਸੀ ਤਹਿਤ ਥਾਣਾ ਸਹਿਣਾ ਵਿਖੇ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਮੱਘਰ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਨਾਮਜਦ ਦੋਸ਼ੀ ਨੂੰ ਗਿਰਫਤਾਰ ਕਰਕੇ, ਉਸ ਦੇ ਕਬਜੇ ਵਿੱਚੋਂ ਨਾਬਾਲਿਗ ਕੁੜੀ ਨੂੰ ਛੁਡਾ ਕੇ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!