DBEE ਲੁਧਿਆਣਾ ਨੇ ਰਾਜ ਪੱਧਰੀ ‘ਹਾਈ ਐਂਡ ਜੌਬ ਫੇਅਰ’ ‘ਚ ਹਾਸਲ ਕੀਤਾ ਤੀਜਾ ਸਥਾਨ

Advertisement
Spread information

ਡੀ.ਬੀ.ਈ.ਈ. ਲੁਧਿਆਣਾ ਨੇ ਰਾਜ ਪੱਧਰੀ ‘ਹਾਈ ਐਂਡ ਜੌਬ ਫੇਅਰ’ ‘ਚ ਹਾਸਲ ਕੀਤਾ ਤੀਜਾ ਸਥਾਨ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕਪੂਰਥਲਾ ‘ਚ ਦਿੱਤਾ ਗਿਆ ਵਿਸ਼ੇਸ਼ ਸਨਮਾਨ

ਦਵਿੰਦਰ ਡੀ ਕੇ  , ਲੁਧਿਆਣਾ, 18 ਦਸੰਬਰ 2021

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਲੁਧਿਆਣਾ ਨੇ ਸੂਬਾ ਪੱਧਰੀ ‘ਹਾਈ ਐਂਡ ਜੌਬ ਫੇਅਰ’ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਘਰ-ਘਰ ਰੋਜ਼ਗਾਰ ਮਿਸ਼ਨ ਦੀ ਪਹਿਲਕਦਮੀ ਤਹਿਤ ਦਸੰਬਰ 2021 ਵਿੱਚ ਆਯੋਜਿਤ ਰਾਜ ਪੱਧਰੀ ‘ਹਾਈ ਐਂਡ ਜੌਬ ਫੇਅਰ’ ਵਿੱਚ ਤੀਜਾ ਸਥਾਨ ਹਾਸਲ ਕਰਨ ਲਈ ਡੀ.ਬੀ.ਈ.ਈ. ਲੁਧਿਆਣਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਇਸ ਰੋਜ਼ਗਾਰ ਮੇਲੇ ਵਿੱਚ ਉੱਘੀਆਂ ਕੰਪਨੀਆਂ ਦੁਆਰਾ ਪੇਸ਼ ਕੀਤਾ ਗਿਆ ਘੱਟੋ-ਘੱਟ ਸਾਲਾਨਾ ਪੈਕੇਜ 2.4 ਲੱਖ ਰੁਪਏ ਅਤੇ ਇਸ ਤੋਂ ਵੱਧ ਸੀ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਡੀ.ਬੀ.ਈ.ਈ. ਸ੍ਰੀ ਅਮਿਤ ਕੁਮਾਰ ਪੰਚਾਲ ਨੇ ਸਰਗਰਮ ਭਾਗੀਦਾਰੀ ਲਈ ਵੱਖ-ਵੱਖ ਐਸੋਸੀਏਸ਼ਨਾਂ, ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਇਸ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਯਤਨਾਂ ਅਤੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਵੱਖ-ਵੱਖ ਸਥਾਨਾਂ ਦੇ ਇੰਚਾਰਜਾਂ ਦਾ ਵੀ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ।

ਚੁਣੇ ਗਏ ਉਮੀਦਵਾਰਾਂ ਵਿੱਚੋਂ, 25 ਉਮੀਦਵਾਰਾਂ ਨੂੰ 17 ਦਸੰਬਰ, 2021 ਨੂੰ ਆਈ.ਕੇ. ਗੁਜਰਾਲ ਪੀ.ਟੀ.ਯੂ. ਕਪੂਰਥਲਾ ਵਿਖੇ ਉੱਚ ਪੱਧਰੀ ਰੋਜ਼ਗਾਰ ਮੇਲੇ ਅਤੇ ਸਵੈ-ਰੁਜ਼ਗਾਰ ਲੋਨ ਮੇਲੇ ਦੇ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ ਜਿੱਥੇ ਉਹਨਾਂ ਨੂੰ ਕੈਬਨਿਟ ਮੰਤਰੀ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਸਿਖਲਾਈ ਰਾਣਾ ਗੁਰਜੀਤ ਸਿੰਘ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ ਸ੍ਰੀ ਨਵਦੀਪ ਸਿੰਘ ਨੇ ਇਨ੍ਹਾਂ ਉਮੀਦਵਾਰਾਂ ਦੇ ਨਾਲ ਆਈ.ਕੇ. ਗੁਜਰਾਲ ਪੀ.ਟੀ.ਯੂ. ਵਿਖੇ ਆਪਣੀ ਹਾਜ਼ਰੀ ਲਗਵਾਈ ਸੀ।

Advertisement
Advertisement
Advertisement
Advertisement
Advertisement
error: Content is protected !!